ਖੱਬੇ ਮੋਰਚੇ ਦੀ ਪ੍ਰਮੁੱਖ ਪਾਰਟੀ ਆਰ.ਐਸ.ਪੀ ਵੱਲੋ ਪੰਜਾਬ ਅੰਦਰ ਬਣ ਰਹੇ ਚੌਥੇ ਫਰੰਟ ਹੋ ਸਕਦੀ ਹੈ ਸ਼ਾਮਿਲ :- ਕਾਮਰੇਡ ਕਰਨੈਲ ਸਿੰਘ ਇਕੋਲਾਹਾ

ਪ੍ਰੈਸ-ਨੋਟ
              
ਖੱਬੇ ਮੋਰਚੇ ਦੀ ਪ੍ਰਮੁੱਖ ਪਾਰਟੀ ਆਰ.ਐਸ.ਪੀ ਵੱਲੋ  ਪੰਜਾਬ ਅੰਦਰ ਬਣ ਰਹੇ ਚੌਥੇ  ਫਰੰਟ ਹੋ ਸਕਦੀ ਹੈ ਸ਼ਾਮਿਲ  :- ਕਾਮਰੇਡ ਕਰਨੈਲ ਸਿੰਘ ਇਕੋਲਾਹਾ
Post.    V news 24
    By.     Vijay Kumar Raman
   On.     26 April. 2021
ਖੰਨਾ,26 ਅਪ੍ਰੈਲ (Beant Singh Rohti khass):- ਖੱਬੇ ਮੋਰਚੇ ਦੀ ਪ੍ਰਮੁੱਖ ਪਾਰਟੀ ਰੇਵੋਲੂਸ਼ਨਰੀ ਸੋਸ਼ਲਿਸਟ ਪਾਰਟੀ(ਆਰ. ਐਸ.ਪੀ) ਵੱਲੋਂ ਪੰਜਾਬ ਅੰਦਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਬਣਨ ਵਾਲੇ ਚੌਥੇ ਫਰੰਟ ਵਿੱਚ ਸ਼ਾਮਿਲ ਹੋ ਸਕਦੀ ਹੈ ਇਹ ਜਾਣਕਾਰੀ ਪ੍ਰੈਸ ਦੇ ਨਾਲ ਗੱਲਬਾਤ ਦੋਰਾਨ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਸਾਂਝੀ ਕੀਤੀ।ਉਹਨਾ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ ,ਅਕਾਲੀ ਦਲ ਬਾਦਲ ਤੇ  ਭਾਜਪਾ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ। ਅਸੀਂ ਆਸਾ ਕਰਦੇ ਹਾਂ ਕਿ ਪੰਜਾਬ ਅੰਦਰ ਬਣਨ ਵਾਲਾ ਚੌਥਾ ਫ਼ਰੰਟ ਗੁਰੂ ਨਾਨਕ ਦੇਵ ਜੀ ਦੇ"ਸਰਬੱਤ ਦੇ ਭਲੇ ",ਮਾਰਕਸ ਦੇ ਸਮਾਜਵਾਦ , ਦਲਿਤ ਪੈਗੰਬਰਾਂ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਬੇਗਮਪੁਰਾ ਦੇ ਸੰਕਲਪ ਨੂੰ ਪੂਰਾ ਕਰੇਗਾ।
ਉਹਨਾ ਨੇ ਕਿਹਾ ਕਿ ਕੈਪਟਨ ਤੇ ਬਾਦਲ  ਮਿਲਕੇ  ਫਰੈਡਲੀ ਮੈਚ ਖੇਡ ਰਹੇ ਜਿਸਦਾ ਖਮਿਆਜ਼ਾ ਪੰਜਾਬ ਭੁਗਤ ਰਿਹਾ ਹੈ।                                     ਉਹਨਾ ਪੰਥਕ,ਖੱਬੇਪੱਖੀ ,ਅੰਬੇਦਕਰਵਾਦੀ ਅਤੇ  ਹਮਖਿਆਲੀ ਪਾਰਟੀਆਂ  ਨੂੰ  ਚੋਥੇ ਫਰੰਟ ਦੇ  ਗਠਨ  ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਤਾਂ ਜੋ  ਕਾਂਗਰਸ,ਅਕਾਲੀ ਦਲ ਬਾਦਲ ਅਤੇ ਬੀਜੇਪੀ   ਨੂੰ ਕਰਾਰੀ ਹਾਰ ਦਿੱਤੀ ਜਾ ਸਕੇ,ਜਿਨਾ ਨੰ ਪੰਜਾਬ ਨੂੰ ਆਰਥਿਕ ਪੱਖੋਂ ਤਬਾਹ ਕਰਕੇ ਰੱਖ ਦਿੱਤਾ ਹੈ। ਉਹਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ  ਕਿ ਉਹ ਆਪਣੀ ਜਿੱਦ ਛੱਡ ਕੇ ਕਿਸਾਨੀ ਮੰਗਾਂ ਤੁਰੰਤ ਸਵੀਕਾਰਨ ਕਰਨ ਤੇ ਕਈ ਮਹੀਨਿਆਂ ਤੋ ਆਪਣੇ ਹੱਕੀ ਮੰਗਾਂ ਖਾਤਰ ਅੰਦੋਲਨ ਕਰ ਰਹੇ ਦੇਸ਼ ਦੇ ਅੰਨਦਾਤੇ ਨੂੰ ਰਾਹਤ ਦਵਾਉਣ।

Post a Comment

0 Comments