ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਵੱਜੀ ਦਰਖ਼ਤ 'ਚ, ਰਿਸ਼ਤੇਦਾਰਾਂ ਨੂੰ ਮਿਲਣ ਹਰਿਆਣੇ ਤੋਂ ਪੰਜਾਬ ਆਏ ਨੌਜਵਾਨ ਦੀ ਹੋਈ ਦਰਦਨਾਕ ਮੌਤ...

ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਵੱਜੀ ਦਰਖ਼ਤ 'ਚ, ਰਿਸ਼ਤੇਦਾਰਾਂ ਨੂੰ ਮਿਲਣ ਹਰਿਆਣੇ ਤੋਂ ਪੰਜਾਬ ਆਏ ਨੌਜਵਾਨ ਦੀ ਹੋਈ ਦਰਦਨਾਕ ਮੌਤ...

Post.   V news 24
    By.   Vijay Kumar Raman
    On.   06 Aprl 2021ਜਲੰਧਰ, (V news 24 ਬਿਓਰੋ):-   ਫਿਲੌਰ ਤੋਂ ਰਾਹੋਂ ਰੋਡ ਪਿੰਡ ਸੇਲਕੀਆਣਾ ਦੇ  ਨਜ਼ਦੀਕ ਹੋਏ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ   ਮਿਲਿਆ ਹੈ। ਘਟਨਾ ਸਬੰਧੀ ਪੁਲਿਸ ਚੌਕੀ ਲਸਾੜਾ ਦੇ ਇੰਚਾਰਜ ਗੁਰਨਾਮ ਸਿੰਘ  ਨੇ ਜਾਣਕਾਰੀ ਦੱਸਿਆ ਕਿ ਮਿ੍ਤਕ ਰਾਹੁਲ (19) ਪੁੱਤਰ ਸੁਦੇਸ਼ ਵਾਸੀ ਪਿੰਡ ਬਸੇੜਾ ਜਿਲ੍ਹਾ ਪਾਣੀਪਤ ਹਰਿਆਣਾ ਜਿਹੜਾ ਕਿ ਆਪਣੇ ਸਹੁਰੇ ਪਿੰਡ ਕਡਿਆਣਾ ਤੋਂ ਮਿਲਣ ਪਿੱਛੋਂ ਪਿੰਡ ਸੇਲਕੀਆਣਾ ਨੂੰ ਆਪਣੀ ਗੱਡੀ ਐੱਚਆਰ- 60-ਜੇ- 9927 ਵਿਚ ਸਵਾਰ ਹੋ ਕੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਿਹਾ ਸੀ, ਜਦੋਂ ਉਸ ਦੀ ਗੱਡੀ ਪਿੰਡ ਰਾਏਪੁਰ ਰਾਈਆਂ ਤੇ ਸੇਲਕੀਆਣਾ ਵਿਚਾਕਾਰ ਸਤਿਸੰਗ ਘਰ ਦੇ ਕੋਲ ਪੁੱਜੀ ਤਾਂ ਕਾਰ ਦੀ  ਰਫ਼ਤਾਰ ਤੇਜ਼ ਹੋਣ ਕਾਰਨ ਬੇਕਾਬੂ ਹੋ ਕੇ ਸੜਕ ਕੰਢੇ ਲੱਗੇ ਦਰਖ਼ਤ ਵਿਚ ਜਾ ਵੱਜੀ। ਜਿਸ ਨਾਲ ਕਾਰ ਸਵਾਰ  ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਟੱਕਰ ਏਨੀ ਜਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੁੂਰ ਹੋ ਗਿਆ। ਲੋਕਾਂ ਦੀ ਮਦਦ ਨਾਲ ਨੂੰ ਕਾਰ ਵਿੱਚੋਂ ਰਾਹੁਲ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਸੀ। ਪੁਲਿਸ ਨੇ ਕਾਨੂੰਨੀ ਕਾਰਵਾਈ ਕਰ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਕੁ ਮਹੀਨੇ ਪਹਿਲਾਂ ਮਿ੍ਤਕ ਦਾ ਵਿਆਹ ਹੋਇਆ ਸੀ।

Post a Comment

0 Comments