ਜਲੰਧਰ- ਪੰਜਾਬ ਪੁਲਿਸ ਦਾ ਏਐਸਆਈ 5000 ਰੁਪਏ ਦੀ ਰਿਸ਼ਵਤ ਲੇੈਦਿਆ ਕਾਬੂ

ਜਲੰਧਰ- ਪੰਜਾਬ ਪੁਲਿਸ ਦਾ ਏਐਸਆਈ 5000 ਰੁਪਏ ਦੀ ਰਿਸ਼ਵਤ ਲੇੈਦਿਆ ਕਾਬੂ

By.Vijay Kumar Raman
On. 3 March, 2021ਜਲੰਧਰ/ਨਕੋਦਰ, (ਵਿਜੈ ਕੁਮਾਰ ਰਮਨ):- 
ਵਿਜੀਲੈਂਸ ਬਿਓਰੋ ਨੇ ਰਿਸ਼ਵਤ ਲੈਂਦਿਆਂ ਪੰਜਾਬ ਪੁਲਿਸ ਦੇ ਇੱਕ ਏਐਸਆਈ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਕੋਦਰ ਖੇਤਰ ਦੀ ਇਕ ਨਰਸ ਕੋਲੋਂ ਇਲਾਜ ਦੌਰਾਨ ਇਕ ਬੱਚੇ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਨਰਸ ਨੂੰ  ਨਕੋਦਰ ਥਾਣੇ ਦੇ ਏਐਸਆਈ ਮੁਲਖ ਰਾਜ ਨੇ  ਡਰਾਇਆ ਤੇ ਉਸ ਤੋਂ ਰਿਸ਼ਵਤ ਮੰਗੀ। ਅੱਜ ਏਐਸਆਈ ਮੁਲਖ ਰਾਜ ਉਸ ਤੋਂ ਰਿਸ਼ਵਤ ਪੈਸੇ ਲੈਣ ਪਹੁੰਚਿਆ , ਜਿਸ ਦੀ ਸ਼ਿਕਾਇਤ ’ਤੇ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾਇਆ ਸੀ। ਜਿਵੇਂ ਹੀ ਉਸਨੇ 5000 ਰੁਪਏ ਦੀ ਰਿਸ਼ਵਤ ਲਈ, ਤਦ ਏਐਸਆਈ ਮੁਲਖ ਰਾਜ ਨੂੰ ਵਿਜੀਲੈਂਸ ਪੁਲਿਸ ਪਾਰਟੀ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਸਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। 

Post a Comment

0 Comments