ਜਲੰਧਰ - ਥਾਣਾ ਨੰ 5 ਦੀ ਪੁਲਸ ਨੂੰ ਮਿਲੀ ਸਫਲਤਾ - 2 ਚੋਰ ਕੀਤੇ ਕਾਬੂ - ਦੋ ਮੋਟਰ ਸਾਈਕਲ ਤੇ ਦੋ ਅੇੈਕਟਿਵਾ ਬਰਾਮਦ

ਜਲੰਧਰ - ਥਾਣਾ ਨੰ 5 ਦੀ ਪੁਲਸ ਨੂੰ ਮਿਲੀ ਸਫਲਤਾ - 2 ਚੋਰ ਕੀਤੇ ਕਾਬੂ - ਦੋ ਮੋਟਰ ਸਾਈਕਲ ਤੇ ਦੋ ਅੇੈਕਟਿਵਾ ਬਰਾਮਦ  

Post.   V news 24
    By.    Vijay Kumar Raman
   On.    6 April, 2021 

 ਜਲੰਧਰ, (V news 24 ਬਿਓਰੋ):-  120 ਫੁੱਟੀ ਰੋਡ ’ਤੇ ਕੀਤੀ ਨਾਕੇਬੰਦੀ ਦੌਰਾਨ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾ ਨੂੰ  ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੂੰ ਕਾਬੂ  ਕਰਨ ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਡਿਊਟੀ ਅਫਸਰ ਏ. ਐਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਵਿਸ਼ਾਲ ਉਰਫ ਬਾਬੂ ਪੁੱਤਰ ਸੁਭਾਸ਼ ਸਿੰਘ ਵਾਸੀ ਮੋਤੀ ਹਾਰੀ ਸਟੇਟ ਬਿਹਾਰ ਹਾਲ ਵਾਸੀ ਬਸਤੀ ਦਾਨਿਸ਼ਮੰਦਾਂ ਅਤੇ ਰੋਸ਼ਨ ਕੁਮਾਰ ਪੁੱਤਰ ਰਾਮ ਰਮਨੀਕ ਵਾਸੀ ਰਸੀਲਾ ਨਗਰ ਨੂੰ ਨਾਕਾਬੰਦੀ ਦੌਰਾਨ ਦੋ ਐਕਟਿਵਾ ਅਤੇ ਮੋਟਰਸਾਈਕਲ ਚਾਲਕਾ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ ਵਾਹਨ ਚੋਰੀ ਕਰਕੇ ਅੱਗੇ ਵੇਚਦੇ ਹਨ। ਏ. ਐਸ. ਆਈ. ਅਵਤਾਰ ਸਿੰਘ ਵੱਲੋਂ ਦੋਹਾਂ ਵਾਹਨ ਚੋਰੀ ਕਰਨ ਵਾਲੇ ਚੋਰਾ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਤਾਂ ਦੋਰਾਨੇ ਤਫਤੀਸ਼ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਦੋ ਐਕਟਿਵਾ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ। ਦੋਸ਼ੀਆਂ ਕੋਲੋਂ ਪੁੱਛਗਿੱਛ ਜਾਰੀ ਹੈ। 

Post a Comment

0 Comments