ਪੰਜਾਬ ‘ਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਕੈਪਟਨ ਸਰਕਾਰ ਨੇ ਲਿਆ ਸਖ਼ਤ ਫ਼ੈਸਲਾ

ਪੰਜਾਬ ‘ਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਕੈਪਟਨ ਸਰਕਾਰ ਨੇ ਲਿਆ ਸਖ਼ਤ ਫ਼ੈਸਲਾ

ਕੋਰੋਨਾ ਕਾਰਨ ਪੰਜਾਬ ‘ਚ ਮੁੜ ਸਖ਼ਤੀ, 1 ਮਾਰਚ ਤੋਂ ਲਾਗੂ ਹੋਣਗੇ ਨਵੇਂ ਆਦੇਸ਼

Posted By: Vijay Raman  
February 23

ਚੰਡੀਗੜ੍ਹ/ਜਲੰਧਰ(ਵਿਜੈ ਕੁਮਾਰ ਰਮਨ):-
ਪੰਜਾਬ ਵਿੱਚ ਕੋਰੋਨਾ ਦੇ ਮੁੜ ਵਧਦੇ ਪ੍ਰਸਾਰ ਨੂੰ ਦੇਖਦੇ ਹੋਏ ਕੈਪਟਨ ਸਰਕਾਰ ਨੇ ਸੂਬੇ ਵਿੱਚ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਪੰਜਾਬ ਵਲੋਂ ਮੰਗਲਵਾਰ ਨੂੰ ਜਾਰੀ ਆਦੇਸ਼ ਮੁਤਾਬਕ ਅੰਦਰੂਨੀ ਇਕੱਠ ਵਿੱਚ 100 ਤੇ ਬਾਹਰੀ ਇਕੱਠ ਵਿੱਚ 200 ਬੰਦਿਆਂ ਤੋਂ ਵੱਧ ਤੇ ਪਾਬੰਦੀ ਲਗਾ ਦਿੱਤੀ ਹੈ।

ਇਹ ਪਾਬੰਦੀ 1 ਮਾਰਚ ਤੋਂ ਲਾਗੂ ਹੋਏਗੀ। ਮੁੱਖ ਮੰਤਰੀ ਨੇ ਕਿਹਾ ਕਿ ਸਿਨੇਮਾ ਹਾਲਾਂ ਵਿੱਚ ਵੀ ਪਾਬੰਦੀਆਂ ਬਾਰੇ ਫੈਸਲਾ 1 ਮਾਰਚ ਤੋਂ ਬਾਅਦ ਲਿਆ ਜਾਵੇਗਾ। ਨਿੱਜੀ ਦਫਤਰਾਂ ਤੇ ਰੈਸਟੋਰੈਂਟਾਂ ਨੂੰ ਸਾਰੇ ਕਰਮਚਾਰੀਆਂ ਦੇ ਟੈਸਟ ਕਰਵਾਉਣ ਲਾਜ਼ਮੀ ਹਨ ਤੇ ਪਿਛਲੇ ਟੈਸਟ ਦੀ ਰਿਪੋਰਟ ਨੂੰ ਡਿਸਪੇਅ ਵੀ ਕਰਨਾ ਪਾਏਗਾ। 

ਇਨਡੌਰ 100 ਤੇ ਆਊਟਡੋਰ ਇਕੱਠ 'ਚ 200 ਤੋਂ ਵੱਧ ਲੋਕਾਂ ਦੇ ਸ਼ਾਮਿਲ ਹੋਣ ‘ਤੇ ਪਾਬੰਦੀ
1 ਮਾਰਚ ਤੋਂ ਆਇਦ ਹੋਣਗੀਆਂ ਨਵੀਆਂ ਪਾਬੰਦੀਆਂ
ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਾਉਣਾ ਲਾਜ਼ਮੀ
ਪ੍ਰਤੀ ਦਿਨ 30 ਹਜ਼ਾਰ ਕੀਤੀ ਜਾਵੇਗੀ ਟੈਸਟਿੰਗ
ਸਿਨੇਮਾ ਘਰਾਂ ‘ਚ ਸਮਰੱਥਾ ‘ਤੇ ਫੈਸਲਾ 1 ਮਾਰਚ ਨੂੰ ਲਿਆ ਜਾਣਾ 

ਮੁੱਖ ਮੰਤਰੀ ਵੱਲੋਂ ਲਿਆ ਗਿਆ ਹਲਾਤਾਂ ਦਾ ਜਾਇਜ਼ਾ  

ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਐਸ.ਏ.ਐਸ. ਨਗਰ, ਪਟਿਆਲਾ ਤੇ ਹੁਸ਼ਿਆਰਪੁਰ ਵਿਚ ਵਧੇਰੇ ਗਿਣਤੀ ਵਿਚ ਮਰੀਜ਼ ਸਾਹਮਣੇ ਆ ਰਹੇ ਹਨ। ਉੱਥੇ ਹੀ ਮੰਗਲਵਾਰ ਨੂੰ 7 ਅਧਿਆਪਕਾਂ ਤੇ 9 ਵਿਦਿਆਰਥੀਆਂ ਸਣੇ 363 ਮਰੀਜ਼ ਪਾਜ਼ੇਟਿਵ ਮਿਲੇ, ਜਦਕਿ 16 ਮਰੀਜ਼ਾਂ ਦੀ ਮੌਤ ਹੋ ਗਈ। 48 ਦਿਨ ਪਹਿਲਾਂ 4 ਜਨਵਰੀ ਨੂੰ 19 ਮੌਤਾਂ ਹੋਈਆਂ ਸਨ। ਨਵੇਂ ਸਾਲ ਤੋਂ ਬਾਅਦ ਇਹ ਤੀਜੀ ਵਾਰ ਹੈ ਜਦੋਂ 350 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ।

Post a Comment

0 Comments