ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਨੂੰ ਰੋਕ ਕੇ ਮੋਦੀ ਸਰਕਾਰ ਨੇ ਸਿੱਖਾਂ ਦੇ ਜ਼ਖ਼ਮਾਂ ਤੇ ਨਮਕ ਛਿੜਕਿਆ : ਸਿੱਖ ਜਥੇਬੰਦੀਆਂ

ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਨੂੰ ਰੋਕ ਕੇ ਮੋਦੀ ਸਰਕਾਰ ਨੇ ਸਿੱਖਾਂ ਦੇ ਜ਼ਖ਼ਮਾਂ ਤੇ ਨਮਕ ਛਿੜਕਿਆ : ਸਿੱਖ ਜਥੇਬੰਦੀਆਂ

Posted : Vijay Kumar Raman
ਜਲੰਧਰ,23ਫਰਵਰੀ (ਵਿਜੈ ਕੁਮਾਰ ਰਮਨ):- : ਜਦੋਂ ਦੀ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ ਸਿੱਖ ਕੌਮ ਨਾਲ ਆਏ ਦਿਨ ਧੱਕਾ ਹੋ ਰਿਹਾ ਹੈ ਕਦੀ ਕਿਸੇ ਥਾਂ ਤੇ ਗੁਰੂ ਘਰ ਡੇਗੇ ਜਾ ਰਹੇ ਹਨ ਕਦੀ ਕਿਸੇ ਥਾਂ ਸਿੱਖ ਵੀਰਾਂ ਨਾਲ ਧੱਕੇਸ਼ਾਹੀ ਹੁੰਦੀ ਹੈ ਸੱਤਰ ਸਾਲਾਂ ਦੀਆਂ ਅਰਦਾਸਾਂ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਸੀ ਉਸ ਨੂੰ ਕੋਰੋਨਾ ਦੇ ਬਹਾਨੇ ਨਾਲ ਬੰਦ ਕਰ ਦਿੱਤਾ ਗਿਆ ਹੁਣ ਜਦੋਂ ਸਾਰੇ ਧਾਰਮਿਕ ਅਸਥਾਨ ਖੁੱਲ੍ਹ ਗਏ ਹਨ ਮੋਦੀ ਸਰਕਾਰ ਨੇ ਅਜੇ ਤੱਕ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੋਲ੍ਹਿਆ ਸਿੱਖ ਜਥੇਬੰਦੀਆਂ ਦੇ ਆਗੂ ਪ੍ਮਿੰਦਰ ਸਿੰਘ ਦਸ਼ਮੇਸ਼ ਨਗਰ ਗੁਰਦੀਪ ਸਿੰਘ ਲੱਕੀ ਕੁਲਵੰਤ ਸਿੰਘ ਕੰਤਾ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕੀ ਅਜੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੁੱਲ੍ਹਿਆ ਸੀ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੇ ਜਥਿਆਂ ਨੂੰ ਅੰਤਿਮ ਸਮੇਂ ਤੇ ਰੋਕ ਕੇ ਸਿੱਖਾਂ ਦੇ ਜ਼ਖ਼ਮਾਂ ਤੇ ਨਮਕ ਛਿੜਕਿਆ ਹੈ ਅਤੇ ਮੋਦੀ ਸਰਕਾਰ ਨੇ ਆਪਣੇ ਆਪ ਨੂੰ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਅਤੇ ਸਿੱਖਾਂ ਵਿੱਚ ਬੇਗਾਨਗੀ ਦਾ ਅਹਿਸਾਸ ਭਰਿਆ ਹੈ ਅਸੀਂ ਕੇਂਦਰ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਵਾਰ ਵਾਰ ਸਿੱਖ ਮਾਨਸਿਕਤਾ ਤੇ ਸੱਟ ਮਾਰ ਕੇ ਮੋਦੀ ਸਰਕਾਰ ਕੀ ਚਾਹੁੰਦੀ ਹੈ ਅਸੀਂ ਇਸ ਦੇਸ਼ ਵਿੱਚ ਆਪਣੀ ਧਾਰਮਿਕ ਸੁਤੰਤਰਤਾ ਉੱਪਰ ਪਹਿਰਾ ਲਗਾ ਮਹਿਸੂਸ ਕਰ ਰਹੇ ਹਾਂ ਇਸ ਮੌਕੇ ਤੇ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀੱਟੂ ਗੁਰਵਿੰਦਰ ਸਿੰਘ ਸਿੱਧੂ ਮਨਮਿੰਦਰ ਸਿੰਘ ਭਾਟੀਆ ਸੰਨੀ ਓਬਰਾਏ ਅਮਨਦੀਪ ਸਿੰਘ ਬੱਗਾ ਹਰਪ੍ਰੀਤ ਸਿੰਘ ਸੋਨੂੰ ਹਾਜ਼ਰ ਸਨ 

Post a Comment

0 Comments