Post. V news 24
By. Vijay Kumar Ramanਜਲੰਧਰ, 4 ਅਪ੍ਰੇਲ (V news 24 ਬਿਓਰੋ):- ਪੁਲਿਸ ਕਮਿਸ਼ਨਰ ਜਲੰਧਰ ਸ: ਗੁਰਪ੍ਰੀਤ ਸਿੰਘ ਭੁੱਲਰ ਦਿਸ਼ਾ ਨਿਰਦੇਸ਼ਾ ‘ਤੇ ਸੁਖਜਿੰਦਰ ਸਿੰਘ ਏਸੀਪੀ ਨਾਰਥ ਕਮਿਸ਼ਨਰੇਟ ਜਲੰਧਰ ਦੀਆ ਹਦਾਇਤਾ ਅਨੁਸਾਰ ਐਸਆਈ ਕਮਲਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 8 ਜਲੰਧਰ ਦੀ ਅਗਵਾਈ ਹੇਠ ਏਐਸਆਈ ਮਦਨ ਸਿੰਘ ਇੰਚਾਰਜ ਚੌਕੀ ਫੋਕਲ ਪੁਆਇੰਟ ਸਮੇਤ ਏਐਸਆਈ ਰਾਜਪਾਲ ਪੁਲਿਸ ਪਾਰਟੀ ਨੇ ਫੋਕਲ ਪੁਆਂਇੰਟ ਚੌਕ ਚ, ਕੀਤੀ ਨਾਕਾਬੰਦੀ ਦੋਰਾਨ , 2 ਨੌਜਵਾਨ ਫੋਕਲ ਪੁਆਂਇੰਟ ਸਬਜੀ ਮੰਡੀ ਵੱਲੋ ਪੈਦਲ ਆਉਦੇ ਦਿਖਾਈ ਦਿੱਤੇ ਜਿਨਾ ਵਿਚੋਂ ਦੀ ਨਾਕੇ ਤੇ ਮੋਜੂਦ ਕਰਮਚਾਰੀਆ ਦੀ ਮਦਦ ਨਾਲ ਰੋਕ ਕੇ ਪੁੱਛ ਪੜਤਾਲ ਕੀਤੀ ਤਾਂ ਨੌਜਵਾਨ ਨੇ ਆਪਣਾ ਨਾਮ ਸੋਨੂੰ ਉਰਫ ਟੁੱਡਾ ਪੁੱਤਰ ਵੱਗੂ ਲਾਲ ਵਾਸੀ ਯੂਪੀ ਹਾਲ ਵਾਸੀ ਅਮਨ ਨਗਰ ਦੱਸਿਆਂ ‘ਤੇ ਦੂਸਰੇ ਨੌਜਵਾਨ ਨੇ ਆਪਣਾ ਨਾਮ ਕੱਨਈਆਂ ਲਾਲ ਉਰਫ ਕਾਲੀਆਂ ਪੁੱਤਰ ਦਲੀਪ ਕੁਮਾਰ ਵਾਸੀ ਯੂਪੀ ਹਾਲ ਵਾਸੀ ਗੱਜਾਪੀਰ ਜਲੰਧਰ ਦੱਸਿਆਂ, ਲਿਫਾਫੇ ਨੂੰ ਖੋਲ ਕੇ ਚੈੱਕ ਕਰਨ ਤੇ ਉਸ ਵਿਚੋਂ ਐੱਲਈਡੀ ਮਾਰਕਾ ਸੈਮਸੰਗ ਰੰਗ ਕਾਲਾ ‘ਤੇ 5 ਮੋਬਾਇਲ ਫੋਨ ਬਾਮਦ ਹੋਏ, ਜਿਨਾ ਵਿਚੋ 2 ਫੋਨ ਮਾਰਕਾ ਐਮਆਈ 2 ਫੋਨ ਮਾਰਕਾ ਵੀਵੋ ਕੰਪਨੀ ਅਤੇ ਫੋਨ ਮਾਰਕਾ ਲਾਵਾ ਕੰਪਨੀ ਬਰਾਮਦ ਹੋਏ, ਅਤੇ ਦੂਸਰੇ ਆਦਮੀ ਕੱਨਈਆਂ ਲਾਲ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 4 ਫੋਨ ਬਰਾਮਦ ਹੋਏ ਜੋ ਬਰਾਮਦਾ ਸਮਾਨ ਦੀ ਮਾਲਕੀ ਸੰਬੰਧੀ ਪੁੱਛਣ ਤੇ ਸੋਨੂੰ ਅਤੇ ਕੱਨਈਆਂ ਲਾਲ ਨੇ ਕਿ ਉਹਨਾ ਨੇ ਇਹ ਸਾਰਾ ਸਮਾਨ ਲੋਕਾ ਦੇ ਘਰਾ ਵਿੱਚੋ ਚੋਰੀ ਕੀਤਾ ਹੈ। ਜਿਸ ਤੇ ਸੋਨੂੰ ਉਰਵ ਟੰਡਾ ਤੇ ਕੱਨਈਆਂ ਲਾਲ ਉੱਕਤ ਦੇ ਖਿਲਾਫ ਮੁੱਕਦਮਾ ਨੰਬਰ 68 ਥਾਣਾ ਡਵੀਜ਼ਨ ਨੰਬਰ 8 ਕਮਿਸ਼ਨਰੇਟ ਜਲੰਧਰ ਦਰਜ ਕਰਕੇ ਗ੍ਰਿਫ਼ਤਾਰ ਕੀਤਾ। ਸੋਨੂੰ ਉਰਫ ਟੁੱਢਾ ਦੇ ਖਿਲਾਫ ਚੋਰੀ ਦੀਆਂ ਵਾਰਦਾਤਾਂ ਕਰਨ ਸੰਬੰਧੀ ਪਹਿਲਾ ਵੀ ਵੱਖ ਵੱਖ ਥਾਣਿਆ ਵਿਚ ਕਈ ਮੁੱਕਦਮੇ ਦਰਜ ਹਨ। ਸੋਨੂੰ ਉਰਫ ਠੰਢਾਂ ਅਤੇ ਕੱਨਈਆਂ ਲਾਲ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ‘ਤੇ ਪੁੱਛਗਿੱਛ ‘ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।
0 Comments