ਪ੍ਰਸ਼ਾਸਨ ਵਲੋਂ ਸ਼ੋਪਿੰਗ ਮਾਲਾਂ ਫੈਕਟਰੀਆਂ ਅਤੇ ਖਾਣ-ਪੀਣ ਵਾਲੀਆਂ ਥਾਵਾਂ ’ਤੇ ਲਗਾਏ ਜਾਣਗੇ ਕੋਵਿਡ - ਵੈਕਸੀਨ ਦੇ ਕੈਂਪ : ਡਿਪਟੀ ਕਮਿਸ਼ਨਰ

ਪ੍ਰਸ਼ਾਸਨ ਵਲੋਂ ਸ਼ੋਪਿੰਗ ਮਾਲਾਂ ਫੈਕਟਰੀਆਂ ਅਤੇ ਖਾਣ-ਪੀਣ ਵਾਲੀਆਂ ਥਾਵਾਂ ’ਤੇ ਲਗਾਏ ਜਾਣਗੇ  ਕੋਵਿਡ - ਵੈਕਸੀਨ ਦੇ ਕੈਂਪ : ਡਿਪਟੀ ਕਮਿਸ਼ਨਰ


Post.   V news 24
    By.   Vijay Kumar Raman
    On.   4. Aprial.  2021

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜਿਹੀਆਂ ਸੰਸਥਾਵਾਂ ਦੇ ਮਾਲਕ ਆਪਣੇ ਵੇਰਵੇ ਈ ਮੇਲ covidvaccinationjal0gmail.com ’ਤੇ ਅਤੇ ਵਟਸਅਪ ਨੰਬਰ 9888981881 ਅਤੇ 9501799068 ’ਤੇ ਭੇਜ ਸਕਦੇ । ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਕੇਵਲ ਨਿਰਧਾਰਿਤ ਪ੍ਰੋਫਾਰਮੇ ਵਿੱਚ ਹੀ ਭੇਜੀ ਜਾਵੇ , ਜਿਸ ਨੂੰ ਪ੍ਰਸ਼ਾਸਨ ਵਲੋਂ ਸਬੰਧਿਤ ਸੰਸਥਾਵਾਂ ਨਾਲ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਪਣੀਆਂ ਸੰਸਥਾਵਾਂ ਵਿੱਚ ਕੈਂਪ ਲਗਾਉਣ ਲਈ ਇਕ ਪਹਿਚਾਣ ਪੱਤਰ ਦੀ ਲੋੜ ਹੈ ਜਿਸ ਨੂੰ ਪ੍ਰੋਫਾਰਮੇ ਦੇ ਨਾਲ ਹੀ ਭੇਜਿਆ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਕੈਂਪ ਲਗਾਉਣ ਦਾ ਮੁੱਖ ਮੰਤਵ ਵੱਡੇ ਪੱਧਰ ’ਤੇ ਯੋਗ ਲਾਭਪਾਤਰੀਆਂ ਨੂੰ ਕਵਰ ਕਰਨਾ ਹੈ ਜੋ ਲੰਬੀਆਂ ਲਾਈਨਾਂ ਜਾਂ ਹੋਰ ਕਿਸੇ ਝਿਜਕ ਕਰਕੇ ਕੋਵਿਡ ਵੈਕਸੀਨ ਲਗਵਾਉਣ ਲਈ ਸੈਸ਼ਨ ਸਾਈਟਾਂ ’ਤੇ ਜਾਣਾ ਨਹੀਂ ਚਾਹੁੰਦੇ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਤਹਿਤ 45 ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਪੁਰਸ਼/ਮਹਿਲਾਵਾਂ ਨੂੰ ਇਸ ਮਹੀਨੇ ਦੌਰਾਨ ਕੋਵਿਡ ਵੈਕਸੀਨ ਲਗਾਈ ਜਾਵੇਗੀ। ਥੋਰੀ ਨੇ ਦੱਸਿਆ ਕਿ ਸਾਰੇ ਮਾਲਾਂ, ਫੈਕਟਰੀਆਂ ਅਤੇ ਹੋਰ ਖਾਣ ਵਾਲੀਆਂ ਥਾਵਾਂ ਵਿੱਚ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਏ ਜਾਣਗੇ, ਜਿਸ ਲਈ ਉਨ੍ਹਾਂ ਨੂੰ ਈ ਮੇਲ ਰਾਹੀਂ ਨਿਰਧਾਰਿਤ ਪ੍ਰੋਫਾਰਮੇ ਵਿੱਚ ਵੇਰਵੇ ਭੇਜਣ ਦੀ ਲੋੜ ਹੈ ਅਤੇ ਇਸ ਉਪਰੰਤ ਪ੍ਰਸ਼ਾਸਨ ਵਲੋਂ ਕੋਵਿਡ ਵੈਕਸੀਨ ਲਗਾਉਣ ਲਈ ਕੈਂਪ ਲਗਾਏ ਜਾਣਗੇ।
ਥੋਰੀ ਨੇ ਕਿਹਾ ਕਿ ਕੇਵਲ ਕੋਵਿਡ ਵੈਕਸੀਨ ਲਗਾ ਕੇ ਹੀ ਰੋਗ ਪ੍ਰਤੀ ਰੋਧਕ ਸਮਰੱਥਾ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ, ਜੋ ਕਿ ਵਾਇਰਸ ਦੀ ਕੜੀ ਨੂੰ ਤੋੜਨ ਵਿੱਚ ਮਦਦਗਾਰ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਯੋਗ ਲਾਭਪਾਤਰੀਆਂ ਦੀ ਖੱਬੀ ਬਾਂਹ ’ਤੇ ਜਲਦ ਤੋਂ ਜਲਦ ਕੋਵਿਡ ਵੈਕਸੀਨ ਲਗਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ ਵੈਕਸੀਨ ਲਗਾਉਣ ਲਈ ਅੱਗੇ ਆਉਣ ਅਤੇ ਸਮਾਜਿਕ ਜਿੰਮੇਵਾਰੀ ਨੂੰ ਸਮਝਦੇ ਹੋਏ ਨੇੜਲੇ ਸਿਹਤ ਕੇਂਦਰ ਤੋਂ ਕੋਵਿਡ ਵੈਕਸੀਨ ਦਾ ਟੀਕਾ ਜਰੂਰ ਲਗਵਾਉਣ।

Post a Comment

0 Comments