ਫਗਵਾੜਾ ਦੇ ਪਿੰਡ ਰਾਮਗੜ੍ਹ ’ਚ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ, ਪੁਰਾਣੀ ਰੰਜ਼ਿਸ ’ਚ ਦਿੱਤਾ ਕੇ ਵਾਰਦਾਤ ਨੂੰ ਅੰਜਾਮ...

ਫਗਵਾੜਾ ਦੇ ਪਿੰਡ ਰਾਮਗੜ੍ਹ ’ਚ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ, ਪੁਰਾਣੀ ਰੰਜ਼ਿਸ ’ਚ ਦਿੱਤਾ ਕੇ ਵਾਰਦਾਤ ਨੂੰ ਅੰਜਾਮ


Post.   V news 24
    By.   Vijay Kumar Raman
    On.   24 Apr 2021ਫਗਵਾੜਾ (V news 24 ਬਿਓਰੋ):- ਫਗਵਾੜਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਵਿਚ ਪੁਰਾਣੀ ਰੰਜਿਸ਼ ਕਾਰਨ ਹੋਈ ਗੋਲੀਬਾਰੀ  ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਗੋਲੀਕਾਂਡ ਦੀ ਘਟਨਾ ਫਗਵਾੜਾ ਅਧੀਨ ਫਗਵਾੜਾ ਤੋਂ ਹੁਸ਼ਿਆਰਪੁਰ ਰੋਡ ਤੇ ਪੈਂਦੇ ਪਿੰਡ ਰਾਮਗੜ੍ਹ ਵਿਚ ਹੋਈ ਹੈ। ਵਾਰਦਾਤ ਨੂੰ ਪੁਰਾਣੀ ਰੰਜਿਸ਼ ਕਾਰਨ ਅੰਜਾਮ ਦਿੱਤਾ ਗਿਆ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ।ਫਗਵਾੜਾ ਦੇ ਪਿੰਡ ਰਾਮਗੜ੍ਹ ਵਿਖੇ ਗੋਲੀਆਂ ਚਲਾ ਕੇ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਹੈ। ਵਿਅਕਤੀ ਦੀ ਪਛਾਣ ਰਾਮ ਲੁਭਾਇਆ ਪੁੱਤਰ ਧਰਮਪਾਲ ਵਾਸੀ ਰਾਮਗੜ੍ਹ ਫਗਵਾੜਾ ਦੇ ਰੂਪ ਵਿਚ ਹੋਈ ਹੈ।  ਘਟਨਾ ਦੀ ਸੂਚਨਾ ਮਿਲਦੇ ਹੀ ਫਗਵਾਡ਼ਾ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। 

Post a Comment

0 Comments