ਪੱਟੀ ਪੁਲਿਸ ਨੇ ਨਾਜਾਇਜ਼ ਰੇਤਾ ਨਾਲ ਭਰੀਆਂ 3 ਟਰੈਕਟਰ ਟਰਾਲੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ
ਰੇਤ ਮਾਇਨਿੰਗ, 3 ਟਰੈਕਟਰ ਟਰਾਲੀਆਂ ਜ਼ਬਤ ਕਰਕੇ ਮਾਈਨਿੰਗ ਐਕਟ ਤਹਿਤ ਕੀਤਾ ਮੁਕੱਦਮਾ ਦਰਜ
Post. V news 24
ਪੱਟੀ, 4 ਅਪ੍ਰੇੇੈਲ (ਸੁਭਾਸ਼ ਸਹੋਤਾ):- ਪੱਟੀ ਇਲਾਕੇ ਅੰਦਰ ਰੇਤਾਂ ਦੀ ਹੋ ਰਹੀਆਂ ਨਜ਼ਾਇਜ਼ ਮਾਈਨਿੰਗ ਦੀਆਂ ਮਿਲ ਰਹੀਆਂ ਸ਼ਿਕਾਇਤਾਂ 'ਤੇ ਜ਼ਿਲ੍ਹਾ ਮਾਈਨਿੰਗ ਅਫਸਰ ਤੇ ਪੁਲਿਸ ਨੇ ਨਾਜਾਇਜ਼ ਰੇਤਾ ਨਾਲ ਭਰੀਆਂ 3 ਟਰੈਕਟਰ ਟਰਾਲੀਆਂ ਸਮੇਤ ਤਿੰਨ ਵਿਅਕਤੀਆਂ ਕਾਬੂ ਕੀਤਾ।
ਜ਼ਿਲ੍ਹਾ ਮਾਈਨਿੰਗ ਅਫਸਰ ਰੋਹਿਤ ਪ੍ਰਭਾਕਰ , ਸੁਖਵਿੰਦਰ ਸਿੰਘ ਡੀਐੱਸਪੀ ਮਾਈਨਿੰਗ ਜੋਨ 2 ਅਤੇ ਥਾਣਾ ਸਦਰ ਪੱਟੀ ਦੇ ਮੁਖੀ ਨੇ ਦੱਸਿਆ ਕਿ ਸੁੂਚਨਾ ਮਿਲਣ ਤੇ ਪਿੰਡ ਤੂਤ ਵਿਖੇ ਨਾਜਾਇਜ਼ ਰੇਤਾ ਨਾਲ ਭਰੀਆਂ 3 ਟਰੈਕਟਰ ਟਰਾਲੀਆਂ ਸਣੇ ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਜੋਧ ਸਿੰਘ ਵਾਲਾ, ਜਗਤਾਰ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਝੁੱਗੀਆਂ ਕਾਲੂ ਅਤੇ ਜਸਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਜੋਧ ਸਿੰਘ ਵਾਲਾ ਨੂੰ ਕਾਬੂ ਕਰਕੇ ਮਾਈਨਿੰਗ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਸਾਰੀ ਰਿਪੋਰਟ ਬਣਾ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਪੱਟੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
0 Comments