*ਥਾਣਾ ਮੇਹਟੀਆਣਾ ਪੁਲਿਸ ਨੇ ਇੱਕ ਵਿਅਕਤੀ ਨੂੰ 35 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਕਾਬੂ*




  Post.      V news 24
    By.      Vijay Kumar Raman 
   On.      19 May, 2021
ਹੁਸ਼ਿਆਰਪੁਰ, 19 ਮਈ (ਗੁਰਪ੍ਰੀਤ ਸਿੰਘ ਡਾਂਡੀਆਂ) ਥਾਣਾ ਮੇਹਟੀਆਣਾ ਪੁਲਿਸ ਵਲੋਂ ਇੱਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਥਾਣਾ ਮੁੱਖੀ ਦੇਸ ਰਾਜ ਨੇ ਦੱਸਿਆ ਕਿ ਨਸ਼ਾਂ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਏ.ਐਸ.ਆਈ ਸੁਰਿੰਦਰ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਖਨੌੜਾ ਦੀ ਫੁੱਟਬਾਲ ਗਰਾਊਂਡ ਨੇੜਿਓ ਪੈਦਲ ਆ ਰਹੇ ਇੱਕ ਵਿਅਕਤੀ ਵਲੋਂ ਪੁਲਿਸ ਨੂੰ ਦੇਖ ਹੱਥ 'ਚ ਫੜੇ ਮੋਮੀ ਲਿਫਾਫੇ ਨੂੰ ਥੱਲੇ ਸੁੱਟ ਕੇ ਪਿੱਛੇ ਮੁੜਦੇ ਨੂੰ ਕਾਬੂ ਕੀਤਾ। ਜਿਸਨੇ ਆਪਣੀ ਪਛਾਣ ਟੋਨੀ ਮਸੀਹ ਪੁੱਤਰ ਡੈਨੀਅਲ ਮਸੀਹ ਵਾਸੀ ਖਨੌੜਾ ਵਜੋਂ ਦੱਸੀ। ਜਿਸ ਵਲੋਂ ਸੁੱਟੇ ਮੋਮੀ ਲਿਫਾਫੇ ਦੀ ਤਲਾਸ਼ੀ ਲੈਣ 'ਤੇ 35 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਥਾਣਾ ਮੇਹਟੀਆਣਾ ਪੁਲਸ ਨੇ ਉੱਕਤ ਕਾਬੂ ਦੋਸ਼ੀ ਵਿਅਕਤੀ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post a Comment

0 Comments