ਜਲੰਧਰ- ਪਟਵਾਰੀ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ

ਜਲੰਧਰ- ਪਟਵਾਰੀ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ 

By. Vijay Kumar Raman 
On. 3, March 2021
 ਜਲੰਧਰ, 3 ਮਾਰਚ, (ਵਿਜੈ ਕੁਮਾਰ ਰਮਨ)
ਵਿਜੀਲੈਂਸ ਬਿਓਰੋ ਦੀ ਪੁਲਿਸ ਨੇ ਇੱਕ ਪਟਵਾਰੀ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਜ਼ਾਨਕਾਰੀ ਦੇ ਅਨੁਸਾਰ ਵਿਜੀਲੈਂਸ ਬਿਓਰੋ ਨੇ ਚਰਨਜੀਤ ਸਿੰਘ ਵਸਨੀਕ ਡੱੱਲੇਵਾਲ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਚਰਨਜੀਤ ਸਿੰਘ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗੋਰਾਇਾਆ ਦੇ ਪਟਵਾਰੀ ਵਿਪਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਪਟਵਾਰੀ ਨੇ ਚਰਨਜੀਤ ਸਿੰਘ ਦੇ ਬੱਚਿਆਂ ਦੇ ਨਾਮ ‘ਤੇ ਆਪਣੀ ਭੈਣ ਦੀ ਜਾਇਦਾਦ ਰਜਿਸਟਰ ਕਰਨ ਲਈ 15,000 ਰੁਪਏ ਦੀ ਮੰਗ ਕੀਤੀ। ਬਾਅਦ ਵਿਚ ਉਹ 10,000 ਰੁਪਏ ਲੈਣ ਲਈ ਰਾਜ਼ੀ ਹੋ ਗਿਆ. ਚਰਨਜੀਤ ਨੇ ਵਿਜੀਲੈਂਸ ਨੂੰ ਇਸ ਦੀ ਜਾਣਕਾਰੀ ਦਿੱਤੀ। ਜਿਵੇਂ ਹੀ ਵਿਪਨ ਕੁਮਾਰ ਨੇ ਚਰਨਜੀਤ ਸਿੰਘ ਤੋਂ 10,000 ਰੁਪਏ ਲਏ, ਵਿਜੀਲੈਂਸ ਦੀ ਪੁਲਿਸ ਪਾਰਟੀ ਨੇ ਛਾਪਾ ਮਾਰਿਆ ਅਤੇ ਉਸਨੂੰ ਰੰਗੇ ਹੱਥੀਂ ਕਾਬੂ ਕਰ ਲਿਆ। 

Post a Comment

0 Comments