ਮੂਨਕ ਸ਼ਹਿਰ ਵਿਖੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਜਿਲਾ ਪ੍ਰਧਾਨ ਨਰਿੰਦਰ ਕੌਰ ਭਰਾਜ ਨਾਲ ਅਹਿਮ ਮੀਟਿੰਗ

Post.   V news 24
    By.   Vijay Kumar Raman
    On.    01 May, 2021

ਲਹਿਰਾ,01 ਮਈ, (ਨਵਜੋਤ/ ਨਾਨਕ):-ਮੂਨਕ ਸ਼ਹਿਰ ਵਿਖੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਜਿਲਾ ਪ੍ਰਧਾਨ ਨਰਿੰਦਰ ਕੌਰ ਭਰਾਜ ਅਤੇ ਪੰਜਾਬ ਦੇ ਟ੍ਰੇਡ ਵਿੰਗ ਦੇ ਸਟੇਟ ਜੋਇੰਟ ਸੈਕਟਰੀ ਅਤੇ ਹਲਕਾ ਲਹਿਰ ਇੰਚਾਰਜ ਜਸਵੀਰ ਸਿੰਘ ਕੁਦਨੀ ਦੀ ਅਗਵਾਈ ਦੇ ਵਿਚ ਯੂਥ ਦੀ ਇਕ ਮੀਟਿੰਗ ਕੀਤੀ ਗਈ ਜਿਸਦੇ ਵਿਚ ਨਰਿੰਦਰ ਕੌਰ ਭਰਾਜ ਜੀ ਨੇ ਯੂਥ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕੇ ਸਾਰੇ ਪੰਜਾਬ ਨੂੰ ਇਹ ਅਕਾਲੀ ਅਤੇ ਕਾਂਗਰਸੀ ਕੀਨੇ ਸਮੇ ਤੋਂ ਲੁੱਟ ਕੇ ਖਾ ਰਹੇ ਨੇ. ਲਹਿਰੇ ਹਲਕੇ ਦੇ ਵਿਚ ਇਕ ਵੀ ਕੋਈ ਸਿਹਤ ਦੀ, ਪੜ੍ਹਾਈ ਦੀ ਸੁਵਿਧਾ ਨਹੀਂ ਦਿਤੀ ਇਥੇ ਤਕ ਕਿ ਅੱਗ ਬੁਝਾਉਣ ਲਈ ਵੀ ਕੋਈ ਪ੍ਰਬੰਧ ਨਹੀਂ ਕੀਤੇ। ਦਿੱਲੀ ਸਰਕਾਰ ਮੂਲ ਬਿਜਲੀ ਲੈਕੇ ਵੀ ਫ੍ਰੀ ਬਿਜਲੀ ਦੇ ਰਹੀ ਹੈ. ਅਤੇ ਪੰਜਾਬ ਵਿਚ ਬਿਜਲੀ ਪੈਦਾ ਕਰਕੇ ਵੀ ਇਨੀ ਮਹਿੰਗੀ ਬਿਜਲੀ ਹੈ. ਆਉਣ ਵਾਲੇ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਦਿੱਲੀ ਦੀ ਤਰਾਂ ਹੀ ਪੰਜਾਬ ਵਿਚ ਸੁਵਿਧਾਵਾਂ ਦਿਤੀਆਂ ਜਾਣ ਗਿਆਂ । ਓਹਨਾ ਨੇ ਬਿਜਲੀ ਦੇ ਬਿੱਲ ਸਾੜ ਕੇ ਸਰਕਾਰ ਦਾ ਵਿਰੋਧ ਕੀਤਾ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਕੁਦਨੀ ਨੇ ਨਰਿੰਦਰ ਕੌਰ ਜੀ ਦੇ ਮੂਨਕ ਪਹੁੰਚਣ ਅਤੇ ਯੂਥ ਨੂੰ ਪ੍ਰੇਰਨਾ ਦੇਣ ਲਈ ਬਹੁਤ ਬਹੁਤ ਧੰਨਵਾਦ ਕੀਤਾ। ਇਸ ਮੌਕੇ ਓਹਨਾ ਨਾਲ ਅਰੁਣ ਜਿੰਦਲ (ਜਿਲਾ ਪ੍ਰਧਾਨ ਟ੍ਰੇਡ ਵਿੰਗ) ਪ੍ਰਦੀਪ ਸਿੰਗਲਾ (ਸਹਿ ਪ੍ਰਧਾਨ ਯੂਥ ਵਿੰਗ), ਅਮਰਦੀਪ ਕੌਰ, ਬਿੰਦਰ ਭੁਟਾਲ, ਅਮਨਦੀਪ ਕੌਰ,  ਡਾ . ਹਰਭਜਨ ਸਿੰਘ, ਗੁਰਵਿੰਦਰ ਛਾਜਲੀ, ਗੁਰਪ੍ਰੀਤ ਲੇਹਲ ਕਲਾਂ, ਸੁਭਾਸ਼ ਸਿੰਘ, ਤਰਸੇਮ ਸਿੰਘ ਮੂਨਕ, ਲਵਪ੍ਰੀਤ ਗਿੱਲ, ਗੁਰਪ੍ਰੀਤ ਸਿੰਘ, ਲਾਲ ਸਿੰਘ, ਅਮਨਦੀਪ ਸਿੰਘ, ਗੁਰਮੀਤ ਸਿੰਘ ਲਹਿਰਾ, ਜਸਪਾਲ ਸਿੰਘ ਕੜੈਲ,ਲਖਵਿੰਦਰ ਹਾਂਡਾ, ਹਰਦੀਪ ਰਾਏਧਾਰਾਣਾ, ਜੱਗੀ ਬੁਸਹੇਰਾ, ਜਗਸੀਰ ਮਲਾਣਾ, ਫਤਿਹ ਮੂਨਕ ਮੋਜੂਦ ਸਨ।

Post a Comment

0 Comments