- ਤਸਕਰ ਕੋਲੋਂ 120 ਗ੍ਰਾਮ ਹੈਰੋਇੰਨ ‘ਤੇ ਐਕਟਿਵਾ ਸਕੂਟਰੀ ਹੋਈ ਬਰਾਮਦ
ਫੜਿਆ ਗਿਆ ਮੁਲਜ਼ਮ ਡਵੀਜਨ ਨੰਬਰ 8 ਦੇ ਇਰਾਦਾ ਕਤਲ ਕੇਸ ਦਾ ਇਸਤਿਹਾਰੀ ਮੁਜਰਿਮ 26 ਸਾਲ, ਗੈਜੂਏਸ਼ਨ ਪਾਸ, ਨਿਕਲਿਆ
Post, V news 24
By, Vijay Kumar Raman
ਜਲੰਧਰ, (ਵਿਜੈ ਕੁਮਾਰ ਰਮਨ):-ਡਾ.ਸੰਦੀਪ ਕੁਮਾਰ ਗਰਗ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਦਿਹਾਤੀ ‘ਤੇ ਰਣਜੀਤ ਸਿੰਘ ਬਦੇਸ਼ਾ ਉਪ ਪੁਲਿਸ ਕਪਤਾਨ ਡਿਟੈਕਟਿਵ ਜਲੰਧਰ ਦਿਹਾਤੀ, ਦੀ ਰਹਿਨੁਮਾਈ ਹੇਠ, ਸਬ ਇੰਸਪੈਕਟਰ ਪੁਸ਼ਪ ਬਾਲੀ, ਇਚਾਰਜ਼ ਸੀਆਈਏ ਸਟਾਫ 2 ਜਲੰਧਰ ਦਿਹਾਤੀ ਨੇ ਬੀਤੇ ਦਿਨੀ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 120 ਗ੍ਰਾਮ ਹੈਰੋਇਨ ‘ਤੇ ਐਕਟਿਵਾ ਸਕੂਟਰੀ ਬ੍ਰਾਮਦ ਕੀਤੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਨੇ ਦੱਸਿਆ ਕਿ ਏਐਸਆਈ ਗੁਰਮੀਤ ਰਾਮ ਸਮੇਤ ਸਾਥੀ ਕਰਮਚਾਰੀਆ ਨੇ ਬਾਏ ਨਾਕਾਬੰਦੀ ਸਿਨੇਮਾ ਮੌੜ ਕਰਤਾਰਪੁਰ ਮੌਜੂਦ ਸੀ, ਇਸ ਦੋਰਾਨ ਚੈਕਿੰਗ ਇੱਕ ਐਕਟਿਵਾ ਨੰਬਰ PB08-EL-9790 ਰੰਗ ਗ੍ਰੇਅ ‘ਤੇ ਸਵਾਰ ਨੌਜਵਾਨ ਨੂੰ ਰੋਕ ਕੇ ਉਸਦਾ ਨਾਮ ਪਤਾ ਪੁੱਛਿਆ ਗਿਆ, ਜਿਸਨੇ ਆਪਣਾ ਨਾਮ ਨਵਜੋਤ ਸਿੰਘ ਉਰਫ ਮਨੀ ਪੁੱਤਰ ਮੁਖਤਿਆਰ ਸਿੰਘ, ਵਾਸੀ ਮਕਾਨ ਨੂੰ 12, ਅਮਨ ਨਗਰ ਵਿਸ਼ਕਰਮਾ ਕਲੋਨੀ ਜਲੰਧਰ ਥਾਣਾ ਡਵੀਜਨ ਨੂੰ 8 ਕਮਿਸ਼ਨਰੇਟ ਜਲੰਧਰ ਦੱਸਿਆ। ਜਿਸਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿਚ ਲਿਆਂਦੀ ਤਾਂ ਉਸਦੇ ਕੋਲੋਂ 120 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਬਾਮਦ ਹੈਰੋਇੰਨ ਅਤੇ ਉਕਤ ਐਕਟਿਵਾ ਸਕੂਟਰੀ ਨੂੰ ਫਰਦ ਰਾਹੀਂ ਕਬਜਾ ਪੁਲਿਸ ਵਿਚ ਲੈ ਕੇ ਮੁੱਕਦਮਾ ਨੰਬਰ 69 ਮਿਤੀ 03-05-2021 ਅ/ਧ 21 -ਬੀ-61-85 ਐਨਡੀਪੀਐਸ ਐਕਟ ਥਾਣਾ ਕਰਤਾਰਪੁਰ ਦਰਜ ਰਜਿਸਟਰ ਕੀਤਾ ਗਿਆ, ‘ਤੇ ਦੋਸ਼ੀ ਨਵਜੋਤ ਸਿੰਘ ਉਰਫ ਮਨੀ ਉਕਤ ਨੂੰ ਬਾਅਦ ਪੁੱਛ ਗਿੱਛ ਮੁਕੱਦਮਾ ਵਿਚ ਹਸਬ ਜਾਬਤਾਂ ਗ੍ਰਿਫ਼ਤਾਰ ਕੀਤਾ। ਇਸ ਦੋਰਾਨ ਪੁੱਛ ਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਸਦਾ ਆਪਣਾ ਜੱਦੀ ਘਰ ਕੋਈ ਨਹੀਂ ਹੈ, ਉਹ ਮਕਸੂਦਾ ਵਿੱਚ ਕਿਰਾਏ ਦੇ ਮਕਾਨ ਲੈ ਕੇ ਰਹਿੰਦਾ ਹੈ। ਉਹ ਕਮਿਸ਼ਨਰੇਟ ਪੁਲਿਸ, ਜਲੰਧਰ, ਥਾਣਾ ਡਵੀਜਨ ਨੰਬਰ 8 ਦੇ ਇਰਾਦਾ ਕਤਲ ਕੇਸ ਦਾ ਇਸਤਿਹਾਰੀ ਮੁਜਰਿਮ ਵੀ ਹੈ। ਜਿਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕਰਨ ‘ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਕੁੱਲ ਬਰਾਮਦੀ 120 ਗ੍ਰਾਮ ਹੈਰੋਇਨ, ਇੱਕ ਸਕੂਟਰੀ ਐਕਟਿਵਾ, ਨੰਬਰੀ (PB08-EL-979) ਦੋਸ਼ੀ ਨਵਜੋਤ ਸਿੰਘ ਉਰਫ ਮਨੀ ਖਿਲਾਫ ਪਹਿਲਾ ਦਰਜ ਹੋਏ ਕੁੱਲ ਮੁੱਕਦਮੇ,
ਮੁਕੱਦਮਾ ਨੰਬਰ 274 ਮਿਤੀ 19.04.2024) ਅ/ਧ 307, 326, 452, 324, 148, 149 ਭ/ਦ ਥਾਣਾ ਡਵੀਜਨ ਨੂੰ 8 ਕਮਿਸ਼ਨਰੇਟ ਜਲੰਧਰ। ਮੁਕੱਦਮਾ ਨੰਬਰ 244 ਮਿਤੀ 20-08-2020 ਅ/ਧ 323, 324, 295, 506, 364, 148, 149, 120-ਬੀ ਭ/ਦ ਥਾਣਾ ਡਵੀਜਨ ਨੂੰ 4 ਕਮਿਸ਼ਨਰੇਟ ਜਲੰਧਰ। ਮੁਕੱਦਮਾ ਨੰਬਰ 150 ਮਿਤੀ 02-06-2020 ਅ/ਧ 323, 324, 34 ਭ/ਦ ਥਾਣਾ ਡਵੀਜਨ ਨੂੰ 8 ਕਮਿਸ਼ਨਰੇਟ ਜਲੰਧਰ। ਮੁਕੱਦਮਾ ਨੰਬਰ 184 ਮਿਤੀ 06-12-2019 ਅ/ਧ 323, 341, 34 ਭ/ਦ ਥਾਣਾ ਡਵੀਜ਼ਨ ਨੰ 8 ਕਮਿਸ਼ਨਰੇਟ ਜਲੰਧਰ। ਮੁਕੱਦਮਾ ਨੰਬਰ 91 ਮਿਤੀ 19-04-2020 ਅ/ਧ 61-1-14 ਐਕ.ਐਕਟ ਥਾਣਾ ਰਾਮਾ ਮੰਡੀ ਕਮਿਸ਼ਨਰੇਟ ਜਲੰਧਰ। ਮੁਕੱਦਮਾ ਨੰਬਰ 77 ਮਿਤੀ 31-03-2020 ਅ/ਧ 61-1-14 ਐਕ.ਐਕਟ ਥਾਣਾ ਡਵੀਜਨ ਨੂੰ 8 ਕਮਿਸ਼ਨਰੇਟ ਜਲੰਧਰ। ਨਵਜੋਤ ਸਿੰਘ ਉਰਫ ਮਨੀ- ਉਮਰ ਕਰੀਬ 26 ਸਾਲ, ਗੈਜੂਏਸ਼ਨ ਪਾਸ (ਪਾਸਪੋਰਟ ਦਾ ਕੰਮ ਕਰਦਾ ਹੈ)
0 Comments