*ਸਾਰੀ ਵਾਰਦਾਤ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਹੋਈ ਕੈਦ ਤੇ ਨੋੌਸਰਬਾਜ਼ ਫਰਾਰ *
By, Vijay Kumar Raman
On, 03 Apr 2021 ਜਲੰਧਰ, 3 ਅਪ੍ਰੇਲ (V news 24 ਬਿਓਰੋ):- ਜਲੰਧਰ ਸ਼ਹਿਰ ਦੇ
ਥਾਣਾ ਡਵੀਜਨ ਨੰਬਰ ਤਿੰਨ ਦੀ ਹੱਦ ਵਿਚ ਪੈਂਦੇ ਪਾਪੜੀਆਂ ਬਾਜ਼ਾਰ ਵਿਚ ਸਥਿਤ ਇਕ ਜਿਊਲਰਜ਼ ਦੀ ਦੁਕਾਨ 'ਤੇ ਸੋਨਾ ਖ਼ਰੀਦਣ ਆਏ ਨੌਸਰਬਾਜ਼ ਦੁਕਾਨ 'ਚੋਂ ਲੱਖਾਂ ਰੁਪਏ ਦੇ ਸੋਨੇ ਤੇ ਡਾਇਮੰਡ ਦੀਆਂ ਅੰਗੂਠੀਆਂ ਲੈ ਕੇ ਫ਼ਰਾਰ ਹੋ ਗਏ। ਉਕਤ ਸਾਰੀ ਵਾਰਦਾਤ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਜੀਵਾ ਜਿਊਲਰਜ਼ ਦੇ ਮਾਲਕ ਰਮਨ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਇਕ ਵਜੇ ਦੇ ਕਰੀਬ ਉਨ੍ਹਾਂ ਦੀ ਦੁਕਾਨ 'ਤੇ ਕੁਝ ਨੌਜਵਾਨ ਆਏ ਤੇ ਸੋਨੇ ਦੀਆਂ ਅੰਗੂਠੀਆਂ ਦਿਖਾਉਣ ਲਈ ਕਿਹਾ। ਉਸ ਨੇ ਉਨ੍ਹਾਂ ਨੂੰ ਸੋਨੇ ਤੇ ਡਾਇਮੰਡ ਦੀਆਂ ਅੰਗੂਠੀਆਂ ਦਿਖਾਈਆਂ ਤਾਂ ਉਨ੍ਹਾਂ ਨੇ ਤਿੰਨ ਅੰਗੂਠੀਆਂ ਜਿਨ੍ਹਾਂ ਦੀ ਕੀਮਤ ਤਕਰੀਬਨ ਪੰਜ ਲੱਖ ਰੁਪਏ ਦੇ ਕਰੀਬ ਹੈ ਚਲਾਕੀ ਨਾਲ ਆਪਣੀ ਜੇਬ ਵਿਚ ਪਾ ਲਈਆਂ ਅਤੇ ਮੌਕੇ ਤੋਂ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਜਦ ਉਸ ਨੇ ਆਪਣੀ ਦੁਕਾਨ ਦਾ ਸਾਮਾਨ ਚੈੱਕ ਕੀਤਾ ਤਾਂ ਉਸ ਵਿਚੋਂ ਤਿੰਨ ਅੰਗੂਠੀਆਂ ਘੱਟ ਮਿਲੀਆਂ। ਜਦ ਉਸ ਨੇ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿਚ ਉਕਤ ਵਾਰਦਾਤ ਕੈਦ ਹੋ ਗਈ ਸੀ। ਜਿਸ ਵਿਚ ਦੁਕਾਨ 'ਤੇ ਆਏ ਨੌਸਰਬਾਜ਼ ਉਸ ਦੀਆਂ ਅੰਗੂਠੀਆਂ ਆਪਣੀ ਜੇਬ ਵਿਚ ਪਾਉਂਦੇ ਹੋਏ ਦਿਖਾਈ ਦਿੱਤੇ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਨੌਸਰਬਾਜ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

0 Comments