Post . V news 24
By . Vijay Kumar Raman
On . 8 April, 2021
ਜਲੰਧਰ (ਵਿ ਨਿਊਜ਼ 24 ਬਿਓਰੋ): - ਸੀਆਈਏ ਸਟਾਫ-1 ਦੀ ਪੁਲਿਸ ਨੇ 2 ਲੋਕਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਜਿਨ੍ਹਾਂ ਦੀ ਪਛਾਣ ਜਰਨੈਲ ਸਿੰਘ ਉਰਫ ਜੈਲਾ ਪੁੱਤਰ ਜਗਦੀਸ਼ ਸਿੰਘ, ਜਰਮਲ ਸਿੰਘ ਉਰਫ ਚੌਧਰੀ ਪੁੱਤਰ ਜਗਦੀਸ਼ ਸਿੰਘ, ਦੋਵੇਂ ਵਸਨੀਕ ਨੂਰਪੁਰ ਲੁਭਾਨਾ ਕਪੂਰਥਲਾ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਦੇਸੀ ਪਿਸਤੌਲ, 32 ਬੋਰ, 7 ਜਿੰਦਾ ਰੌਂਦ ਅਤੇ 4 ਮੈਗਜ਼ੀਨ, ਇਕ ਪਲਸਰ ਮੋਟਰਸਾਈਕਲ ਬਰਾਮਦ ਕੀਤਾ ਹੈ। ਇਨ੍ਹਾਂ ਦੋਵਾਂ ਨੂੰ ਚਗਿੱਟੀ ਚੌਕ ਨੇੜਿਓਂ ਕਾਬੂ ਕੀਤਾ ਹੈ l
0 Comments