*ਠੰਡਲ ਦੀ ਅਗਵਾਈ ‘ਚ ਹਲਕਾ ਚੱਬੇਵਾਲ ਦੇ ਅਕਾਲੀ ਆਗੁੂਆ ਤੇ ਵਰਕਰਾ ਨੇ ਕਾਗਰਸ ਤੇ ਆਪ ਖਿਲਾਫ਼ ਲਗਾਇਆ ਧਰਨਾ*

*ਠੰਡਲ ਦੀ ਅਗਵਾਈ ‘ਚ ਹਲਕਾ  ਚੱਬੇਵਾਲ ਦੇ ਅਕਾਲੀ ਆਗੁੂਆ ਤੇ ਵਰਕਰਾ ਨੇ  ਕਾਗਰਸ ਤੇ ਆਪ ਖਿਲਾਫ਼ ਲਗਾਇਆ  ਧਰਨਾ*

*ਕੇੈਪਟਨ ਦੀ ਅਗਵਾਈ ਵਾਲੀ ਕਾਗਰਸ ਸਰਕਾਰ ਵਲੋਂ ਕੇਦਰ ਨਾਲ ਰਲ ਕੇ ਕਿਸਾਨਾਂ ਤੇ ਆੜਤੀਆ ਨੂੰ ਸਿੱਧੀ ਅਦਾਇਗੀ ਦੇ ਮੁੱਦੇ ਤੇ ਕਰ ਰਹੀ ਹੈ ਗੁੰਮਰਾਹ - ਠੰਡਲ*


 *ਕੇਜਰੀਵਾਲ ਦੀ ਸ਼ਹਿ ਤੇ MP ਭਗਵੰਤ ਮਾਨ ਨੇ ਸੰਸਦੀ ਕਮੇਟੀ ਦੇ ਮੈਂਬਰ ਵਜੋਂ  ਕਮੇਟੀ ਦੀਆਂ ਤਿੰਨ ਮੀਟਿੰਗਾਂ ਵਿੱਚ ਹਾਜ਼ਰ ਹੋ ਕੇ ਉਕੱਤ ਕਿਸਾਨੀ ਕਾਨੂੰਨਾਂ ਵਿੱਚੋ ਇੱਕ ਕਾਨੂੰਨ ਨੂੰ ਲਾਗੂ ਕਰਨ ਲਈ ਦਿੱਤੀ  ਸਹਿਮਤੀ - ਠੰਡਲ*


Post.    V news 24
    By.    Vijay Kumar Raman
    On.    5, April,  2021  
ਹੁਸ਼ਿਆਰਪੁਰ, 5 ਅਪ੍ਰੈਲ (V news 24 ਬਿਓਰੋ):- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸ ਸੁੱਖਬੀਰ ਸਿੰਘ ਬਾਦਲ ਵਲੋਂ ਕਿਸਾਨੀ ਕਾਨੂੰਨਾਂ, ਕੇਂਦਰੀ ਖੁਰਾਕ ਏਜੰਸੀ ਵਲੋਂ ਫਸਲਾਂ ਦੀ ਖਰੀਦ ਦੇ ਨਵੇ ਮਾਪਦੰਡਾਂ ਨੂੰ ਲੈ ਕੇ ਕੇਂਦਰ ਸਰਕਾਰ ਸਮੇਤ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਆਮ ਆਦਮੀ ਪਾਰਟੀ ਦੀਆਂ ਕਿਸਾਨਾਂ ਖਿਲਾਫ ਦੋਗਲੀਆਂ ਨੀਤੀਆਂ ਦੇ ਵਿਰੋਧ ਵਿਚ ਸੁੂਬੇ ਅੰਦਰ ਉਲੀਕੇ ਗਏ ਗਏ ਹਲਕਾ ਪੱਧਰੀ ਰੋਸ ਧਰਨਿਆਂ ਤਹਿਤ ਹਲਕਾ ਚੱਬੇਵਾਲ ਵਿਚ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਦੀ ਅਗਵਾਈ ‘ਚ ਅਕਾਲੀ ਵਰਕਰਾਂ ਵਲੋਂ ਚੱਬੇਵਾਲ ਦੀ ਪੁਰਾਣੀ ਦਾਣਾ ਮੰਡੀ ਵਿਚ ਵਿਸ਼ਾਲ ਧਰਨਾ ਦਿੱਤਾ ਗਿਆ। ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਕਾਗਰਸ ਸਰਕਾਰ ਵਲੋਂ ਕੇਦਰ ਨਾਲ ਮਿਲੀਭੁਗਤ ਕਰਕੇ ਕਣਕ ਦੀ ਖਰੀਦ ਨੂੰ ਜਾਣਬੁੱਝ ਕੇ ਲੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕੇਦਰ ਸਰਕਾਰ ਵਲੋਂ ਕਿਸਾਨਾਂ ਨੂੰ ਬਰਬਾਦ ਕਰਨ ਲਈ ਖਰੀਦ ਏਜੰਸੀ ਐਫ.ਸੀ.ਆਈ. ਦੁਆਰਾ ਫਸਲ ਖਰੀਦ ਦੇ ਤਹਿ ਮਾਪਦੰਡਾਂ ਵਿੱਚ ਵੱਡੇ ਬਦਲਾਅ ਕੀਤੇ ਹਨ ਉੱਥੇ ਸੂਬੇ ਦੀ ਕਾਗਰਸ ਸਰਕਾਰ ਵਲੋਂ ਕੇਦਰ ਨਾਲ ਰਲ ਕੇ ਕਿਸਾਨਾਂ ਤੇ ਆੜਤੀਆ ਨੂੰ ਸਿੱਧੀ ਅਦਾਇਗੀ ਦੇ ਮੁੱਦੇ ਤੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਉਕਿ ਸੂਬਾ ਸਰਕਾਰ ਨੇ ਕੇਦਰ ਕੋਲ ਖੁੱਦ ਮੰਨਿਆ ਹੈ ਕਿ ਉਹ ਕਣਕ ਦੀ ਖਰੀਦ ਮੌਕੇ ਕਿਸਾਨਾ ਦੀ ਜਮੀਨ ਦਾ ਰਿਕਾਰਡ ਸੰਬੰਧਤ ਪੋਰਟਲ ਤੇ ਅਪਲੋਡ ਕਰਵਾ ਦੇਣਗੇ।
ਉਨਾ ਆਮ ਆਦਮੀ ਪਾਰਟੀ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਕੇਜਰੀਵਾਲ ਵਲੋਂ ਕਿਸਾਨੀ ਹਮਦਰਦੀ ਪ੍ਰਤੀ ਸਿਰਫ ਮੱਗਰਮੱਛ ਦੇ ਹੰਝੂ ਵਹਾ ਕੇ ਕਿਸਾਨਾ ਪ੍ਰਤੀ ਦੋਗਲਾ ਰਵੱਈਆ ਅਪਣਾਇਆ ਜਾ ਰਿਹਾ ਹੈ ਜਦਕਿ ਅਸਲ ਵਿੱਚ ਇਸਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਲੋਂ ਬਤੋਰ ਸੰਸਦੀ ਕਮੇਟੀ ਦੇ ਮੈਂਬਰ ਹੁੰਦਿਆਂ ਕਮੇਟੀ ਦੀਆਂ ਤਿੰਨ ਮੀਟਿੰਗਾਂ ਵਿੱਚ ਹਾਜ਼ਰ ਹੋ ਕੇ ਉਕੱਤ ਕਿਸਾਨੀ ਕਾਨੂੰਨਾਂ ਵਿੱਚੋ ਇੱਕ ਕਾਨੂੰਨ ਨੂੰ ਲਾਗੂ ਕਰਨ ਲਈ ਸਹਿਮਤੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨੀ ਹਿੱਤਾ ਦੀ ਰਾਖੀ ਕੀਤੀ ਹੈ ਭਵਿੱਖ ਵਿੱਚ ਵੀ ਕਿਸਾਨਾਂ, ਮਜਦੂਰਾਂ, ਆੜਤੀਆ ਸਮੇਤ ਹੋਰਨਾਂ ਵਰਗਾਂ ਨਾਲ ਅੋਖੇ ਸਮੇਂ ਵਿੱਚ ਜੇਕਰ ਕੋਈ ਖੜੇਗਾ ਤਾ ਉਹ ਸਿਰਫ ਅਕਾਲੀ ਦਲ ਹੀ ਹੈ। ਇਸ ਮੌਕੇ ਰਵਿੰਦਰ ਸਿੰਘ ਠੰਡਲ,ਜੱਥੇਦਾਰ ਪਰਮਜੀਤ  ਸਿੰਘ ਪੰਜੌੜ ਜਿਲ੍ਹਾ ਪ੍ਰਧਾਨ ਅੇੈਸ ਸੀ ਵਿੰਗ ਹੁਸ਼ਿਆਰਪੁਰ, ਸਤਨਾਮ ਸਿੰਘ ਬੰਟੀ, ਅਮਨਦੀਪ ਸਿੰਘ ਸੋਨੀ, ਮੋਹਣਪਾਲ ਰਿੱਕੀ, ਦਲਜੀਤ ਸਿੰਘ ਬੱਡੋਂ, ਸਰਪੰਚ ਮੋਹਣ ਸਿੰਘ, ਸੁਖਦੇਵ ਸਿੰਘ ਬੰਬੇਲੀ, ਦੀਪਕ ਭਾਮ, ਗੁਰਸੇਵਕ ਭਾਮ, ਰਵਿੰਦਰ ਸਿੰਘ ਰਾਏ, ਤਰਲੋਚਨ ਸਿੰਘ ਟੋਡਰਪੁਰ, ਮਾਸਟਰ ਰਸ਼ਪਾਲ ਸਿੰਘ ਜਲਵੇੜਾ, ਜਸਵਿੰਦਰ ਸਿੰਘ ਨੰਗਲ ਠੰਡਲ, ਹਰਪਿੰਦਰ ਸਿੰਘ ਪਿੰਦਾ, ਗੁਰਮਿੰਦਰ ਸਿੰਘ ਭੂੰਗਰਨੀ, ਰਾਜ ਕੁਮਾਰ ਭੂੰਗਰਨੀ, ਸਾਬਕਾ ਸਰਪੰਚ ਦਵਿੰਦਰ ਸਿੰਘ, ਰਾਜਦੀਪ ਭਾਮ, ਸੁਰਿੰਦਰਪਾਲ ਸਿੰਘ ਮੋਨਾ ਕਲਾਂ, ਮਾ.ਕੇਹਰੂ ਰਾਮ, ਬਲਜਿੰਦਰ ਸਿੰਘ ਸਰਹਾਲਾ ਕਲਾਂ, ਪਲਵਿੰਦਰ ਸਿੰਘ, ਬਲਵਿੰਦਰ ਸਿੰਘ ਭਾਮ, ਸਰਵਿੰਦਰ ਸਿੰਘ ਠੀਡਾ, ਗੁਰਮੀਤ ਸਿੰਘ ਫੁਗਲਾਣਾ, ਉਂਕਾਰ ਸਿੰਘ ਮਿਨਹਾਸ ਤੇ ਹਲਕੇ ਦੇ ਕਈ ਹੋਰ  ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ। 

Post a Comment

0 Comments