ਜਲੰਧਰ,21ਫਰਵਰੀ (ਵਿਜੈ ਕੁਮਾਰ ਰਮਨ):- ਪ੍ਰੇਮਚੰਦ ਮਾਰਕੰਡਾ ਐਸ.ਡੀ. ਕਾਲਜ ਫਾਰ ਵੂਮੈਨ, ਜਲੰਧਰ ਦੇ ਪੀ ਜੀ ਡਿਪਲੋਮਾ ਕਾਸਮੈਟੋਲੋਜੀ ਸਮੈਸਟਰ ਵਿੱਚ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਤੀਜਾ ਬਹੁਤ ਪ੍ਰਭਾਵਸਾਲੀ ਰਿਹਾ।
ਜਿਸ ਵਿਚ ਕੁਮਾਰੀ ਕੀਰਤੀ ਸਰਮਾ ਨੇ 750 ਵਿਚੋਂ 557 ਅੰਕ ਪ੍ਰਾਪਤ ਕਰਕੇ ਕਾਲਜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕੁਮਾਰੀ ਰੇਨੂੰ ਬਾਲਾ ਅਤੇ ਕਾਜਲ ਨੇ 555 ਅੰਕ ਪ੍ਰਾਪਤ ਕੀਤੇ ਅਤੇ ਕਾਲਜ ਵਿਚ ਦੂਜਾ ਅਤੇ ਕੁਮਾਰੀ ਲਵਲੀ ਮਲਹੋਤਰਾ ਨੇ 537 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥੀਆਂ ਨੂੰ ਇਸ ਸਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
0 Comments