ਜਲੰਧਰ ਦੇ ਫੋਕਲ ਪੁਆਇੰਟ ’ਚ ਅੱਜ ਸ਼ਨੀਵਾਰ ਨੂੰ ਲੱਗੇਗਾ 31 ਘੰਟੇ ਲੰਬਾ ਬਿਜਲੀ ਕੱਟ, ਕਈ ਇਲਾਕਿਆਂ ’ਚ ਅੱਜ ਰਾਤ ਰਹੇਗਾ ਬਲੈਕਆਊਟ ਵਰਗਾ ਮਹੋਲ

ਜਲੰਧਰ ਦੇ ਫੋਕਲ ਪੁਆਇੰਟ ’ਚ ਅੱਜ ਸ਼ਨੀਵਾਰ ਨੂੰ ਲੱਗੇਗਾ  31 ਘੰਟੇ ਲੰਬਾ ਬਿਜਲੀ ਕੱਟ, ਕਈ ਇਲਾਕਿਆਂ ’ਚ ਅੱਜ ਰਾਤ ਰਹੇਗਾ ਬਲੈਕਆਊਟ ਵਰਗਾ ਮਹੋਲ

ਇਨ੍ਹਾਂ ਇਲਾਕਿਆਂ ਵਿਚ ਆਉਂਦੇ ਘਰਾਂ ਅਤੇੇ ਫੈਕਟਰੀਆਂ ਵਿਚ 31 ਘੰਟਿਆਂ ਦਾ ਕੱਟ ਰਹੇਗਾ

ਬਿਜਲੀ ਬੰਦ ਹੋਣ ਨਾਲ ਫੋਕਲ ਪੁਆਇੰਟ ਵਿਚ ਸਥਿਤ ਲਗਪਗ 450 ਉਦਯੋਗਿਕ ਇਕਾਈਆਂ ਵਿਚ ਕੰਮ ਨਹੀਂ ਹੋਵੇਗਾ

Post.      V news 24
    By,       Vijay Kumar Raman
   On,      24 Apr 2021 ਜਲੰਧਰ,24 ਅਪ੍ਰੈਲ,(ਬਿਓਰੋ):-ਜਲੰਧਰ  ਸ਼ਹਿਰ ਉੱਤਰੀ ਹਲਕੇ ਚ ਸਥਿੱਤ ਫੋਕਲ ਪੁਆਇੰਟ ਵਿਚ ਚੱਲ ਰਹੇ 66 ਕੇਵੀ ਸਬ ਸਟੇਸ਼ਨ ਦੇ ਨਿਰਮਾਣ ਕਾਰਜ ਕਾਰਨ ਨਾਲ ਲਗਦੇ ਇਲਾਕਿਆਂ ਵਿਚ ਸ਼ਨੀਵਾਰ 12 ਵਜੇ ਤੋਂ ਐਤਵਾਰ ਰਾਤ 7 ਵਜੇ ਤਕ ਪਾਵਰ ਕੱਟ ਰਹੇਗਾ। ਇਨ੍ਹਾਂ ਇਲਾਕਿਆਂ ਵਿਚ ਆਉਂਦੇ ਘਰਾਂ ਅਤੇੇ ਫੈਕਟਰੀਆਂ ਵਿਚ 31 ਘੰਟਿਆਂ ਦਾ ਕੱਟ ਰਹੇਗਾ। ਬਿਜਲੀ ਬੰਦ ਹੋਣ ਨਾਲ ਫੋਕਲ ਪੁਆਇੰਟ ਵਿਚ ਸਥਿਤ ਲਗਪਗ 450 ਉਦਯੋਗਿਕ ਇਕਾਈਆਂ ਵਿਚ ਕੰਮ ਨਹੀਂ ਹੋਵੇਗਾ। ਪੂਰੇ ਫੋਕਲ ਪੁਆਇੰਟ ਵਿਚ ਸ਼ਨੀਵਾਰ ਰਾਤ ਨੂੰ ਬਲੈਕਆਊਟ ਰਹੇਗਾ।
ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬੰਸਲ ਨੇ ਕਿਹਾ ਕਿ ਫੋਕਲ ਪੁਆਇੰਟ ਵਿਚ 66 ਕੇਵੀ ਸਬ ਸਟੇਸ਼ਨ ਦਾ ਨਿਰਮਾਣ ਚੱਲ ਰਿਹਾ ਹੈ। ਇਸ ਕਾਰਨ ਇਹ ਪਾਵਰ ਕੱਟ ਲਾਇਆ ਜਾ ਰਿਹਾ ਹੈ। ਪਾਵਰ ਕੱਟ ਫੋਕਲ ਪੁਆਇੰਟ ਦੇ ਨਾਲ ਲਗਦੇ ਇਲਾਕਿਆਂ ਜਿਵੇਂ ਸੈਣੀ ਕਲੋਨੀ, ਸਵਰਣ ਪਾਰਕ, ਦਾਦਾ ਕਲੋਨੀ, ਸੰਜੇ ਗਾਂਧੀ ਨਗਰ, ਟਰਾਂਸਪੋਰਟ ਨਗਰ, ਗਦਈਪੁਰ, ਸਈਪੁਰ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ। 

Post a Comment

0 Comments