ਐਡਵੋਕੈਟ ਦਾ ਲੋਗੋ ਲੱਗੀ ਡਸਟਰ ਗੱਡੀ ਦੀ ਤਲਾਸ਼ੀ ਲੈਣ ਤੇ ਗੱਡੀ ਵਿਚੋਂ 15 ਪੇਟੀਆਂ ਵੱਖ-ਵੱਖ ਮਾਰਕਾ ਨਜਾਇਜ ਸ਼ਰਾਬ ਸਮੇਤ 1ਸ਼ਰਾਬ ਤਸਕਰ ਕਾਬੂ

ਐਡਵੋਕੈਟ ਦਾ ਲੋਗੋ ਲੱਗੀ ਡਸਟਰ ਗੱਡੀ ਦੀ ਤਲਾਸ਼ੀ ਲੈਣ ਤੇ ਗੱਡੀ ਵਿਚੋਂ 15 ਪੇਟੀਆਂ ਵੱਖ-ਵੱਖ ਮਾਰਕਾ ਨਜਾਇਜ ਸ਼ਰਾਬ ਸਮੇਤ 1ਸ਼ਰਾਬ ਤਸਕਰ ਕਾਬੂ
By.Vijay Kumar Raman
ਗੱੱਡੀ ਤੇ ਐਡਵੋਕੇਟ ਦਾ ਲੋਗੋ ਲੱਗਾ ਕੇ ਸ਼ਰਾਬ ਤਸਕਰੀ ਕਰਨ ਵਾਲਾ ਇੱਕ ਸਰਾਬ ਤਸਕਰ, 15 ਪੇਟੀਆਂ ਸ਼ਰਾਬ ਅਤੇ ਗੱਡੀ ਸਣੇ ਕਾਬੂਜਲੰਧਰ,02 ਮਾਰਚ (ਵਿਜੈ ਕੁਮਾਰ ਰਮਨ):- ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਮਾੜੇ ਅਨਸਰਾਂ ਅਤੇ ਸ਼ਰਾਬ ਸਮਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਪੈਸ਼ਲ ਉਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ 15 ਪੇਟੀਆਂ ਸ਼ਰਾਬ ਵੱਖ-ਵੱਖ ਮਾਰਕਾ ਅਤੇ ਇੱਕ ਡਸ਼ਟਰ ਗੱਡੀ ਰੰਗ ਸ਼ਿਲਵਰ ਨੰਬਰੀ PB-08-CQ-0540 ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।


ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਕੰਵਲਜੀਤ ਸਿੰਘ ਪੀ.ਪੀ.ਐਸ. ਏ.ਸੀ.ਪੀ.ਡਿਟੈਕਟਿਵ ਕਮਿਸ਼ਨਰੇਟ ਜਲੰਧਰ ਜੀ ਨੇ ਦੱਸਿਆ ਕਿ ਮਿਤੀ 01.03.2021 ਨੂੰ ਐਸ.ਆਈ.ਅਸ਼ਵਨੀ ਕੁਮਾਰ ਇੰਚਾਰਜ ਸਪੈਸ਼ਲ ਉਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਦੀ ਅਗਵਾਈ ਹੇਠ ਏ.ਐਸ.ਆਈ ਬਲਜੀਤ ਸਿੰਘ ਨੰ:874/ਜਲੰਧਰ ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਨਾਕਾਬੰਦੀ ਗਾਜੀ ਗੁੱਲਾ ਚੌਂਕ ਜਲੰਧਰ ਤੋਂ ਇਕ ਵਿਅਕਤੀ ਨੂੰ ਡਸ਼ਟਰ ਗੱਡੀ ਰੰਗ ਸ਼ਿਲਵਰ ਨੰਬਰੀ PB-08-CQ-0540 ਸਮੇਤ ਕਾਬੂ ਕੀਤਾ ( ਗੱਡੀ ਪਰ ਐਡਵੋਕੈਟ ਦਾ ਲੋਗੋ ਲੱਗਾ ਹੋਇਆ ) ਗੱਡੀ ਦੀ ਤਲਾਸ਼ੀ ਲੈਣ ਤੇ ਗੱਡੀ ਵਿਚੋਂ 15 ਪੇਟੀਆਂ ਸ਼ਰਾਬ ਵੱਖ-ਵੱਖ ਮਾਰਕਾ ਬਰਾਮਦ ਕਰਕੇ ਦੋਸ਼ੀ ਦੇ ਖਿਲਾਫ ਆਬਕਾਰੀ ਐਕਟ ਦੇ ਅਧੀਨ ਥਾਣਾ ਡਵੀਜ਼ਨ ਨੰਬਰ 2 ਜਲੰਧਰ ਚ ਮਾਮਲਾ ਦਰਜ ਕਰਾਇਆ ਗਿਆ ਅਤੇ ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਸੰਦੀਪ ਅਰੋੜਾ ਉਰਫ ਸ਼ਨਮ ਪੁਤਰ ਸ੍ਰੀ ਨਰੇਸ਼ ਕੁਮਾਰ ਵਾਸੀ ਮਕਾਨ ਨੰਬਰ ਐਮ ਐਨ 381 ਗੋਪਾਲ ਨਗਰ ਜਲੰਧਰ ਦੇ ਰੂਪ ਵਿਚ ਹੋਈ ਹੈ। 

Post a Comment

0 Comments