*ਸ਼ਹੀਦ ਭਗਤ ਸਿੰਘ ਚੌਕ ਸਥਿਤ ਕਪੂਰ ਹਾਰਡਵੇਅਰ ਦੁਕਾਨ ਦੇ ਅੰਦਰ ਲੱਗੀ ਲਿਫਟ ਟੁੱਟੀ ਇਕ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ* *ਜੁਗਾੜੂ ਲਿਫਟ ਬਣੀ ਹਾਦਸੇ ਦਾ ਕਾਰਨ Posted By:Vijay Kumar

*ਸ਼ਹੀਦ ਭਗਤ ਸਿੰਘ ਚੌਕ ਸਥਿਤ ਕਪੂਰ ਹਾਰਡਵੇਅਰ ਦੁਕਾਨ ਦੇ ਅੰਦਰ ਲੱਗੀ ਲਿਫਟ ਟੁੱਟੀ ਇਕ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ*  


*ਜੁਗਾੜੂ ਲਿਫਟ ਬਣੀ ਹਾਦਸੇ ਦਾ ਕਾਰਨ  

Posted By:Vijay Kumar Raman,

ਜਲੰਧਰ,21ਫਰਵਰੀ (ਵਿਜੈ ਕੁਮਾਰ ਰਮਨ):-  ਭਗਤ ਸਿੰਘ ਚੋਂਕ ਨੇੜੇ ਕਪੂਰ ਹਾਰਡਵੇਅਰ ਦੇ ਗੁਦਾਮ ਵਿਚਲੀ ਲਿਫਟ ਟੁੱਟ ਗਈ ਹੈ।
 ਘਟਨਾ ਕੁਝ ਸਮਾਂ ਪਹਿਲਾਂ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਲਿਫਟ ਦੀ ਵਰਤੋਂ ਕਰ ਰਹੇ ਇੱਕ ਵਿਅਕਤੀ ਦੀ ਇਸ ਘਟਨਾ ਵਿੱਚ ਮੌਤ ਹੋ ਗਈ ਹੈ, ਜਦੋਂ ਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। 
ਜ਼ਖਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਗੋਦਾਮ ਵਿੱਚ ਸਥਾਪਤ ਇਹ ਲਿਫਟ ਦੇਸੀ ਜੁਗਾੜ ਨਾਲ  ਚਲਾਈ ਜਾ ਰਹੀ ਸੀ, ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਰਾਜੂ (25) ਵਜੋਂ ਹੋਈ ਹੈ।
 ਵਿਚਾਰਯੋਗ ਹੈ  ਕਿ ਲਿਫਟ ਨੂੰ ਚੇਨ ਦੀ ਵਰਤੋਂ ਨਾਲ ਦੇਸੀ ਜੁਗਾੜੂ ਢੰਗ ਨਾਲ ਚਲਾਇਆ ਜਾ ਰਿਹਾ ਸੀ । ਫਿਲਹਾਲ ਥਾਣਾ ਡਿਵੀਜ਼ਨ ਨੰਬਰ ਤਿੱਨ ਦੀ ਪੁਲੀਸ ਮੌਕੇ ਤੇ ਪਹੁੰਚ ਗਈ ਹੈ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕਰ ਹੈ । 

Post a Comment

0 Comments