*ਪਿੰਡ ਸ਼ੇਰਪੁਰ ਵਿੱਚ ਡਾ: ਬੀ ਆਰ ਅੰਬੇਦਕਰ ਦਾ 130 ਵਾ ਜਨਮ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਗਿਆ*

*ਪਿੰਡ ਸ਼ੇਰਪੁਰ ਵਿੱਚ ਡਾ: ਬੀ ਆਰ ਅੰਬੇਦਕਰ ਦਾ 130 ਵਾ ਜਨਮ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਗਿਆ*

Post.   V news 24
    By.   Vijay Kumar Raman
   On.    24 April, 2021
(ਸਮਾਗਮ ਦੌਰਾਨ ਸਾਬਕਾ ਡੀ, ਸੀ, ਪੀ ਬਲਕਾਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪ੍ਧਾਨ ਅਮਰਜੀਤ ਧੀਰ ਸੈਕਟਰੀ ਸੁਰਜੀਤ ਸਿੰਘ ਅਤੇ ਸਮੂਹ ਕਮੇਟੀ ਮੈਂਬਰ ਹੋਰ ਪਤਵੰਤੇ)


ਜਲੰਧਰ, 24 ਅਪ੍ਰੈਲ, (ਬਿਓਰੋ V news 24):- ਨਾਰੀ ਮੁਕਤੀ ਦਾਤਾ, ਯੁੱਗਪੁਰਸ਼ ਭਾਰਤ ਰਤਨ  ਬੀ ਆਰ ਅੰਬੇਦਕਰ ਦਾ 130 ਵਾਂ ਜਨਮਦਿਨ ਸਥਾਨਕ ਪਿੰਡ ਸ਼ੇਰਪੁਰ ਵਿਚ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਡਾ ਬੀ ਆਰ ਅੰਬੇਦਕਰ ਦੇ ਜੀਵਨੀ ਬਾਰੇ ਇਲਾਕਾ ਨਿਵਾਸੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਲਲਿਤ ਅੰਮਬੇਦਕਰੀ, ਜਸਬੀਰ ਸਿੰਘ ਪੰਡੋਰੀ ਨਿੱਜਰਾ ਅਤੇ ਸਾਬਕਾ ਡੀਸੀਪੀ ਬਲਕਾਰ ਸਿੰਘ ਤੇ  ਉਹਨਾ ਦੇ ਸਾਥੀਆ ਨੇ ਆਪਣੇ ਵਿਚਾਰ ਰੱਖੇ।
ਸਾਬਕਾ ਡੀਸੀਪੀ ਬਲਕਾਰ ਨੇ ਕਿਹਾ ਕਿ ਡਾ.ਬੀ.ਆਰ. ਅੰਬੇਦਕਰ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੱਬੇ ਕੁਚਲੇ ਲੋਕਾਂ ਲਈ ਕੁਰਬਾਨ ਕਰ ਦਿੱਤੀ। ਸਾਡਾ ਸਮਾਜਿਕ ਪੱਧਰ ਉੱਚਾ ਚੁੱਕਣ ਲਈ ਬਾਵਾ ਸਾਹਿਬ ਨੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ. ਅਸੀਂ ਊੰਨਾ ਦਾ ਦੇਣ ਕਦੇ ਨਹੀਂ ਭੁੱਲ ਸਕਦੇ. ਇਸ ਸਮੇਂ ਦੌਰਾਨ, ਲੱਕੀ ਸ਼ੇਰ ਪੁਰੀ ਦੁਆਰਾ ਲਿਖਿਆ " ਲਿਖਿਆ ਹੇੈ ਸੰਵਿਧਾਨ" ਗੀਤ ਜਿਸ ਨੂੰ ਗਾਇਆ ਬੁਲੰਦ ਆਵਾਜ ਗਾਇਕ ਪ੍ਰੇਮ ਚਮਕੀਲਾ (UK) ਨੇ, ਸੰਗੀਤ ਨਿਰਦੇਸ਼ਕ ਰਵੀ ਚੋਹਾਨ ਦੁਆਰਾ ਰਿਲੀਜ਼ ਕੀਤਾ ਗਿਆ. ਅੰਬੇਦਕਰ ਸੁਸਾਇਟੀ ਨੂੰ ਪ੍ਰੇਮ ਚਮਕੀਲਾ ਨੇ 31000 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ।ਇਸ ਮੌਕੇ ਡਾ.ਬੀ.ਆਰ.ਅੰਬੇਦਕਰ ਸੁਸਾਇਟੀ ਮੁਖੀ ਅਮਰਜੀਤ ਧੀਰ, ਸੱਕਤਰ ਸੁਰਜੀਤ ਸਿੰਘ, ਕੈਸ਼ੀਅਰ ਹਰਭਜਨ ਲਾਲ, ਸਰਪੰਚ ਰੂਪ ਚੰਦ, ਸਮਾਜ ਸੇਵੀ ਗਗਨਦੀਪ, ਰਮੇਸ਼ ਕੁਮਾਰੀ, ਬਲਦੇਵ, ਚਰਨਜੀਤ, ਮਨਜੀਤ, ਪਰਮਜੀਤ, ਸਾਬਕਾ ਸਰਪੰਚ ਜਗਦੇਵ, ਲੰਬੜਦਾਰ ਜਤਿਦਰ ਕੁਮਾਰ, ਸੁੱਖਵਿੰਦਰ ਕੁਮਾਰ , ਰਵੀ ਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਮੌਜੂਦ ਸਨ। 

Post a Comment

0 Comments