*ਪ੍ਰਿੰਸ ਅਰੋੜਾ ਬਣੇ ਨਗਰ ਕੌਂਸਲ ਕਰਤਾਰਪੁਰ ਦੇ ਪਿ੍ੰਸ*

 *ਪ੍ਰਿੰਸ ਅਰੋੜਾ ਬਣੇ ਨਗਰ ਕੌਂਸਲ ਕਰਤਾਰਪੁਰ ਦੇ ਪਿ੍ੰਸ*

Post.  V news 24
    By.  Vijay Kumar Raman
ਕਰਤਾਰਪੁਰ,12 ਅਪ੍ਰੈਲ (ਗੁਰਦੀਪ ਸਿੰਘ ਹੋਠੀ):- ਫਰਵਰੀ ਮਹੀਨੇ ਪਾਈਆਂ ਨਗਰ ਕੌਂਸਲ ਕਰਤਾਰਪੁਰ ਦੀਆਂ ਚੌਣਾਂ ਵਿੱਚ ਵੋਟਰਾਂ ਨੇ ਸ਼ਹਿਰ ਦੇ 15 ਕੌਂਸਲਰ ਚੁਣੇ ਅੱਜ ਨਗਰ ਕੌਂਸਲ ਦਫਤਰ ਵਿੱਚ ਦੁਪਹਿਰ ਬਾਅਦ 3 ਵਜੇ ਹਲਕਾ ਵਿਧਾਇਕ ਸੁਰਿੰਦਰ ਚੌਧਰੀ, ਐਸ ਐਮ ਡੀ ਜਲੰਧਰ, ਹਰਦੀਪ ਸਿੰਘ, ਤਹਿਸੀਲਦਾਰ ਮਨੋਹਰ ਲਾਲ, ਈ ਓ ਚਰਨ ਦਾਸ ਤੇ ਅੇੈਸ.ਅੇੈੱਚ.ਓ ਕਰਤਾਰਪੁਰ ਰਾਜੀਵ ਕੁਮਾਰ ਜੀ ਦੀ ਹਾਜ਼ਰੀ ਵਿੱਚ ਦਾਰੇ ਕੌਂਸਲਰਾ ਵੱਲੋਂ ਸਰਵਸੰਮਤੀ ਨਾਲ  ਕੌਂਸਲਰ ਪ੍ਰਿਸ ਅਰੋੜਾ ਨੂੰ ਪ੍ਰਧਾਨ, ਕੌਂਸਲਰ  ਰਾਜਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ ਅਤੇ ਬਾਲ ਮੁੰਕਦ ਬਾਲੀ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਚੁਣੇ ਗਏ ਉਹਦੇਦਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਚੁਣੇ ਗਏ ਆਹੁਦੇਦਾਰਾਂ ਨੇ ਇਲਾਕਾ ਨਿਵਾਸੀਆਂ ਨੂੰ ਇਹ ਵਿਸ਼ਵਾਸ ਦਵਾਇਆਂ ਕਿ ਸ਼ਹਿਰ ਦੇ ਬੇਹਤਰ ਵਿਕਾਸ ਲਈ ਪੂਰੀ ਤਨਦੇਹੀ ਨਾਲ ਰਾਤ ਦਿਨ ਕੰਮ ਕਰਨਗੇ। ਚੁਣੇ ਗਏ ਆਹੁਦੇਦਾਰਾਂ ਦਾ ਕਰਤਾਰਪੁਰ ਇਲਾਕਾ ਨਿਵਾਸੀਆਂ ਵੱਲੋਂ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਰਾਜ ਕੁਮਾਰ ਅਰੋੜਾ ਚੇਅਰਮੈਨ ਮੰਡੀ ਬੋਰਡ ਵੱਲੋਂ ਵੀ ਨਵੇਂ ਚੁਣੇ ਗਏ ਆਹੁਦੇਦਾਰਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Post a Comment

0 Comments