ਸੂਬਾ ਪ੍ਰਧਾਨ ਸਰਦਾਰ ਜਸਬੀਰ ਸਿੰਘ ਗੜੀ ਜੀ ਦੀ ਪ੍ਰਧਾਨਗੀ ਹੇਠ ਹੋਈ ਜਲੰਧਰ ਚ ਹੋਈ ਬਸਪਾ ਦੀ ਰਾਜ ਪੱਧਰੀ ਮੀਟਿੰਗ

ਸੂਬਾ ਪ੍ਰਧਾਨ ਸਰਦਾਰ ਜਸਬੀਰ ਸਿੰਘ ਗੜੀ ਜੀ ਦੀ ਪ੍ਰਧਾਨਗੀ ਹੇਠ ਹੋਈ ਜਲੰਧਰ ਚ ਹੋਈ ਬਸਪਾ ਦੀ ਰਾਜ ਪੱਧਰੀ ਮੀਟਿੰਗ 

ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਰੂਪ ਵਿਚ ਪੰਜਾਬ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਅਤੇ ਸ਼੍ਰੀ ਵਿਪੁਲ ਕੁਮਾਰ ਜੀ ਹਾਜ਼ਿਰ ਹੋਏ


14 ਮਾਰਚ ਨੂੰ ਬੇਗਮਪੁਰਾ ਪਾਤਸ਼ਾਹੀ ਬਣਾਓ ਵਿਸ਼ਾਲ ਰੈਲੀ ਕਰੇਗੀ ਬਸਪਾ – ਜਸਵੀਰ ਸਿੰਘ ਗੜ੍ਹੀ

Posted By: Vijay Kumar Raman
ਜਲੰਧਰ,23ਫਰਵਰੀ (ਵਿਜੈ ਕੁਮਾਰ ਰਮਨ):-  22 ਫਰਵਰੀ ਨੁੰ ਸੂਬਾ ਦਫਤਰ ਬਸਪਾ ,ਟਾਵਰ ਇਨਕਲੇਵ  ਜਲੰਧਰ ਵਿਖੇ ਸਰਦਾਰ ਜਸਬੀਰ ਸਿੰਘ ਗੜੀ ਜੀ ਦੇ ਆਦੇਸ਼ ਮੁਤਾਬਕ ਰਾਜ ਪੱਧਰੀ ਮੀਟਿੰਗ ਸੱਦੀ ਗਈ। ਸੂਬਾ ਪ੍ਰਧਾਨ ਸਰਦਾਰ ਜਸਬੀਰ ਸਿੰਘ ਗੜੀ ਜੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਬਸਪਾ ਦੇ ਸੂਬਾਈ ਆਗੂ, ਜੋਨ, ਜਿਲ੍ਹਾ ਪ੍ਰਧਾਨ ਤੇ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ ਸਾਹਿਬਾਨ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਰੂਪ ਵਿਚ ਪੰਜਾਬ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਅਤੇ ਸ਼੍ਰੀ ਵਿਪੁਲ ਕੁਮਾਰ ਜੀ ਹਾਜ਼ਿਰ ਹੋਏ।
 ਮੀਟਿੰਗ ਦੋਰਾਨ ਕੋਸਂਲ ਚੋਣ ਨਤੀਜਿਆਂ ਅਤੇ ਮੋਜੂਦਾ ਰਾਜਨੀਤਿਕ ਮਹੋਲ ਤੇ ਵਿਚਾਰਾਂ ਕੀਤੀਆ ਗਾਈਆਂ ਅਤੇ ਸਮੂਹ ਹਾਜ਼ਰੀਨ ਦੀ ਸਹਿਮਤੀ ਨਾਲ  ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਉਨ੍ਹਾਂ ਦੇ ਜੱਦੀ ਪਿੰਡ ਖਵਾਸਪੁਰ ਵਿਖੇ ਮਿਤੀ 14 ਮਾਰਚ ਦਿਨ ਐਤਵਾਰ ਬੇਗਮਪੁਰਾ ਪਾਤਸਾਹੀ ਬਣਾਓ ਵਿਸ਼ਾਲ ਰੈਲੀ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਗਿਆ। ਸੂਬਾ ਪ੍ਰਧਾਨ ਵਲੋਂ ਰੈਲੀ ਦਾ ਨਾਅਰਾ' ਬੇਗਮਪੁਰਾ ਵਸਾਓ, ਪਾਤਸਾਹੀ ਬਣਾਓ' ਦਿੱਤਾ ਗਿਆ। ਸੂਬਾ ਪ੍ਰਧਾਨ ਜੀ ਵਲੋਂ 14 ਮਾਰਚ ਦੀ ਰੈਲੀ ਸਬੰਧੀ ਸਟੇਟ, ਜੋਨ ਅਤੇ ਜਿਲਾ ਓਹਦੇਦਾਰ ਸਾਹਿਬਾਨ ਆਪੋ ਅਪਣੇ ਹਲਕੇ ਮੁਤਾਬਿਕ ਜ਼ਿੰਮੇਵਾਰੀਆਂ ਦਿੱਤੀਆ ਗਈਆਂ ਅਤੇ ਸਮੂਹ ਓਹਦੇਦਾਰਾਨ ਨੇ ਜੈ ਭੀਮ ਜੈ ਭਾਰਤ,  ਬਹੁਜਨ ਸਮਾਜ ਪਾਰਟੀ ਜਿੰਦਾਬਾਦ ਅਤੇ ਗੜੀ ਸਾਹਿਬ ਸੰਘਰਸ਼ ਕਰੋ ਹਮ ਆਪਣੇ ਸਾਥ ਹੈ ਦੇ ਨਾਅਰੇ ਲਗਾ ਇਸ ਰੈਲੀ ਨੁੰ ਪੂਰੀ ਤਨਦੇਹੀ ਨਾਲ ਕਾਮਯਾਬ ਕਰਨ ਦਾ ਵਾਅਦਾ ਕੀਤਾ ।  ਇਸ ਮੌਕੇ ਤੇ ਮਿਉਂਸੀਪਲ ਚੋਣਾ ਵਿੱਚ ਬਸਪਾ ਦੇ ਜੇਤੂ 21 ਕੌਂਸਲਰਾਂ ਦਾ ਸਨਮਾਨ ਕੀਤਾ ਗਿਆ।

Post a Comment

0 Comments