ਸੀ.ਆਈ.ਏ ਸਟਾਫ -1 ਅਤੇ ਥਾਣਾ ਡਵੀਜਨ ਨੰਬਰ 3 ਵੱਲੋਂ ਸਾਝੇ ਤੋਰ ਤੇ ਤਫਤੀਸ਼ ਕਰਦੇ ਹੋਏ ਲਾਲ ਬਜ਼ਾਰ ਚ , ਕਮਰੇ ਵਿੱਚ ਅੱਗ ਲਗਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ
25/26-02-2021 ਦੀ ਦਰਮਿਆਨੀ ਰਾਤ ਨੂੰ ਥਾਣਾ ਡਵੀਜ਼ਨ ਨੰਬਰ 3 ਦੇ ਏਰੀਆ ਵਿੱਚ ਪ੍ਰਵਾਸੀ ਵਿਅਕਤੀ ਸੰਜੀਤ ਮਹਾਤੇ ਦੇ ਕਮਰੇ ਵਿੱਚ ਲੱਗੀ ਅੱਗ ਨਾਲ ਹੋਈ ਸ਼ੱਕੀ ਹਲਾਤਾ ਵਿੱਚ ਮੌਤ ਸਬੰਧੀ ਸੀ.ਆਈ.ਏ ਸਟਾਫ -1 ਅਤੇ ਥਾਣਾ ਡਵੀਜਨ ਨੰਬਰ 3 ਵੱਲੋਂ ਸਾਝੇ ਤੋਰ ਤੇ ਤਫਤੀਸ਼ ਕਰਦੇ ਹੋਏ , ਕਮਰੇ ਵਿੱਚ ਅੱਗ ਲਗਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸੈਫਲਤਾ ਹਾਸਲ ਕੀਤੀ ਹੈ । ਮਿਤੀ 25 / 26-12-2921 ਦੀ ਦਰਿਮਿਆਨੀ ਰਾਤ ਨੂੰ ਥਾਣਾ ਡਵੀਜ਼ਨ ਨੰਬਰ 3 ਦੇ ਏਰੀਆ ਵਿੱਚ ਪ੍ਰਵਾਸੀ ਵਿਅਕਤੀ ਸੱਜੀਤ ਮਹਾਤੋਂ ਪੁੱਤਰ ਅਕਾਲ ਮਹਾਤੋ ਵਾਸੀ ਗਾਉਨੀ ਥਾਣਾ ਬਚਵਾੜਾ ਜਿਲਾ ਬੇਗੂਸਰਾਏ ਬਿਹਾਰ ਹਾਲ ਵਾਸੀ EA 215 ਲਾਲ ਬਜਾਰ ਜਲੰਧਰ ਦੇ ਰਿਹਾਇਸ਼ੀ ਕਮਰੇ ਵਿੱਚ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ । ਜਿਸ ਤੋਂ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਪਾਰਟੀ ਮਕਾਨ ਨੰਬਰ EA 215 ਜਿਥੇ ਕਿ ਮ੍ਰਿਤਕ ਇਸੇ ਕਮਰੇ ਵਿੱਚ ਪਿਛਲੇ ਚਾਰ ਸਾਲਾ ਤੋਂ ਰਹਿ ਰਿਹਾ ਸੀ ਪੁੱਜੀ ਤਾਂ ਪਤਾ ਲੱਗਾ ਕਿ ਕਰੀਬ 1 ਸਾਲ ਤੋਂ ਮ੍ਰਿਤਕ ਇਕੱਲਾ ਹੀ ਇਸ ਕਮਰੇ ਵਿੱਚ ਰਹਿ ਰਿਹਾ ਸੀ ਇਸ ਤੋਂ ਪਹਿਲਾ ਮ੍ਰਿਤਕ ਸੰਜੀਤ ਮਹਾਤੋ ਆਪਣੀ ਘਰ ਵਾਲੀ ਬਬੀਕਾ ਦੇਵੀ ਆਪਣੇ ਦੋ ਬੱਚਿਆਂ ਸਮੇਤ ਰਹਿੰਦਾ ਸੀ । ਮ੍ਰਿਤਕ ਸੰਜੀਤ ਮਹਾਤੋ ਜੋ ਕਿ ਪਿਛਲੇ ਚਾਰ ਸਾਲਾ ਤੋਂ ਪ੍ਰਦੀਪ ਟੰਡਨ ਦੀ ਦੁਕਾਨ ਹੋਜਰੀ ਰੈਡੀਮੈਟ ਲਾਲ ਬਜ਼ਾਰ ਵਿੱਚ ਕੰਮ ਕਰਦਾ ਸੀ । ਮੌਕਾ ਪਰ ਦਰਵਾਜੇ ਦੀ ਕੁੰਡੀ ਖੁੱਲੀ ਹੋਈ ਸੀ ਅਤੇ ਦਰਵਾਜਾ ਭੋੜਿਆ ਹੋਇਆ ਸੀ ਕਮਰੇ ਅੰਦਰ ਧੂਆ ਉੱਠ ਰਿਹਾ ਸੀ । ਮ੍ਰਿਤਕ ਸੰਜੀਤ ਮਹਾਤੇ ਦੀ ਲਾਸ਼ ਧਰਤੀ ਤੇ ਗੱਦੇ ਉਪਰ ਅੱਧ ਸੜੀ ਹੋਈ ਲਾਸ਼ ਪਈ ਸੀ । ਜਿਸ ਦੇ ਇਕੱਲੀ ਟੀ ਸ਼ਰਟ ਪਹਿਨੀ ਹੋਈ ਸੀ । ਨਿੱਕਰ ਤੋਂ ਪੈਂਟ ਨਹੀਂ ਪਾਈ ਹੋਈ ਸੀ ( ਨਗਾ ਸੀ । ਕਮਰੇ ਵਿਚ ਪਿਆ ਸਮਾਨ ਕਾਫੀ ਸੜਿਆ ਹੋਇਆ ਸੀ । ਮੋਕਾ ਤੋ ਹਲਾਤ ਸ਼ੱਕੀ ਜਾਪਦੇ ਸਨ । ਜਿਸ ਕਰਕੇ ਮ੍ਰਿਤਕ ਸੰਜੀਤ ਮਹਾਤੇ ਦੀ ਲਾਸ਼ ਨੂੰ ਸਿਵਲ ਹਸਪਤਾਲ ਜਲੰਧਰ ਰੱਖੀ ਗਈ ਸੀ । ਹਲਾਤ ਸ਼ੱਕੀ ਹੋਣ ਕਾਰਨ CIA ਸਟਾਫ -1 ਨੂੰ ਡੂੰਘਾਈ ਨਾਲ ਤਫਤੀਸ਼ ਕਰਨ ਦੇ ਹੁਕਮ ਦਿੱਤੇ ਗਏ ਸਨ । ਜਿਸ ਤੇ CIA ਸਟਾਫ -1 ਅਤੇ ਥਾਣਾ ਡਵੀਜ਼ਨ ਨੰਬਰ ਤੇ ਵੱਲ ਸ਼੍ਰੀ ਜਗਜੀਤ ਸਿੰਘ ਸਰੋਆ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਿਟੀ ਜੀ ਦੀ ਨਿਗਰਾਨੀ ਹੇਠ CIA ਸਟਾਫ -1 ਅਤੇ ਥਾਣਾ ਡਵੀਜ਼ਨ ਨੰਬਰ 3 ਜਲੰਧਰ ਵੱਲ ਸਾਝੇ ਤੋਰ ਤੇ ਕਾਰਵਾਈ ਕਰਦੇ ਹੋਏ ਬੜੀ ਸੂਝ ਬੂਝ , ਟੈਕਨੀਕਲ ਢੰਗ ਅਤੇ CCTV ਕੈਮਰਿਆਂ ਦੀ ਮਦਦ ਨਾਲ ਕਮਰੇ ਵਿੱਚ ਅੱਗ ਲਗਾਉਣ ਵਾਲੇ ਦੋਸ਼ੀ ਸਚਿਨ ਕੁਮਾਰ ਨੂੰ ਅੱਜ ਮਿਤੀ 28-02-2021 ਨੂੰ ਗ੍ਰਿਫਤਾਰ ਕਰ ਲਿਆ ਹੈ । ਜਿਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 25 ਮਿਤੀ 28-02-2021 ਜੁਰਮ 304,436,201 IPC ਥਾਣਾ ਡਵੀਜਨ ਨੰਬਰ ਤੇ ਜਲੰਧਰ ਦਰਜ ਰਜਿਸਟਰ ਕੀਤਾ ਗਿਆ । ਦੋਸ਼ੀ ਸਚਿਨ ਕੁਮਾਰ ਦੀ ਪੁੱਛ ਗਿੱਛ ਤੋਂ ਖੁਲਾਸਾ ਹੋਇਆ ਕਿ ਮ੍ਰਿਤਕ ਸੰਜੀਤ ਮਹਾਤੋਂ ਜਿਸ ਨੂੰ ਉਹ ਕਾਫੀ ਸਮੇਂ ਤੋਂ ਜਾਣਦਾ ਹੈ ਅਤੇ ਦੋਸ਼ੀ ਮ੍ਰਿਤਕ ਦੇ ਕਮਰੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ । ਮ੍ਰਿਤਕ ਮਿਤੀ 25-02-2021 ਨੂੰ ਆਪਣੇ ਪਿੰਡ ਤੋਂ ਕਮਰੇ ਵਿੱਚ ਆਇਆ ਸੀ । ਜਿਸ ਤੋਂ ਬਾਅਦ ਮ੍ਰਿਤਕ ਅਤੇ ਦੋਸ਼ੀ ਕਮਰੇ ਵਿੱਚ ਰਾਤ ਸਮੇਂ ਇਕੱਠੇ ਹੋਏ ਸਨ ।
0 Comments