*ਕਾਂਗਰਸ ਦੀ ਅੰਦਰੂਨੀ ਲੜਾਈ , ਜੋ ਜੱਗ ਜ਼ਾਹਰ ਹੋ ਚੁੱਕੀ ਹੈ, ਪਾਰਟੀ ਦੇ ਪਤਨ ਦਾ ਕਾਰਨ ਬਣੇਗੀ*
Post. V news 24
By. Vijay Kumar Raman
On. 19 May, 2021
ਗੁਰਦਾਸਪੁਰ,19 ਮਈ, (ਸੰਦੀਪ ਸਿੰਘ ਬੱਬਲੁੂ, ਕਾਦੀਆਂ):- ਸ਼੍ਰੋਮਣੀ ਅਕਾਲੀ ਦਲ , ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਸੂਬੇ ਦੀ ਕਾਂਗਰਸ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਹਾਲ ਹੀ ਵਿੱਚ ਕੀਤੀ ਗਈ ਬਿਆਨਬਾਜ਼ੀ ਨੂੰ ਘਪਲਿਆਂ ਦੀਆਂ ਪਰਤਾਂ ਖੁੱਲ੍ਹਣ ਦੇ ਡਰ ਵਿਚ ਬੁਖਲਾਹਟ ਦਾ ਨਤੀਜਾ ਦੱਸਿਆ ਹੈ ।
ਪ੍ਰੈਸ ਨੂੰ ਜਾਰੀ ਬਿਆਨ ਵਿੱਚ ਬੱਬੇਹਾਲੀ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਪਹਿਲਾਂ ਤਾਂ ਅਕਾਲੀ ਨੇਤਾਵਾਂ ਨੂੰ ਜੇਲ੍ਹਾਂ 'ਚ ਸੁੱਟਣ ਦੀ ਗੱਲ ਕਰਦੇ ਸਨ ਪਰ ਅੱਜ ਆਪਣੇ ਹੀ ਸਿਰ 'ਤੇ ਮੰਡਰਾਉਦੇ ਖਤਰੇ ਨੂੰ ਵੇਖ ਕੇ ਉਨ੍ਹਾਂ ਨੂੰ ਆਪਣੇ ਹੀ ਜੇਲ੍ਹ ਜਾਣ ਦਾ ਖਤਰਾ ਮਹਿਸੂਸ ਹੋ ਰਿਹਾ ਹੈ । ਬੱਬੇਹਾਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਇਸ ਦੀ ਸਰਕਾਰ ਦੀ ਅੰਦਰੂਨੀ ਕਾਟੋ ਕਲੇਸ਼ ਦੇ ਚੱਲਦਿਆਂ ਸੁਖਜਿੰਦਰ ਰੰਧਾਵਾ ਦੇ ਕਾਲੇ ਚਿੱਠੇ ਖੁੱਲ੍ਹਣ ਦੀਆਂ ਸੰਭਾਵਨਾਵਾਂ ਵੀ ਪੈਦਾ ਹੋ ਗਈਆਂ ਹਨ ਅਤੇ ਰੰਧਾਵਾ ਦੀ ਪਰੇਸ਼ਾਨੀ ਇਸੇ ਦਾ ਨਤੀਜਾ ਹੈ । ਕਾਂਗਰਸ ਦੀ ਅੰਦਰੂਨੀ ਲੜਾਈ , ਜੋ ਜੱਗ ਜ਼ਾਹਰ ਹੋ ਚੁੱਕੀ ਹੈ, ਸੂਬੇ ਵਿੱਚ ਇਸ ਪਾਰਟੀ ਦੇ ਪਤਨ ਦਾ ਕਾਰਨ ਬਣੇਗੀ ਅਤੇ ਰੰਧਾਵਾ ਦੇ ਕੱਚੇ ਚਿੱਠੇ ਵੀ ਲੋਕਾਂ ਦੀ ਕਚਹਿਰੀ ਵਿਚ ਖੁੱਲ੍ਹਣਗੇ । ਉਨ੍ਹਾਂ ਕਿਹਾ ਕਿ ਸਹਿਕਾਰਿਤਾ ਮੰਤਰੀ ਰਹਿੰਦਿਆਂ ਸੁਖਜਿੰਦਰ ਰੰਧਾਵਾ ਵੱਲੋਂ ਮੰਤਰੀ ਦੇ ਅਹੁਦੇ ਦਾ ਰੱਜ ਕੇ ਦੁਰਉਪਯੋਗ ਕੀਤਾ ਗਿਆ । ਇਸ ਤੋਂ ਇਲਾਵਾ ਬੀਜ ਘੁਟਾਲੇ ਵਿੱਚ ਵੀ ਸੁਖਜਿੰਦਰ ਰੰਧਾਵਾ ਦੀ ਮੁੱਖ ਸ਼ਮੂਲੀਅਤ ਰਹੀ ।

0 Comments