ਕਾਦੀਆਂ - ਜਥੇਦਾਰ ਗੋਰਾ, ਕਾਕੀ, ਜਫਰਵਾਲ ਅਤੇ ਬੀਬੀ ਜਿੰਦੜ ਦੀ ਅਗਵਾਈ ਵਿੱਚ ਭੈਣੀ ਮੀਆਂ ਖਾਂ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ

 ਕਾਦੀਆਂ - ਜਥੇਦਾਰ ਗੋਰਾ, ਕਾਕੀ, ਜਫਰਵਾਲ ਅਤੇ ਬੀਬੀ ਜਿੰਦੜ ਦੀ ਅਗਵਾਈ ਵਿੱਚ  ਭੈਣੀ ਮੀਆਂ ਖਾਂ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ

ਕੇਂਦਰ ਸਰਕਾਰ, ਕਾਂਗਰਸ ਸਰਕਾਰ ਤੇ ਆਪ ਪਾਰਟੀ ਦੀ ਮਿਲੀਭੁਗਤ ਦਾ ਰੋਸ ਮੁਜਾਹਰਾ ਕਰਕੇ ਭਾਂਡਾ ਭੰਨਿਆ- ਜਥੇਦਾਰ ਗੋਰਾ, ਕਾਕੀ
post.    V news 24
   By.     Vijay Kumar Raman
ਕਾਦੀਆਂ, 6 ਅਪ੍ਰੈਲ (ਸੰਦੀਪ ਸਿੰਘ ਬੱਬਲੂ) ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ।
     ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਮੰਗਦਾ ਜੁਆਬ ਤਹਿਤ ਸ੍ਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਆਦੇਸ਼ਾਂ ਦੀ ਪਾਲਣਾ ਕਰਦਿਆਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਸ਼ਹਿਰ ਕਾਹਨੂੰਵਾਨ ਨਜ਼ਦੀਕ ਕਸਬਾ ਭੈਣੀ ਮੀਆਂ ਖਾਂ ਵਿਖੇ ਹਲਕਾ ਕਾਦੀਆਂ ਦੇ ਸੀਨੀਅਰ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਸ੍ਰ ਕੰਵਲਪ੍ਰੀਤ ਸਿੰਘ ਕਾਕੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਰਤਨ ਸਿੰਘ ਜਫਰਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਅਤੇ ਬੀਬੀ ਸ਼ਰਨਜੀਤ ਕੌਰ ਜਿੰਦੜ ਜਿਲਾ ਪ੍ਰਧਾਨ ਇਸਤਰੀ ਅਕਾਲੀ ਦਲ ਦੀ ਅਗਵਾਈ ਵਿੱਚ ਹਲਕਾ ਕਾਦੀਆਂ ਦੇ ਸਮੂਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਕੇਂਦਰ ਸਰਕਾਰ, ਪੰਜਾਬ ਦੀ ਕਾਂਗਰਸ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਆਪਸੀ ਮਿਲੀਭੁਗਤ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਜਨਤਾ ਦੇ ਸਾਹਮਣੇ ਭਾਂਡਾ ਭੰਨਿਆ ਗਿਆ।

ਇਸ ਮੌਕੇ ਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰ ਕੰਵਲਪ੍ਰੀਤ ਸਿੰਘ ਕਾਕੀ ਨੇ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਕੋਲ਼ੋਂ 4 ਸਾਲਾ ਦਾ ਜਵਾਬ ਮੰਗਦਿਆਂ ਪੁਛਿਆਂ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਵੇ ਤੇ ਦੱਸੇ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਆਪਣੇ 4 ਸਾਲ ਦੇ ਰਾਜ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਹੱਥ ਵਿੱਚ ਗੁਟਕਾ ਸਾਹਿਬ ਫੱੜ ਕੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਕਿਉਂ ਨਹੀਂ ਕੀਤਾ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਲੋਕਾਂ ਨੂੰ ਸਹੂਲਤਾਂ ਕੀ ਦੇਣੀਆਂ ਸਨ ਸਗੋਂ ਸ੍ਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸ੍ਰ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਦੇ ਹਰ ਵਰਗ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਨੂੰ ਬੰਦ ਕਰ ਦਿੱਤਾ।
ਜਥੇਦਾਰ ਗੋਰਾ ਤੇ ਕਾਕੀ ਨੇ ਕਿਹਾ ਕਿ ਕੈਪਟਨ ਦੱਸੇ ਕਿ ਪੰਜਾਬ ਦੇ ਕਿਸਾਨਾਂ ਦਾ ਕਰਜਾ ਮੁਆਫ ਕਰ ਦਿੱਤਾ, ਨੋਜਵਾਨਾਂ ਨੂੰ ਘਰ ਘਰ ਨੋਕਰੀ ਦਿੱਤੀ,ਕੀ ਪੈਨਸ਼ਨਾਂ ਦੁਗਣੀਆਂ ਕੀਤੀਆਂ,ਕੀ ਨੋਜਵਾਨਾਂ ਨੂੰ ਸਮਾਰਟ ਫੋਨ ਦਿੱਤੇ,ਕੀ ਬਿਜਲੀ ਸੱਸਤੀ ਕੀਤੀ,ਕੀ ਪੈਟਰੋਲ, ਡੀਜ਼ਲ ਦਾ ਵੈਟ ਖਤਮ ਕਰਕੇ ਪੈਟਰੋਲ, ਡੀਜ਼ਲ ਸੱਸਤਾ ਕੀਤਾ। ਉਹਨਾਂ ਕਿਹਾ ਕਿ ਕੈਪਟਨ ਨੇ ਕੇਵਲ ਕੇਂਦਰ ਸਰਕਾਰ ਨਾਲ਼ ਮਿਲਕੇ ਪੰਜਾਬ ਨੂੰ ਤਬਾਹ ਕੀਤਾ ਹੈ।

ਜਥੇਦਾਰ ਗੋਰਾ ਤੇ ਕਾਕੀ ਨੇ ਕਿਹਾ ਕੇਂਦਰ ਸਰਕਾਰ, ਪੰਜਾਬ ਦੀ ਕਾਂਗਰਸ ਸਰਕਾਰ ਅਤੇ ਆਮ ਆਦਮੀ ਪਾਰਟੀ ਆਪਸ ਵਿੱਚ ਮਿਲੇ ਹੋਏ ਹਨ। ਉਹਨਾਂ ਕਿਹਾ ਕਿ ਇਹਨਾਂ ਦੀ ਆਪਸੀ ਮਿਲੀਭੁਗਤ ਕਰਕੇ ਕੇਂਦਰ ਦੀ ਸਰਕਾਰ ਇੱਕ ਤੋਂ ਬਾਅਦ ਇੱਕ ਕਿਸਾਨ ਵਿਰੋਧੀ ਫੈਸਲੇ ਲੈ ਕੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰ ਰਹੀ ਹੈ।
ਜਥੇਦਾਰ ਗੋਰਾ ਤੇ ਕਾਕੀ ਨੇ ਕੇਂਦਰ ਸਰਕਾਰ ਖ਼ਿਲਾਫ਼ ਸੰਬੋਧਨ ਹੁੰਦਿਆਂ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸਾਨ ਦਾ ਨੁਕਸਾਨ ਹੁੰਦਾ ਹੈ ਤਾਂ ਸਮਝ ਲਓ ਕਿ ਵਪਾਰ, ਮਜ਼ਦੂਰ, ਮੁਲਾਜ਼ਮ ਸਮੇਤ ਹਰ ਵਰਗ ਦਾ ਨੁਕਸਾਨ ਹੈ।
ਸ੍ਰ ਗੋਰਾ ਅਤੇ ਕਾਕੀ ਨੇ ਇਸ ਮੌਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨ ਖਿਲਾਫ ਬਣਾਏ ਤਿੰਨੇ ਕਾਲੇ ਕਾਨੂੰਨ ਨੂੰ ਵਾਪਸ ਕਰਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ।

ਇਸ ਮੌਕੇ ਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ,ਸ੍ਰ ਕੰਵਲਪ੍ਰੀਤ ਸਿੰਘ ਕਾਕੀ ਅਤੇ ਅਕਾਲੀ ਵਰਕਰਾਂ ਨੇ ਭੈਣੀ ਮੀਆਂ ਖਾਂ ਦੇ ਬਜਾਰ ਵਿੱਚ ਨਾਅਰੇਬਾਜ਼ੀ ਕਰਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਆਪ ਪਾਰਟੀ ਦੇ ਐਮ ਪੀ ਭਗਵੰਤ ਮਾਨ ਦਾ ਪੁਤਲਾ ਫੂਕਿਆ।
ਇਸ ਮੌਕੇ ਤੇ ਸ੍ਰ ਸਰਬਜੀਤ ਸਿੰਘ ਜਾਗੋਵਾਲ,ਸ੍ਰ ਕੁਲਬੀਰ ਸਿੰਘ ਰਿਆੜ,ਸ੍ ਅਜੀਤ ਸਿੰਘ ਰਾਣਾ,ਸ੍ਰ ਰਣਜੀਤ ਸਿੰਘ ਕਾਲਾ ਬਾਲਾ, ਸ੍ਰ, ਅਵਤਾਰ ਸਿੰਘ ਕਾਲਾ ਬਾਲਾ,ਸ੍ਰ ਮਲਕੀਤ ਸਿੰਘ ਬਲੱਗਣ,ਸ੍ਰ ਸੁਖਪ੍ਰੀਤ ਸਿੰਘ ਸੈਂਬੀ,ਸ੍ਰ ਸ਼ਿੰਗਾਰਾ ਸਿੰਘ ਤਰਖਾਣਾਵਾਲੀ,ਸ੍ਰ ਮਲਕੀਅਤ ਸਿੰਘ ਬਸਰਾਵਾਂ,ਸ੍ਰ ਅਰਸ਼ਪ੍ਰੀਤ ਸਿੰਘ ਸਾਹਿਬ ਭਾਟੀਆ, ਸ੍ਰ ਨਵਪ੍ਰੀਤ ਸਿੰਘ ਪ੍ਰਿੰਸ, ਸ੍ਰੀ ਸਲਾਮਤ ਮਸੀਹ,ਸ੍ਰ ਅੰਮ੍ਰਿਤ ਪਾਲ ਸਿੰਘ ਕਲਿਆਣਪੁਰ,ਸ੍ਰ ਸੁਖਪਾਲ ਸਿੰਘ ਐਮ ਡੀ, ਬੀਬੀ ਰਾਣੀ ਪ੍ਰਧਾਨ ਧਾਰੀਵਾਲ, ਸਤਿੰਦਰ ਸਿੰਘ ਗਿੱਲ ਮੰਝ,ਸ੍ਰ ਸਿਮਰਨਜੀਤ ਸਿੰਘ ਕੋਟ ਟੋਡਰ ਮੱਲ,ਸ੍ਰ ਮਨਜੀਤ ਸਿੰਘ ਭੈਣੀ ਬਾਂਗਰ, ਸ੍ਰ ਜੁਗਰਾਜ ਸਿੰਘ,ਸ੍ਰ ਲਖਵਿੰਦਰ ਸਿੰਘ,ਸ੍ਰ ਰੁਪਿੰਦਰ ਸਿੰਘ,ਸ੍ਰ ਦੀਪ ਸੰਧਵਾਂ,ਸ੍ਰ ਅਵਤਾਰ ਸਿੰਘ ਬਸਰਾਵਾਂ, ਸ੍ਰ ਜਗਜੀਤ ਸਿੰਘ,ਸ੍ਰ ਗੁਰਮੁੱਖ ਸਿੰਘ ਬਸਰਾਵਾਂ,ਸ੍ਰ ਦਿਲਬਾਗ ਸਿੰਘ ਗੁਰਦਾਸਨੰਗਲ,ਸ੍ਰ ਲਖਬੀਰ ਸਿੰਘ ਆਦਿ ਪੰਚ, ਸਰਪੰਚ ਕੋਸਲਰ, ਜ਼ਿਲਾ ਪ੍ਰੀਸ਼ਦ ਮੈਂਬਰ,ਬਲਾਕ ਸੰਮਤੀ ਮੈਂਬਰ, ਚੈਅਰਮੈਨ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।ਫੋਟੋ- ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ੍ਰ ਕੰਵਲਪ੍ਰੀਤ ਸਿੰਘ ਕਾਕੀ ਤੇ ਅਕਾਲੀ ਵਰਕਰ ਕੈਪਟਨ ਅਮਰਿੰਦਰ ਸਿੰਘ, ਭਗਵੰਤ ਮਾਨ ਦਾ ਪੁਤਲਾ ਫੂਕਦੇ ਹੋਏ।।

Post a Comment

0 Comments