ਟਰਾਂਸਫਾਰਮਰ ਤੋ ਸਪਾਰਕਿੰਗ ਪਰਵਾਸੀਆਂ ਦੀਆਂ ਝੁੱਗੀਆਂ ਨੂੰ ਲੱਗੀ ਅੱਗ ਕਾਰਨ ਘਰੇਲੂ ਸਾਮਾਨ ਸੜ ਕੇ ਸਵਾਹ
Post. V news 24
By. Vijay Kumar Raman
ਜਲੰਧਰ, 8 ਅਪ੍ਰੈਲ (ਮੁੁੂਰਤੀ ਸੁਰੀਲਾ) :-
ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਹੇਲਰ ਵਿੱਚ ਟਰਾਂਸਫਾਰਮਰ ਦੀ ਸਪਾਰਕਿੰਗ ਕਾਰਨ ਨਜ਼ਦੀਕ ਪਰਵਾਸੀਆਂ ਦੀਆਂ ਝੁੱਗੀਆਂ ਨੂੰ ਲੱਗੀ ਅੱਗ ਕਾਰਨ ਘਰੇਲੂ ਸਾਮਾਨ ਸੜ ਕੇ ਸਵਾਹ ਹੋ ਗਿਆ ।ਮਿਲੀ ਜਾਣਕਾਰੀ ਮੁਤਾਬਕ ਹੀਰਾਪੁਰ ਤੋਂ ਹੇਲਰਾਂ ਨੂੰ ਜਾਣ ਵਾਲੀ ਸੜਕ ਤੇ ਕੁਝ ਪਰਵਾਸੀ ਮਜ਼ਦੂਰ ਜੋ ਕਿ ਝੁੱਗੀਆਂ ਝੌਂਪੜੀਆਂ ਬਣਾ ਕੇ ਰਹਿੰਦੇ ਹਨ ਅਤੇ ਖੇਤਾਂ ਵਿਚ ਮਜ਼ਦੂਰੀ ਦਾ ਕੰਮ ਕਰਦੇ ਹਨ ਦੀਆਂ ਝੁੱਗੀਆਂ ਨੂੰ ਤਕਰੀਬਨ 4 ਵਜੇ ਨਜ਼ਦੀਕ ਹੀ ਲੱਗੇ ਹੋਏ ਬਿਜਲੀ ਦੇ ਟਰਾਂਸਫਾਰਮਰ ਤੋਂ ਸਪਾਰਕਿੰਗ ਹੋਣ ਕਾਰਨ ਅੱਗ ਲੱਗ ਗਈ ਜਿਸ ਕਾਰਨ ਪੰਦਰਾਂ ਤੋਂ ਵੀਹ ਦੇ ਕਰੀਬ ਝੁੱਗੀਆਂ ਸੜ ਕੇ ਸਵਾਹ ਹੋਈਆਂ ਦਾ ਘਰੇਲੂ ਸਾਮਾਨ ਤੇ ਮਿਹਨਤ ਮਜ਼ਦੂਰੀ ਕਰਕੇ ਜਮਾਂ ਕੀਤਾ ਪੈਸਾ-ਧੇਲਾ ਵੀ ਵਿੱਚ ਹੀ ਸੜ ਗਿਆ ਰਾਹਗੀਰਾਂ ਤੇ ਪਿੰਡ ਵਾਸੀਆਂ ਨੇ ਮੌਕੇ ਤੇ ਇਕੱਠੇ ਹੋ ਕੇ ਆਪ ਹੀ ਅੱਗ ਤੇ ਕਾਬੂ ਪਾਇਆ । ਖ਼ਬਰ ਲਿਖੇ ਜਾਣ ਤਕ ਨਾ ਤਾਂ ਕੋਈ ਪੁਲਸ ਵਿਭਾਗ ਤੋਂ ਅਤੇ ਨਾ ਹੀ ਕੋਈ ਹੋਰ ਸਰਕਾਰੀ ਅਧਿਕਾਰੀ ਮੌਕੇ ਤੇ ਉੱਤੇ ਪਹੁੰਚਿਆ ਸੀ ।
0 Comments