*ਕਰਤਾਰਪੁਰ ਚ ਬਾਬਾ ਬੋਹੜ ਸ਼ਾਹ ਜੀ ਦਾ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ**ਵਿਧਾਇਕ ਸੁਰਿੰਦਰ ਚੌਧਰੀ ਉਚੇਚੇ ਤੌਰ ਤੇ ਦਰਬਾਰ ਚ ਹੋਏ ਨਤਮਸਤਕ*

 *ਕਰਤਾਰਪੁਰ ਚ ਬਾਬਾ ਬੋਹੜ ਸ਼ਾਹ ਜੀ ਦਾ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ*

*ਵਿਧਾਇਕ ਸੁਰਿੰਦਰ ਚੌਧਰੀ ਉਚੇਚੇ ਤੌਰ ਤੇ ਦਰਬਾਰ ਚ ਹੋਏ ਨਤਮਸਤਕ*

Post.    V news 24
    By.    Vijay Kumar Raman
ਜਲੰਧਰ,4 ਅਪ੍ਰੈਲ (ਗੁਰਦੀਪ ਸਿੰਘ ਹੋਠੀ):-ਡੇਰਾ ਬਾਬਾ ਬੋਹੜ ਸ਼ਾਹ ਜੀ ਧਰਮਸ਼ਾਲਾ ਕਮੇਟੀ ਚਰਖੜੀ ਮੁਹੱਲਾ ਕਰਤਾਰਪੁਰ ਵੱਲੋਂ ਰਾਜ ਕੁਮਾਰ ਅਰੋਡ਼ਾ ਚੇਅਰਮੈਨ ਮੰਡੀ ਬੋਰਡ, ਪ੍ਰਿੰਸ ਅਰੋਡ਼ਾ ਸਾਬਕਾ ਪ੍ਰਧਾਨ ਕਰਤਾਰਪੁਰ, ਚੇਅਰਮੈਨ ਜਸਦੇਵ, ਪ੍ਰਧਾਨ ਸੁਰਿੰਦਰ ਪੱਡਾ ਦੀ ਦੇਖ ਰੇਖ ਹੇਠ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਡੇਰਾ ਬਾਬਾ ਬੋਹਡ਼ ਸ਼ਾਹ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 20ਵਾਂ ਸਾਲਾਨਾ ਮੇਲਾ 2 ਅਤੇ 3 ਅਪ੍ਰੈਲ ਦਿਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆਇਸ ਆਯੋਜਨ ਵਿਚ ਝੰਡੇ ਦੀ ਰਸਮ, ਚਿਰਾਗ ਰੋਸ਼ਨ, ਚਾਦਰ ਚੜ੍ਹਾਉਣ ਅਤੇ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਨਾਮੀ ਗਾਇਕ ਰਣਜੀਤ ਰਾਣਾ, ਗਾਇਕ ਮੁਕੇਸ਼ ਇਨਾਇਤ ਅਤੇ ਹੋਰ ਗਾਇਕਾ ਵੱਲੋਂ ਬਾਬਾ ਜੀ ਦਾ ਗੁਣਗਾਣ ਕੀਤਾ ਗਿਆ। ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਵਿਧਾਇਕ ਸੁਰਿੰਦਰ ਚੌਧਰੀ ਵਿਸ਼ੇਸ਼ ਤੌਰ ਤੇ ਪੁੱਜੇ। ਪ੍ਰਬੰਧਕਾਂ ਵੱਲੋਂ ਆਏ ਹੋਏ ਪਤਵੰਤੇ ਸੱਜਣਾ, ਸਹਿਯੋਗੀਆਂ ਅਤੇ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਰਾਜ ਕੁਮਾਰ ਅਰੋੜਾ ਚੇਅਰਮੈਨ ਮੰਡੀ ਬੋਰਡ, ਡੀਐੱਸਪੀ ਸੁਖਪਾਲ ਸਿੰਘ ਰੰਧਾਵਾ, ਐਸਐਚਓ ਰਾਜੀਵ ਕੁਮਾਰ ਥਾਣਾ ਕਰਤਾਰਪੁਰ, ਸੁਖਦੇਵ ਰਾਜ, ਸੁਖਵਿੰਦਰ ਕੈਸ਼ੀਅਰ ਅਤੇ ਹੋਰ ਸੰਗਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

Post a Comment

0 Comments