ਸੇੈਟਰਲ ਹਲਕੇ ਦੇ 16 ਨੰ ਵਾਰਡ ਚ 24 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ’ਤੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ MLA ਰਾਜਿੰਦਰ ਬੇਰੀ ਨੇ ਕੀਤਾ ਉਦਘਾਟਨ-

ਵਾਰਡ ਨੰ-16 ਵਿੱਚ 24 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ’ਤੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ ਕੀਤਾ ਉਦਘਾਟਨ- ਰਾਜਿੰਦਰ ਬੇਰੀ

Post.    V news 24
    By.    Vijay Kumar Raman
 ਜਲੰਧਰ, 4 ਅਪ੍ਰੈਲ (V news 24):-
ਵਾਰਡ ਨੰਬਰ 16 ਵਿੱਚ ਸੀਵਰੇਜ’ਤੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ ਉਦਘਾਟਨ ਹਲਕਾ ਵਿਧਾਇਕ ਰਾਜਿੰਦਰ ਬੇਰੀ, ਮੇਅਰ ਜਗਦੀਸ਼ ਰਾਜ ਰਾਜਾ, ਅਤੇ ਹਲਕਾ ਕੌਂਸਲਰ ਮਨਮੋਹਨ ਸਿੰਘ ਰਾਜੂ, ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਇਹ ਕੰਮ ਤਕਰੀਬਨ 24 ਲੱਖ ਰੁਪਏ ਦੀ ਲਾਗਤ ਨਾਲ ਐਮਸੀ ਫੰਡ ਵਿਚੋਂ ਕਰਵਾਇਆ ਜਾ ਰਹੇ ਹਨ। ਇਸ ਮੌਕੇ ਤੇ ਮੇਅਰ ਜਗਦੀਸ਼ ਰਾਜਾ ਨੇ ਲੋਕਾਂ ਨੂੰ ਕਿਹਾ ਕਿ ਕੌਂਸਲਰ ਮਨਮੋਹਨ ਸਿੰਘ ਰਾਜੂ ਵੱਲੋਂ ਕਾਫੀ ਲੰਮੇ ਸਮੇਂ ਤੋਂ ਸੀਵਰੇਜ ਦੇ ਕੰਮਾਂ ਦੀ ਮੰਗ ਹਾਊਸ ਵਿੱਚ ਕੀਤੀ ਗਈ ਸੀ, ਜਿਸ ਦਾ ਉਦਘਾਟਨ ਕਰਕੇ ਅਸੀਂ ਤੁਹਾਨੂੰ ਇਹ ਤੋਹਫਾ ਦੇ ਰਹੇ ਹਾਂ, ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਮੁੱਢਲੇ ਅਧਿਕਾਰਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪੀਣ ਵਾਲੇ ਸਾਫ਼ ਪਾਣੀ ‘ਤੇ ਸੀਵਰੇਜ ਨੂੰ ਠੀਕ ਢੰਗ ਨਾਲ ਚਲਾਉਣ ਦਾ ਪ੍ਰਮੁੱਖ ਹੈ, ਇਸੇ ਲੜੀ ਦੇ ਤਹਿਤ ਵਾਰਡ ਨੰਬਰ ਸੋਲ਼ਾਂ ਦੇ ਵਿਚ ਅਸੀਂ ਚੌਵੀ ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਤੇ ਪੀਣ ਵਾਲੇ ਪਾਣੀ ਦੀਆਂ ਨਵੀਆਂ ਲਾਈਨਾਂ ਪਾਉਣ ਜਾ ਰਹੇ ਹਾਂ। ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਕਿਹਾ ਕਿ ਇਲੈਕਸ਼ਨ ਦੌਰਾਨ ਜੋ ਵਾਅਦੇ ਕੀਤੇ ਸਨ, ਤਕਰੀਬਨ ਮੇਰੇ ਵੱਲੋਂ ਕੀਤੇ ਗਏ ਸਾਰੇ ਵਿਕਾਸ ਦੇ ਵਾਅਦੇ ਪੂਰੇ ਹੋ ਗਏ ਹਨ। ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਈਪ ਲਾਈਨਾ ਪੈਣ ਦੇ ਨਾਲ ਨਿਊ ਗੁਰੂ ਨਾਨਕ ਪੁੂਰਾ, ਸਤਨਾਮ ਨਗਰ, ਭਾਰਤ ਨਗਰ, ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਅਤੇ ਜਲਦੀ ਹੀ ਗੁਰੂ ਨਾਨਕਪੁਰਾ ਵੈਸਟ ਵਿਚ ਨਵੇਂ ਲਗਵਾਏ ਗਏ ਟਿਊਬਵੈੱਲ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਜਤਿੰਦਰ ਨਿੱਕਾ, ਵਿਕਾਸ ਵਿੱਕੀ, ਸੁਭਾਸ਼ ਪ੍ਰਧਾਨ, ਰੂਬੀ, ਨੀਰਜ, ਡੇਵਿਡ, ਕਮਲ ਡੀਜੇ, ਗੀਤਾ, ਰੀਟਾ, ਸੁਸ਼ਮਾ,’ਤੇ ਮੈਡਮ ਮੋਹਣੀ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।

Post a Comment

0 Comments