ਸੋਨੇ ਦੀ ਚੇੈਨੀ ਖੋਹਣ ਦੇ ਦੋਸ਼ ਵਿੱਚ 2 ਗ੍ਰਿਫਤਾਰ

ਸੋਨੇ ਦੀ ਚੇੈਨੀ ਖੋਹਣ ਦੇ ਦੋਸ਼ ਵਿੱਚ 2 ਗ੍ਰਿਫਤਾਰ

Post.   V news 24
    By.   Vijay Kumar Raman
   On.     7 April, 2021ਜਲੰਧਰ, (V news 24 ਬਿਓੋਰੋ). ਥਾਣਾ ਡਵੀਜਨ ਨੰ 3 ਦੀ ਪੁਲਿਸ ਨੇ ਲੁੱਟ ਦੀ ਵਾਰਦਾਤ ਕਰਨ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅੰਕੁਸ਼ ਉਰਫ ਹਨੀ ਪੁੱਤਰ ਅਵਿਨਾਸ਼ ਚੰਦਰ ਨਿਵਾਸੀ ਅਲੀ ਮੁਹੱਲਾ, ਸੁਨੀਲ ਕੁਮਾਰ ਪੁੱਤਰ ਚਮਨ ਲਾਲ ਵਾਸੀ ਗੁਲਾਬ ਦੇਵੀ ਰੋਡ ਵਜੋਂ ਹੋਈ ਹੈ। ਏਸੀਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬਜੁਰਗ ਮਹਿਲਾ ਮੀਨਾਕਸ਼ੀ ਕੋਹਲੀ ਪਿਛਲੇ ਦਿਨੀਂ ਮਾਈ ਹੀਰਾ ਗੇਟ ਸਥਿਤ ਕੋਹਲੀ ਜਨਰਲ ਸਟੋਰ ਵਿਖੇ ਆਪਣੀ ਦੁਕਾਨ ’ਤੇ ਬੈਠੀ ਸੀ। ਉਸੇ ਸਮੇਂ ਉਕਤ ਲੁਟੇਰੇ ਉਸਦੀ ਸੋਨੇ ਦੀ ਚੇਨ ਲੁੱਟ ਕੇ ਮੌਕੇ ਤੋਂ ਭੱਜ ਰਹੇ ਸਨ, ਤਾਂ ਪੀੜਤ ਮਹਿਲਾ ਨੇ ਰੌਲਾ ਪਾਇਆ ਤਾਂ ਉਥੇ ਮੌਜੂਦ ਲੋਕਾਂ ਨੇ ਦੋਸ਼ੀ ਹਨੀ ਨੂੰ ਫੜ ਲਿਆ ਅਤੇ ਦੂਜਾ ਦੋਸ਼ੀ ਛੁਰਲੀ ਫਰਾਰ ਹੋ ਗਿਆ। ਥਾਣਾ ਇੰਚਾਰਜ ਮੁਕੇਸ਼ ਕੁਮਾਰ ਨੇ ਲੁਟੇਰਿਆਂ ਕੋਲੋਂ ਚੇਨ ਬਰਾਮਦ ਕੀਤੀ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। 

Post a Comment

0 Comments