ਐਡਵੋਕੇਟ ਪਲਵਿੰਦਰ ਮਾਨਾ ਦੀ ਅਗਵਾਈ ਵਿੱਚ ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ

ਐਡਵੋਕੇਟ ਪਲਵਿੰਦਰ ਮਾਨਾ ਦੀ ਅਗਵਾਈ ਵਿੱਚ ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ  ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ 

By . Vijay Kumar Raman
On. 02 March, 2021
ਹੁਸ਼ਿਆਰਪੁਰ ( ਵਿਜੈ ਕੁਮਾਰ ਰਮਨ):- ਬੀਤੇ ਦਿਨੀ ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਪਿੰਡ ਮਰੂਲੀ ਬ੍ਰਾਹਮਣ ਵਿਖੇ ਇਕ ਵਿਸ਼ੇਸ਼ ਮੀਟਿੰਗ ਐਡਵੋਕੇਟ ਪਲਵਿੰਦਰ ਮਾਨਾ ਜੀ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿਚ ਵਿਸ਼ੇਸ਼ ਤੌਰ ਤੇ ਐਡਵੋਕੇਟ ਰਣਜੀਤ ਕੁਮਾਰ, ਜਨਰਲ ਸਕੱਤਰ ਬਸਪਾ ਪੰਜਾਬ ਪਹੁੰਚੇ। ਇਸ ਮੀਟਿੰਗ ਵਿੱਚ ਹਾਜਰੀਨ ਨੁੰ ਸੰਬੰਧਿਤ ਕਰਦੇ ਹੋਏ ਐਡਵੋਕੇਟ ਰਣਜੀਤ ਕੁਮਾਰ ਨੇ ਮਾਨਯੋਗ ਰਣਧੀਰ ਸਿੰਘ ਬੈਨੀਵਾਲ ਜੀ, ਸ੍ਰੀ ਵਿਪੁਲ ਕੁਮਾਰ ਜੀ ਅਤੇ ਸਰਦਾਰ ਜਸਬੀਰ ਸਿੰਘ ਗੜੀ ਜੀ ਵਲੋਂ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਹਾੜੇ ਨੁੰ ਪਿੰਡ ਖਵਾਸਪੁਰ ਰੋਪੜ ਵਿਖੇ ਮਨਾਉਣ ਦੇ ਫੈਸਲੇ ਅਤੇ ਕਾਰਜਕਰਮ ਦਾ ਮੰਤਵ ਅਤੇ ਰੂਪਰੇਖਾ ਪਾਰਟੀ ਵਰਕਰਾਂ ਅੱਗੇ ਰੱਖੀ ਅਤੇ ਮਿਤੀ 14/3/2021 ਨੁੰ ਬੇਗਮਪੁਰਾ ਬਸਾਓ ਪਾਤਸ਼ਾਹੀ ਬਣਾਓ ਰੈਲੀ ਨੂੰ ਕਾਮਯਾਬ ਅਤੇ ਇਤਿਹਾਸਕ ਬਨਾਉਣ ਲਈ ਅਪੀਲ ਕੀਤੀ।ਮੀਟਿੰਗ ਦੋਰਾਨ ਬਸਪਾ, ਬੀ ਵੀ ਐਫ ਅਤੇ ਮਹਿਲਾ ਵਿੰਗ ਦੇ ਸੈਕਟਰ ਅਤੇ ਬੂਥ ਪੱਧਰ ਦੇ ਵਰਕਰ ਸਹਿਬਾਨ ਦੀਆਂ ਜਿਮੰਵਾਰੀਆ ਲਗਾਈਆਂ ਗਈਆਂ। ਅੰਤ ਵਿੱਚ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਸਮੂਹ ਵਰਕਰ ਸਹਿਬਾਨ ਵਲੋ ਇਸ ਰੈਲੀ ਨੁੰ ਕਾਮਯਾਬ ਕਰਣ ਲੲਈ ਪੂਰੀ ਵਾਅ ਲਗਾ ਦੇਣ ਦਾ ਭਰੋਸਾ ਦਵਾਈਆ।
ਇਸ ਮੌਕੇ ਹਾਜਰ ਆਗੂਆਂ ਵਿੱਚ ਬਾਬੂ ਰੌਸ਼ਨ ਲਾਲ ਮੈਂਬਰ ਐਡ ਕਮੇਟੀ, ਸੁਖਵਿੰਦਰ ਹੈਪੀ ਹਲਕਾ ਸਕੱਤਰ, ਗੁਲਦੀਪ ਸਿੰਘ ਬੀ ਵੀ ਐੱਫ, ਜਸਬੀਰ ਕੌਰ ਜਨਰਲ ਸਕੱਤਰ, ਸ਼ਾਮ ਸੁੰਦਰ ਸ਼ਰਮਾ ਜੀ, ਪਵਨ ਕੁਮਾਰ, ਮੰਗਤ ਰਾਏ ਬਸੀ, ਸੋਨੂੰ, ਮਹਿੰਦਰ ਪਾਲ, ਹਨੀ ਮਾਨਾ ਅਤੇ ਹੋਰ ਬਸਪਾ ਵਰਕਰ ਹਾਜਰ ਸਨ।

Post a Comment

0 Comments