'ਗੁਰੂ ਰਵਿਦਾਸ ਦੇ ਲਾਡਲੇ' ਨਾਲ ਫਿਰ ਚਰਚਾ 'ਚ ਕੁਮਾਰ ਲਾਗੂ
ਜਲੰਧਰ,25ਫਰਵਰੀ (ਵਿੱਕੀ ਸੰਤੋਖਪੁਰੀ):-ਅਨੇਕਾਂ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਨਾਲ ਆਪਣੀ ਵਖਰੀ ਪਛਾਣ ਬਣਾ ਚੁੱਕੇ ਗਾਇਕ ਕੁਮਾਰ ਲਾਗੂ ਆਪਣੇ ਧਾਰਮਿਕ ਗੀਤ 'ਗੁਰੂ ਰਵਿਦਾਸ ਦੇ ਲਾਡਲੇ' ਨਾਲ ਚਰਚਾ ਵਿਚ ਹੈ। ਬਹੁਤ ਹੀ ਖੁਬਸੂਰਤ ਬੋਲ "ਕਹਿੰਦੇ ਹਾਂ ਰੱਬ ਤੋਂ ਡਰ ਕੇ, ਜਿਉੰਦੇ ਹਾਂ ਸਿਰ ਉੱਚਾ ਕਰ ਕੇ।ਕਦੇ ਪਰਾਇਆ ਖਾਂਦੇ ਨਾ ਹੱਕ ਆਉੰਦਾ ਸਾਨੂੰ ਲੈਣਾ, ਅਸੀੰ ਗੁਰੂ ਰਵਿਦਾਸ ਦੇ ਲਾਡਲੇ ਤੇ ਭੀਮ ਰਾਊ ਦੀ ਸੈਨਾ' ਨੂੰ ਗਾਇਕ ਕੁਮਾਰ ਲਾਗੂ ਨੇ ਬਹੁਤ ਹੀ ਖੂਬਸੂਰਤੀ ਨਾਲ ਨਿਭਾਇਆ ਹੈ। ਇਸ ਧਾਰਮਿਕ ਗੀਤ ਨੂੰ ਅਮਰੀਕ ਸੋਫੀ ਨੇ ਲਿਖਿਆ ਅਤੇ ਇਸ ਦਾ ਸੰਗੀਤ ਲਲੀਤ ਅੇੈੱਲ ਕਰੂਜ਼ ਵੱਲੋਂ ਤਿਆਰ ਕੀਤਾ ਗਿਆ ਹੈ।ਇਸ ਨੂੰ ਵਨ ਜ਼ੀਰੋ ਏਟ ਕੰਪਨੀ ਵੱਲੋੰ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਯੂ-ਟਿਊਬ, ਵਟਸਅੇੈਪ, ਫੇਸਬੂੱਕ, ਇੰਸਟਾਗ੍ਰਾਮ 'ਤੇ ਬਹੁਤ ਪਿਆਰ ਮਿਲ ਰਿਹਾ ਹੈ। ਤੁਸੀਂ ਵੀ ਸਾਰੇ ਆਪਣਾ ਅਸ਼ੀਰਵਾਦ ਦਿਉ।
0 Comments