ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਕਾਦੀਆਂ ਚ ਕਰਵਾਈ ਮਹਾਂ ਰੈਲੀ ਵਿੱਚ ਪਹੁੰਚੇ ਹਜ਼ਾਰਾਂ ਕਿਸਾਨ
ਮਜ਼ਦੂਰ ਬੀਬੀਆਂ ਸਮੇਤ ਲੋਕ ਪਹੁੰਚੇ । ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ।
Post. V news 24
ਕਾਦੀਆਂ,8 ਅਪ੍ਰੈਲ (ਸੰਦੀਪ ਸਿੰਘ ਬੱਬਲੂ):- ਕਿਸਾਨ ਰੈਲੀ ਨੂੰ ਸਫਲ ਬਣਾਉਣ ਲਈ ਜ਼ਿਲਾ ਗੁਰਦਾਸਪੁਰ ਵਲੋਂ ਇੱਕ ਮਹੀਨੇ ਤੋਂ ਪਿੰਡਾ ਵਿੱਚ ਮੀਟਿੰਗਾਂ ਲਾ ਕੇ ਤਿਆਰੀਆਂ ਕੀਤੀਆਂ ਗਈਆਂ ਸਨ । ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਹਜ਼ਾਰਾਂ ਕਿਸਾਨ ਮਜ਼ਦੂਰ ਬੀਬੀਆਂ ਬੱਚੇ ਦੁੱਧ ਪ੍ਰਸ਼ਾਦੇ ਲੈ ਕੇ ਨਾਅਰੇ ਮਾਰਦੇ ਰੈਲੀ ਵਿੱਚ ਦਾਣਾ ਮੰਡੀ ਕਾਦੀਆਂ ਵਿਖੇ ਪਹੁੰਚੇ । ਜ਼ਿਲਾ ਕਮੇਟੀ ਅਧਾਰਤ ਪ੍ਰਧਾਨਗੀ ਮੰਡਲ ਵਿੱਚ , ਗੁਰਪ੍ਰੀਤ ਸਿੰਘ ਖਾਨਪੁਰ , ਹਰਵਿੰਦਰ ਸਿੰਘ ਖੁਜਾਲਾ , ਭਜਨ ਸਿੰਘ , ਸੋਹਣ ਸਿੰਘ ਗਿੱਲ , ਗੁਰਪ੍ਰਤਾਪ ਸਿੰਘ , ਅਨੋਖ ਸਿੰਘ , ਗੁਰਮੁੱਖ ਸਿੰਘ , ਰਣਬੀਰ ਸਿੰਘ ਆਦਿ ਨੇ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕੀਤੀ ।
ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ,ਸਰਵਣ ਸਿੰਘ ਪੰਧੇਰ , ਸੀਨੀਅਰ ਮੀਤ ਪ੍ਰਧਾਨ , ਸਵਿੰਦਰ ਸਿੰਘ ਚੁਤਾਲਾ , ਬੀਬੀ ਦਵਿੰਦਰ ਕੌਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਫਿਰਕੂ ਏਜੰਡਾ ਰਾਹੀਂ ਦੇਸ਼ ਵਿੱਚ ਦੰਗੇ ਕਰਵਾ ਕੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਤੇ ਦੇਸ਼ ਵਾਸੀਆਂ ਦਾ ਧਿਆਨ ਪਾਸੇ ਕਰਨਾ ਚਾਉਂਦੀ ਹੈ । ਕੋਰੋਨਾ ਕਾਲ ਵਿੱਚ ਜੋ ਦੇਸ਼ ਦਾ 42 ਕਰੋੜ ਵਿਹਲਾ ਹੋ ਚੁੱਕਾ ਹੈ । ਉਸ ਸਮੇਂ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਥੱਲੇ ਦੇਸ਼ ਦੇ ਸਾਰੇ ਜਨਤਕ ਅਦਾਰੇ ਅਡਾਨੀਆਂ , ਅੰਬਾਨੀਆਂ , ਨੂੰ ਸੇਲ ਤੇ ਲਾ ਦਿੱਤੇ ਹਨ । ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਖਿਲਾਫ ਦੇਸ਼ ਦੇ ਕਿਸਾਨਾਂ ਵਲੋਂ ਦਿੱਲੀ ਦੇ ਬਾਰਡਰਾਂ ਉੱਤੇ 5 ਮਹੀਨੇ ਤੋਂ ਲਗਾਤਾਰ ਅੰਦੋਲਨ ਚੱਲ ਰਿਹਾ ਹੈ । ਪਰ ਮੋਦੀ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੋ ਰਹੀ । ਇਸ ਤੋਂ ਦੇਸ਼ ਦੇ ਹਾਕਮਾਂ ਦਾ ਔਰੰਗਜੇਬ ਵਾਲਾ ਚੇਹਰਾ ਦੇਸ਼ ਦੇ ਲੋਕਾਂ ਅੱਗੇ ਨੰਗਾ ਹੋ ਚੁੱਕਾ ਹੈ । ਕਿਸਾਨ ਆਗੂਆਂ ਨੂੰ ਅੱਜ ਦੇ ਇਕੱਠ ਵਿੱਚ ਐਲਾਨ ਕਰਦਿਆਂ ਕਿਹਾ ਕਿ ਜਿਨ੍ਹਾਂ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਕਿਸਾਨਾਂ ਦਾ ਮੋਰਚਾ ਉਨ੍ਹਾਂ ਚਿਰ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਜਾਰੀ ਰਹੇਗਾ । ਅੱਜ ਦੇ ਇਕੱਠ ਵਿੱਚ 15 ਸੂਤਰੀ ਮਤਿਆ ਨੂੰ ਨਾਹਰਿਆਂ ਦੀ ਗੂੰਜ ਨਾਲ ਪਾਸ ਕੀਤਾ ਗਿਆ । ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ 3 ਖੇਤੀ ਵਿਰੋਧੀ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ । ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜਾ ਸਰਕਾਰੀ ਨੌਕਰੀ , ਅਤੇ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ । ਕਿਸਾਨਾਂ ਤੇ ਪਾਏ ਝੂਠੇ ਕੇਸ ਰੱਦ ਕਰਕੇ ਜੇਲਾ ਵਿੱਚ ਡੱਕੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ । ਮੋਦੀ ਸਰਕਾਰ ਕਾਲੇ ਕਾਨੂੰਨਾਂ ਦੀ ਆੜ ਹੇਠ ਕਿਸਾਨਾਂ ਤੋਂ ਜਮਾਬੰਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਫਰਦਾਂ ਅਤੇ ਸਿੱਧੀ ਅਦਾਇਗੀ ਦੀ ਰੱਟ ਬੰਦ ਕਰੇ । ਸਹਿਕਾਰੀ ਅਤੇ ਨਿੱਜੀ ਖੰਡ ਮਿੱਲਾਂ ਵੱਲ ਖੜਾਂ ਕਿਸਾਨਾਂ ਦੇ ਗੰਨੇ ਦੇ ਬਕਾਇਆ ਸਰਕਾਰ ਤੁਰੰਤ ਜਾਰੀ ਕਰੇ । ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਅਨੁਸਾਰ ਕਿਸਾਨਾਂ ਸਿਰ ਚੜਿਆਂ 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕਰੇ , ਕੋਰੋਨਾ ਫਲੂ ਨੂੰ ਮਹਾਂਮਾਰੀ ਸਾਬਿਤ ਕਰਕੇ ਬੇਲੋੜੇ ਕਾਨੂੰਨਾਂ ਨੂੰ ਲਾਗੂ ਕਰਕੇ ਲੋਕਾਂ ਦੀ ਹੁੰਦੀ ਲੁੱਟ ਖਸੁੱਟ ਬੰਦ ਕੀਤੀ ਜਾਵੇ । ਬਿਜਲੀ ਸੋਧ ਬਿਲ ਐਕਟ 2020 ਰੱਦ ਮੁਢੋਂ ਰੱਦ ਕੀਤਾ ਜਾਵੇ ਅਤੇ ਬਿਜਲੀ ਅਦਾਰੇ ਨੂੰ ਪਹਿਲੇ ਸਰੂਪ ਵਿੱਚ ਬਹਾਲ ਕਰਕੇ ਖਪਤਕਾਰਾਂ ਨੂੰ 1 ਰੁਪਏ ਯੂਨਿਟ ਬਿਜਲੀ ਮੁਹੱਈਆ ਕਰਵਾਈ ਜਾਵੇ । ਪਰਾਲੀ ਦੀ ਰਹਿੰਦ ਖੂੰਦ ਨੂੰ ਅੱਗ ਲਾਉਣ ਕਰਕੇ ਕੀਤੇ ਪਰਚੇ ਅਤੇ ਕੋਰੋਨਾ ਦੇ ਨਾਮ ਤੇ ਕਿਸਾਨਾਂ ਤੇ ਕੀਤੇ ਪਰਚੇ ਰੱਦ ਕੀਤੇ ਜਾਣ । ਅੱਜ ਦੀ ਸਟੇਜ ਦੀ ਕਾਰਵਾਈ ਸਕੱਤਰ , ਹਰਵਿੰਦਰ ਸਿੰਘ ਖੁਜਾਲਾ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਹੋਰਨਾਂ ਤੋਂ ਹਰਦੀਪ ਸਿੰਘ ਫੌਜੀ , ਸਤਨਾਮ ਸਿੰਘ , ਜੋਗਿੰਦਰ ਸਿੰਘ ਨੱਤ , ਅਨੂਪ ਸਿੰਘ , ਅਸ਼ੋਕ ਵਰਧਨ , ਬਖਸੀਸ਼ ਸਿੰਘ , ਸੁਖਜਿੰਦਰ ਸਿੰਘ , ਡਾਂ, ਹਰਦੀਪ ਸਿੰਘ , ਕੈਪਟਨ ਸ਼ਮਿੰਦਰ ਸਿੰਘ , ਸੁੱਚਾ ਸਿੰਘ , ਹਰਵਿੰਦਰ ਮਸਾਣੀਆਂ , ਹਰਜੀਤ ਸਿੰਘ ਕੋਟ ਬੁੱਢਾ , ਬਾਬਾ ਸੀਤਲ ਸਿੰਘ ਆਦਿ ਹਾਜ਼ਿਰ ਸਨ । ਫੋਟੋ ਕੈਪਸ਼ਨ - ਕਾਦੀਆਂ ਦਾਣਾ ਮੰਡੀ ਦੇ ਵਿੱਚ ਕਿਸਾਨ ਮਹਾ ਰੈਲੀ ਦੌਰਾਨ ਇਕੱਤਰ ਹੋਏ ਕਿਸਾਨ ਆਗੂ ਅਤੇ ਹਾਜ਼ਰੀਨ ਕਿਸਾਨਾਂ ਦਾ ਹਜੂਮ
0 Comments