ਸਰਕਾਰ ਦੀ ਬਦਇਤਜਾਮੀ ਕਾਰਨ ਕਿਸਾਨ ਮੰਡੀਆਂ 'ਚ ਹੋ ਰਹੇ ਖੱਜਲ ਖੁਆਰ - ਠੰਡਲ

ਸਰਕਾਰ ਦੀ ਬਦਇਤਜਾਮੀ ਕਾਰਨ ਕਿਸਾਨ ਮੰਡੀਆਂ 'ਚ ਹੋ ਰਹੇ ਖੱਜਲ ਖੁਆਰ - ਠੰਡਲ

ਵਿੱਤ ਕਮਿਸ਼ਨ ਦੀਆਂ ਗਰਾਂਟਾਂ ਨੂੰ ਲੈ ਕੇ ਕਾਗਰਸੀ ਵਿਧਾਇਕਾ ਵਲੋਂ ਪੰਚਾਇਤਾਂ ਨੂੰ  ਕੀਤਾ ਜਾ ਰਿਹਾ ਗੁੰਮਰਾਹ

Post.    V news 24
    By.    Vijay Kumar Raman
   On.    26 April, 2021
ਹੁਸ਼ਿਆਰਪੁਰ, 26 ਅਪ੍ਰੈਲ (ਬਿਓਰੋ):- ਕੇਦਰ ਵਲੋਂ ਬਣਾਏ ਕਾਲੇ ਕਾਨੂੰਨਾਂ ਤੇ ਪੰਜਾਬ ਸਰਕਾਰ ਦੀ ਬਦਇਤਜਾਮੀ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਅੱਜ ਮੰਡੀਆ ਵਿੱਚ ਰੁਲ ਰਹੀ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਸੂਬਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਹਲਕਾ ਚੱਬੇਵਾਲ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ, ਲਿੰਫਟਿੰਗ, ਪੋਰਟਲ ਤੇ ਰਜਿਸਟ੍ਰੇਸ਼ਨ, ਸਮੇਂ ਸਿਰ ਪੈਸੇ ਨਾ ਮਿਲਣ ਆਦਿ ਦੀ ਪ੍ਰੇਸ਼ਾਨੀ ਨਾਲ ਕਿਸਾਨ ਖੱਜਲ ਖੁਆਰ ਹੋ ਰਹੇ ਹਨ। ਪਰ ਖਰੀਦ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਕੋਈ ਪੁਖਤਾ ਪ੍ਰਬੰਧ ਕਰਨ ਦੀ ਬਜਾਏ ਉਲਟਾ ਹਲਕੇ ਦੇ ਵਿਧਾਇਕ ਵਲੋਂ ਮੰਡੀ ਵਿੱਚ ਮੰਜੀ ਨਾਮ ਦੇ ਸਲੋਗਨਾਂ ਦੇ ਬੋਰਡ ਲਗਵਾਕੇ ਹੀ ਆਪਣੀ ਪਿੱਠ ਥਪਥਪਾਈ ਜਾ ਰਹੀ ਹੈ ਜਦਕਿ ਸਰਕਾਰ ਵਲੋਂ ਫਸਲ ਖਰੀਦ ਦੀ ਪ੍ਰਕਿਰਿਆ ਵਿੱਚ ਕੀਤੀ ਬਦਇਤਜਾਮੀ ਕਾਰਨ ਕਿਸਾਨ ਤੇ ਆੜਤੀਏ ਖੱਜਲ ਖੁਆਰ ਹੋ ਰਹੇ ਹਨ। ਸਾਬਕਾ ਮੰਤਰੀ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੇਲੇ ਉਨਾਂ ਵਲੋਂ ਹਲਕੇ ਦੀਆਂ ਤਕਰੀਬਨ ਸਾਰੀਆਂ ਲਿੰਕ ਸੜਕਾਂ ਬਣਵਾਂ ਦਿੱਤੀਆਂ ਗਈਆਂ ਸਨ ਪਰ ਅੱਜ ਕਾਗਰਸ ਸਰਕਾਰ ਵੇਲੇ ਹਲਕੇ ਵਿੱਚ ਕੋਈ ਨਵੀਂ ਸੜਕ ਬਣਾਉਣ ਜਾਂ ਅਪਗ੍ਰੇਡ ਕਰਨ ਦੀ ਜਗਾਂ ਅੱਜ ਉਨ੍ਹਾਂ ਹੀ ਸੜਕਾਂ ਦੀ ਮੁੜ ਤੋਂ ਅੱਧ-ਅਧੂਰੀ ਰਿਪੇਅਰ ਨਾਲ ਉਦਘਾਟਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾਂ ਤਹਿਤ ਮੋਜੂਦਾ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਰਾਹੀਂ ਉਨ੍ਹਾਂ ਵਲੋਂ ਆਦਮਪੁਰ- ਗੜ੍ਹਸ਼ੰਕਰ ਨਹਿਰ ਵਾਲੀ ਸੜਕ ਲਈ 11 ਕਰੋਡ਼, ਅੱਤੋਵਾਲ- ਰਾਜਪੁਰਭਾਈਆਂ, ਈਸਪੁਰ- ਵਾਹਦਾਂ ਤੱਕ ਸੜਕ ਦੇ ਪ੍ਰਾਜੈਕਟ ਮਨਜੂਰ ਕਰਵਾਏ ਹਨ ਜਿਨ੍ਹਾਂ ਦੇ ਟੈਂਡਰ ਵੀ ਲੱਗ ਚੁੱਕੇ ਹਨ ਪਰ ਸੂਬਾ ਸਰਕਾਰ ਵਲੋਂ ਇਨ੍ਹਾਂ ਸੜਕਾਂ ਦਾ ਕੰਮ ਸ਼ੁਰੂ ਨਹੀ ਕਰਵਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਖਾਤਿਆਂ ਵਿੱਚ ਆਈਆਂ ਵਿੱਤ ਕਮਿਸ਼ਨ ਦੀਆਂ ਗ੍ਰਾਟਾਂ ਦੀਆਂ ਕਾਗਰਸੀ ਵਿਧਾਇਕਾਂ ਵਲੋਂ ਲਿਸਟਾਂ ਜਾਰੀ ਕਰਕੇ ਲੋਕਾ ਦੇ ਅੱਖੀ ਘੱਟਾਂ ਪਾਉਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ ਜਦਕਿ ਪੰਜਾਬ ਸਰਕਾਰ ਵਲੋਂ ਆਪਣੇ ਖਜਾਨੇ ਵਿੱਚੋਂ ਇੱਕ ਧੇਲਾ ਵੀ ਕਿਸੇ ਪਿੰਡ ਦੀ ਪੰਚਾਇਤ ਨੂੰ ਨਹੀ ਦਿੱਤਾ ਗਿਆ।

Post a Comment

0 Comments