*ਨਗਰ ਕੀਰਤਨ ਵਿਚ ਸੰਗਤਾਂ ਲਈ ਸਿੱਖ ਤਾਲਮੇਲ ਕਮੇਟੀ ਵੱਲੋਂ ਲੰਗਰ ਲਾਏ ਗਏ*
ਜਲੰਧਰ,26ਫਰਵਰੀ (ਵਿਜੈ ਕੁਮਾਰ ਰਮਨ):-ਸ਼੍ਰੀ ਗੁਰੁੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਜਲੰਧਰ ਸ਼ਹਿਰ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਸੰਗਤਾਂ ਵੱਲੋਂ ਗੁਰੁ ਰਵਿਦਾਸ ਜੀ ਦੀ ਉਸਤੱਤ ਵਿੱਚ ਹਰ ਜੱਸ ਕੀਤਾ ਜਾ ਰਿਹਾ ਸੀ ਜਦੋਂ ਨਗਰ ਕੀਰਤਨ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਪੁਲੀ ਅਲੀ ਮੁਹੱਲੇ ਪੁੱਜਿਆ ਤਾਂ ਸਿੱਖ ਤਾਲਮੇਲ ਕਮੇਟੀ ਵੱਲੋਂ ਸੰਗਤਾਂ ਲਈ ਕੜਾਹ ਦੇ ਲੰਗਰ ਲਗਾਏ ਗਏ ਸਨ ਲੰਗਰ ਦੀ ਸੇਵਾ ਕਰਨ ਲਈ ਸ੍ਰੀ ਸੁਸ਼ੀਲ ਰਿੰਕੂ ਐਮਐਲਏ ਅਤੇ ਗੁਰਮੀਤ ਸਿੰਘ ਡੀ ਸੀ ਪੀ ਜਲੰਧਰ ਵਿਸੇਸ਼ ਤੌਰ ਤੇ ਹਾਜ਼ਰ ਸਨ ਨਗਰ ਕੀਰਤਨ ਵਿਚ ਲੰਗਰ ਦੀ ਸੇਵਾ ਤੇਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਹਰਪੀ੍ਤ ਸਿੰਘ ਰੋਬਿਨ ਜਤਿੰਦਰਪਾਲ ਸਿੰਘ ਮਝੈਲ ਬਲਦੇਵ ਸਿੰਘ ਗੱਤਕਾ ਮਾਸਟਰ ਵਿੱਕੀ ਖ਼ਾਲਸਾ ਮੰਨੀ ਰਠੌੜ ਹਰਪਾਲ ਸਿੰਘ ਪਾਲੀ ਚੱਢਾ ਸੰਨੀ ਓਬਰਾਏ ਚਰਨਜੀਤ ਸਿੰਘ ਸੇਠੀ ਹਰਜਿੰਦਰ ਸਿੰਘ ਪਰੂਥੀ ਲੁਭਾਇਆ ਰਾਮ ਅਮਨਦੀਪ ਸਿੰਘ ਬੱਗਾ ਆਤਮ ਪ੍ਰਕਾਸ਼ ਆਦਿ ਹਾਜ਼ਰ ਸਨ ਸਿੱਖ ਤਾਲਮੇਲ ਕਮੇਟੀ ਕੋਲ ਐਮਐਲਏ ਸੁਸ਼ੀਲ ਰਿੰਕੂ ਅਤੇ ਡੀਸੀਪੀ ਗੁਰਮੀਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ ।
0 Comments