ਜੇ. ਡੀ. ਏ. ਦੇ ਮੁੱਖ ਪ੍ਰਸ਼ਾਸਕ ਕਰਣੇਸ਼ ਸ਼ਰਮਾ ਨੇ 3 ਸ਼ਹਿਰਾਂ ਦੇ 29 ਕਾਲੋਨਾਈਜ਼ਰਾਂ ਉੱਪਰ ਜੋ ਪੁਲਸ ਕੇਸ ਦਰਜ ਕਰਨ ਦੀ ਕੀਤੀ ਸਿਫਾਰਸ਼



ਜਲੰਧਰ, 21ਫਰਵਰੀ,(ਵਿਜੈ ਕੁਮਾਰ ਰਮਨ ):- ਜੇ. ਡੀ. ਏ. ਨੇ ਪਿਛਲੇ ਦਿਨੀਂ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ 29 ਕਾਲੋਨਾਈਜ਼ਰਾਂ ਵਿਰੁੱਧ ਪੁਲਸ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ, ਜਿਸ ਨਾਲ ਪ੍ਰਾਪਰਟੀ ਕਾਰੋਬਾਰੀਆਂ ਅਤੇ ਰੀਅਲ ਅਸਟੇਟ ਸੈਕਟਰ ਵਿਚ ਤੜਥੱਲੀ ਮਚੀ  ਹੈ। ਕਾਂਗਰਸੀ ਮੰਤਰੀ ਸੁੱਖ ਸਰਕਾਰੀਆ ਨੇ ਵੀ ਜੇ. ਡੀ. ਏ. ਅਤੇ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹੋਏ ਹਨ ਕਿ ਜਿਨ੍ਹਾਂ ਕਾਲੋਨਾਈਜ਼ਰਾਂ ਨੇ ਨਿਗਮ ਜਾਂ ਪੁੱਡਾ ਕੋਲ ਆਪਣੀਆਂ ਕਾਲੋਨੀਆਂ ਨਾਲ ਸਬੰਧਤ ਫਾਈਲਾਂ ਜਮ੍ਹਾ ਨਹੀਂ ਕਰਵਾਈਆਂ ਹਨ ਅਤੇ ਨਾ ਹੀ ਪੈਸੇ ਦਿੱਤੇ ਹਨ, ਉਨ੍ਹਾਂ ‘ਤੇ ਪੁਲਸ ਐਕਸ਼ਨ ਕਰਵਾਇਆ ਜਾਵੇ। ਮੰਤਰੀ ਨੇ ਉਨ੍ਹਾਂ ਕਾਲੋਨਾਈਜ਼ਰਾਂ ‘ਤੇ ਕੇਸ ਦਰਜ ਕਰਵਾਉਣ ‘ਤੇ ਰੋਕ ਲਾ ਦਿੱਤੀ ਹੈ, ਜਿਨ੍ਹਾਂ ਨੇ ਪੂਰੇ ਪੈਸੇ ਜਮ੍ਹਾ ਕਰਵਾਏ ਹਨ ਪਰ ਮੰਤਰੀ ਦੇ ਇਹ ਹੁਕਮ ਵੀ ਹਾਈ ਕੋਰਟ ਵਿਚ ਚੈਲੇਂਜ ਹੋ ਗਏ ਹਨ। ਜੇ. ਡੀ. ਏ. ਦੇ ਮੁੱਖ ਪ੍ਰਸ਼ਾਸਕ ਕਰਣੇਸ਼ ਸ਼ਰਮਾ ਨੇ ਪਿਛਲੇ ਦਿਨੀਂ 3 ਸ਼ਹਿਰਾਂ ਦੇ ਜਿਨ੍ਹਾਂ 29 ਕਾਲੋਨਾਈਜ਼ਰਾਂ ਉੱਪਰ ਜੋ ਪੁਲਸ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ, ਉਹ ਹੇਠ ਲਿਖੇ ਹਨ :

ਕਾਲੋਨੀ ਪਿੰਡ ਬੁਲੰਦਪੁਰ (1)
ਕਾਲੋਨਾਈਜ਼ਰਾਂ ਦੇ ਨਾਂ- ਅਮਰੀਕ ਸਿੰਘ, ਓਂਕਾਰ ਸਿੰਘ
ਕਾਲੋਨੀ ਪਿੰਡ ਬੁਲੰਦਪੁਰ (2)
ਕਾਲੋਨਾਈਜ਼ਰਾਂ ਦੇ ਨਾਂ-ਬਿਸ਼ਨ ਸਿੰਘ, ਮੋਹਨ ਸਿੰਘ, ਮਲਕੀਤ ਸਿੰਘ ਅਤੇ ਹੋਰ।
ਕਾਲੋਨੀ ਪਿੰਡ ਬੁਲੰਦਪੁਰ (3)
ਕਾਲੋਨਾਈਜ਼ਰ ਦਾ ਨਾਂ-ਅਣਪਛਾਤਾ।
ਕਾਲੋਨੀ ਪਿੰਡ ਗਦਈਪੁਰ
ਕਾਲੋਨਾਈਜ਼ਰਾਂ ਦੇ ਨਾਂ-ਸਵਿੰਦਰ ਕੌਰ, ਰੁਪਿੰਦਰ ਕੌਰ, ਕਮਲਜੀਤ ਕੌਰ
ਕਾਲੋਨੀ ਪਿੰਡ ਬਹਾਊਦੀਨਪੁਰ, ਤਹਿਸੀਲ ਆਦਮਪੁਰ
ਕਾਲੋਨਾਈਜ਼ਰਾਂ ਦੇ ਨਾਂ-ਕੁਲਦੀਪ ਸਿੰਘ, ਦਵਿੰਦਰ ਸਿੰਘ, ਜਸਵਿੰਦਰ ਿਸੰਘ।
ਕਾਲੋਨੀ ਪਿੰਡ ਨਾਹਲ, ਤਹਿਸੀਲ ਭੋਗਪੁਰ
ਕਾਲੋਨਾਈਜ਼ਰਾਂ ਦੇ ਨਾਂ-ਗੁਰਜਿੰਦਰ ਸਿੰਘ, ਬਲਬੀਰ ਸਿੰਘ, ਹਰਭਜਨ ਸਿੰਘ, ਪਰਵਿੰਦਰ ਸਿੰਘ ਅਤੇ ਹੋਰ।
ਕਾਲੋਨੀ ਪਿੰਡ ਬੱਲ, ਸਬ-ਤਹਿਸੀਲ ਕਰਤਾਰਪੁਰ
ਕਾਲੋਨਾਈਜ਼ਰ ਦਾ ਨਾਂ-ਅਣਪਛਾਤਾ।
ਕਾਲੋਨੀ ਪਿੰਡ ਜਮਸ਼ੇਰ, ਤਹਿਸੀਲ ਜਲੰਧਰ-1
ਕਾਲੋਨਾਈਜ਼ਰ ਦਾ ਨਾਂ-ਅਣਪਛਾਤਾ।
ਕਾਲੋਨੀ ਪਿੰਡ ਪੂਰਨਪੁਰ, ਤਹਿਸੀਲ ਜਲੰਧਰ-1
ਕਾਲੋਨਾਈਜ਼ਰ ਦਾ ਨਾਂ-ਅਣਪਛਾਤਾ।
ਕਾਲੋਨੀ ਪਿੰਡ ਜਮਸ਼ੇਰ, ਤਹਿਸੀਲ ਜਲੰਧਰ
ਕਾਲੋਨਾਈਜ਼ਰਾਂ ਦੇ ਨਾਂ-ਕੁਲਵਿੰਦਰ ਸਿੰਘ ਤੇ ਤਰਸੇਮ ਸਿੰਘ।
ਕਾਲੋਨੀ ਪਿੰਡ ਜਮਸ਼ੇਰ ਤਹਿਸੀਲ, ਜਲੰਧਰ-1
ਕਾਲੋਨਾਈਜ਼ਰ ਦਾ ਨਾਂ-ਅਣਪਛਾਤਾ।

ਕਾਲੋਨੀ ਪਿੰਡ ਚੱਕ ਹਕੀਮ, ਤਹਿਸੀਲ ਫਗਵਾੜਾ
ਕਾਲੋਨਾਈਜ਼ਰਾਂ ਦੇ ਨਾਂ-ਰੁਪਿੰਦਰ ਸਿੰਘ, ਨਿਰਮਲ ਦਾਸ, ਸ਼੍ਰੀਮਤੀ ਪਿਆਰੀ।
ਕਾਲੋਨੀ ਪਿੰਡ ਮਹੇੜੂ, ਤਹਿਸੀਲ ਫਗਵਾੜਾ
ਕਾਲੋਨਾਈਜ਼ਰ ਦਾ ਨਾਂ-ਅਣਪਛਾਤਾ।
ਕਾਲੋਨੀ ਪਿੰਡ ਅਲਾਦਾਦ ਚੱਕ, ਤਹਿਸੀਲ ਸੁਲਤਾਨਪੁਰ ਲੋਧੀ
ਕਾਲੋਨਾਈਜ਼ਰਾਂ ਦੇ ਨਾਂ-ਸੁਖਦੇਵ ਸਿੰਘ ਤੇ ਕੁੰਦਨ ਸਿੰਘ।
ਕਾਲੋਨੀ ਪਿੰਡ ਫਤਿਹਗੜ੍ਹ ਸੀਕਰੀ, ਤਹਿਸੀਲ ਭੁਲੱਥ
ਕਾਲੋਨਾਈਜ਼ਰ ਦਾ ਨਾਂ-ਅਣਪਛਾਤਾ।
ਕਾਲੋਨੀ ਪਿੰਡ ਸੈਦੋਂ ਭੁਲਾਣਾ, ਤਹਿਸੀਲ ਕਪੂਰਥਲਾ
ਕਾਲੋਨਾਈਜ਼ਰ ਦਾ ਨਾਂ-ਅਣਪਛਾਤਾ।
ਕਾਲੋਨੀ ਪਿੰਡ ਸੈਦੋਂ ਭੁਲਾਣਾ-2, ਕਪੂਰਥਲਾ
ਕਾਲੋਨਾਈਜ਼ਰ ਦਾ ਨਾਂ-ਅਣਪਛਾਤਾ।
ਕਾਲੋਨੀ ਪਿੰਡ ਜਲਾਲ ਭੁਲਾਣਾ, ਤਹਿਸੀਲ ਕਪੂਰਥਲਾ
ਕਾਲੋਨਾਈਜ਼ਰ ਦਾ ਨਾਂ-ਅਣਪਛਾਤਾ।
ਕਾਲੋਨੀ ਪਿੰਡ ਭਦਾਸ, ਭੁਲੱਥ
ਕਾਲੋਨਾਈਜ਼ਰਾਂ ਦੇ ਨਾਂ-ਤਰਸੇਮ ਸਿੰਘ, ਨਿਸ਼ਾਨ ਸਿੰਘ, ਗਿਆਨ ਿਸੰਘ ਅਤੇ ਮਾਨ ਸਿੰਘ।

ਕਾਲੋਨੀ ਪਿੰਡ ਪਾਰੋਵਾਲ, ਤਹਿਸੀਲ ਗੜ੍ਹਸ਼ੰਕਰ
ਕਾਲੋਨਾਈਜ਼ਰ ਦਾ ਨਾਂ-ਅਣਪਛਾਤਾ।
ਕਾਲੋਨੀ ਪਿੰਡ ਰਾਮਪੁਰ, ਤਹਿਸੀਲ ਗੜ੍ਹਸ਼ੰਕਰ
ਕਾਲੋਨਾਈਜ਼ਰਾਂ ਦੇ ਨਾਂ-ਤਰਸੇਮ ਿਸੰਘ ਤੇ ਸੱਤਿਆ ਦੇਵੀ।
ਕਾਲੋਨੀ ਪਿੰਡ ਲੱਲੀਆਂ, ਤਹਿਸੀਲ ਗੜ੍ਹਸ਼ੰਕਰ
ਕਾਲੋਨਾਈਜ਼ਰਾਂ ਦੇ ਨਾਂ-ਗੁਰਨਾਮ ਸਿੰਘ, ਗੁਰਦੇਵ ਸਿੰਘ, ਸਤਨਾਮ ਸਿੰਘ, ਜਸਬੀਰ ਸਿੰਘ, ਰਘਬੀਰ ਸਿੰਘ, ਪਵਨ ਕੁਮਾਰ, ਪ੍ਰੀਤੀ।
ਕਾਲੋਨੀ ਪਿੰਡ ਮੇਹਟੀਆਣਾ, ਹੁਸ਼ਿਆਰਪੁਰ
ਕਾਲੋਨਾਈਜ਼ਰ ਦਾ ਨਾਂ-ਮੁਹੰਮਦ ਆਲਮ।
ਕਾਲੋਨੀ ਪਿੰਡ ਰੋੜੀਆਂ, ਹੁਸ਼ਿਆਰਪੁਰ
ਕਾਲੋਨਾਈਜ਼ਰਾਂ ਦੇ ਨਾਂ-ਗ੍ਰਾਮ ਪੰਚਾਇਤ ਅਤੇ ਰਾਜੀਵ ਕੁਮਾਰ
ਕਾਲੋਨੀ ਪਿੰਡ ਜੌਹਲ, ਟਾਂਡਾ ਤੋਂ ਗੜ੍ਹਦੀਵਾਲਾ ਰੋਡ, ਤਹਿਸੀਲ ਦਸੂਹਾ
ਕਾਲੋਨਾਈਜ਼ਰਾਂ ਦੇ ਨਾਂ-ਸਤਨਾਮ ਸਿੰਘ ਅਤੇ ਨਸੀਬ ਕੌਰ
ਕਾਲੋਨੀ ਪਿੰਡ ਕੇਸ਼ੋਪੁਰ, ਤਹਿਸੀਲ ਦਸੂਹਾ
ਕਾਲੋਨਾਈਜ਼ਰਾਂ ਦੇ ਨਾਂ-ਜਗਦੇਵ ਸਿੰਘ, ਨੀਨਾ ਕੁਮਾਰੀ, ਸੁਨੀਤਾ ਰਾਣੀ, ਕ੍ਰਿਸ਼ਨ ਵਰਮਾ।
ਕਾਲੋਨੀ ਪਿੰਡ ਬਲੱਗਣ, ਤਹਿਸੀਲ ਦਸੂਹਾ
ਕਾਲੋਨਾਈਜ਼ਰਾਂ ਦੇ ਨਾਂ-ਨਿਰੰਜਣ ਸਿੰਘ, ਜੋਤੀ ਬਾਲਾ, ਰਮਨਪ੍ਰੀਤ।
ਕਾਲੋਨੀ ਪਿੰਡ ਜਾਕੋਵਾਲ, ਤਹਿਸੀਲ ਦਸੂਹਾ
ਕਾਲੋਨਾਈਜ਼ਰਾਂ ਦੇ ਨਾਂ-ਧਿਆਨ ਸਿੰਘ, ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਜਗਜੀਤ ਸਿੰਘ, ਕਮਲਪ੍ਰੀਤ ਕੌਰ, ਮਨਦੀਪ ਸਿੰਘ, ਸ਼ਰਨ ਕੌਰ, ਜੋਤੀ ਰਾਣੀ।
ਕਾਲੋਨੀ ਪਿੰਡ ਖਨੌਰਾ, ਤਹਿਸੀਲ ਹੁਸ਼ਿਆਰਪੁਰ
ਕਾਲੋਨਾਈਜ਼ਰਾਂ ਦੇ ਨਾਂ-ਕਰਨੈਲ ਸਿੰਘ, ਮਨਜੀਤ ਸਿੰਘ, ਸੁਖਬੀਰ, ਅਮਨਦੀਪ ਕੌਰ, ਸਵਰਨ ਸਿੰਘ 

Post a Comment

0 Comments