*JDA ਨੇ ਜੰਡੂ ਸਿੰਘਾਂ ਤੋਂ ਹੁਸ਼ਿਆਰਪੁਰ ਮੁੱਖ ਮਾਰਗ ਤੇ ਪਿੰਡ ਕੰਗਨੀਵਾਲ ਚ ਬਣੀਆ 2 ਨਜਾਇਜ਼ ਵਪਾਰਕ ਕਲੋਨੀਆਂ ਨੂੰ ਪੀਲੇ ਪੰਜੇ ਨਾਲ ਕੀਤਾ ਤਹਿਸ- ਨਹਿਸ*

*JDA ਨੇ ਜੰਡੂ ਸਿੰਘਾਂ ਤੋਂ ਹੁਸ਼ਿਆਰਪੁਰ ਮੁੱਖ ਮਾਰਗ ਤੇ ਪਿੰਡ ਕੰਗਨੀਵਾਲ ਚ ਬਣੀਆ 2 ਨਜਾਇਜ਼ ਵਪਾਰਕ ਕਲੋਨੀਆਂ ਨੂੰ ਪੀਲੇ ਪੰਜੇ ਨਾਲ ਕੀਤਾ ਤਹਿਸ- ਨਹਿਸ*

ਜਲੰਧਰ, 6 ਮਾਰਚ, (ਵਿਜੈ ਰਮਨ)-ਜੇਡੀਏ (ਜਲੰਧਰ ਡਵੈਲਪਮੈਂਟ ਅਥਾਰਟੀ) ਵੱਲੋਂ ਅੱਜ ਜੰਡੂ ਸਿੰਘਾ ਵਿਖੇ ਹੁਸ਼ਿਆਰਪੁਰ ਮੁੱਖ ਮਾਰਗ ਨਜਦੀਕ ਐਕਸਿਸ ਬੈਂਕ ਪਿੰਡ ਕੰਗਨੀਵਾਲ ਦੇ ਬਿਲਕੁਲ ਨਾਲ ਬਣੀ ਨਜਾਇਜ ਵਪਾਰਕ ਕਲੋਨੀ ਨੂੰ ਪੀਲੇ ਪੰਜੇ ਨਾਲ ਤਹਿਸ -ਨਹਿਸ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਜਿਸ ਸਮੇਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਨਜਾਇਜ਼ ਕਲੋਨੀਆਂ ਖਿਲਾਫ ਇਸੇ ਤਰ੍ਹਾਂ ਹੀ ਤੇਜੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। 
ਮਿਲੀ ਜਾਣਕਾਰੀ ਅਨੁਸਾਰ ਜੰਡੂ ਸਿੰਘਾ ਵਿਖੇ ਹੁਸ਼ਿਆਰਪੁਰ ਮੁੱਖ ਮਾਰਗ ਤੇ ਐਕਸਿਸ ਬੈਂਕ ਬਰਂਚ 'ਪਿੰਡ ਕੰਗਨੀਵਾਲ ਮਁਲਾ ਦਾ' ਦੇ ਸਾਹਮਣੇ ਇੱਕ ਕਲੋਨਾਈਜ਼ਰ ਵੱਲੋਂ ਕੁਝ ਸਮਾਂ  ਪਹਿਲਾਂ ਇਕ ਵਪਾਰਕ ਕਲੋਨੀ ਦੀ ਉਸਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਉਹ ਕਲੋਨਾਈਜ਼ਰ ਨੇ ਇਸ ਕਲੋਨੀ ਦੇ ਬਿਲਕੁਲ ਸਾਹਮਣੇ ਵੀ ਇੱਕ ਛੋਟੀ ਜਿਹੀ ਕਲੋਨੀ ਉਸਾਰ ਦਿੱਤੀ ਸੀ। ਇਸ ਦੇ ਸੰਬੰਧ ਵਿੱਚ ਜਲੰਧਰ ਦੇ ਇੱਕ ਆਰਟੀਆਈ ਐਕਟੀਵਿਸਟ ਸਮੇਤ ਆਸ -ਪਾਸ ਦੇ ਹੋਰ ਬਹੁਤ ਸਾਰੇ ਲੋਕਾਂ ਪੁੱਡਾ ਨੂੰ ਸ਼ਿਕਾਇਤ ਪਾ ਕੇ ਸੂਚਿਤ ਕੀਤਾ ਸੀ ਕਿ ਉਹ ਕਲੋਨਾਈਜ਼ਰ ਵੱਲੋਂ ਨਾ ਤਾਂ ਇਸ ਕਲੋਨੀ ਨੂੰ ਪਾਸ ਕਰਾਇਆ ਗਿਆ ਹੈ ਅਤੇ ਨਾ ਹੀ ਕਿਸੇ ਕਿਸਮ ਦੀ ਇਸ ਕਲੋਨੀ ਵਿੱਚ ਕੋਈ ਸਹੂਲਤ ਲੋਕਾਂ ਨੂੰ ਮੁਹਈਆ ਕਰਵਾਈ ਗਈ ਹੈ। ਆਰਟੀਆਈ ਐਕਟੀਵਿਸਟ ਤੇ ਲੋਕਾਂ ਨੇ ਦੇ ਅਫਸਰਾਂ ਨੂੰ ਸ਼ਿਕਾਇਤ ਵਿੱਚ ਬੇਨਤੀ ਕੀਤੀ ਸੀ ਕਿ ਤੁਰੰਤ ਹੀ ਉਕਤ ਕਲੋਨੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। 
ਇਸੇ ਸ਼ਿਕਾਇਤ ਦੇ ਅਧਾਰ ਤੇ ਅੱਜ ਮਿਤੀ 6ਮਾਰਚ2025 ਨੂੰ ਜੇਡੀਏ ਵੱਲੋਂ ਆਪਣਾ ਲਾਮ ਲਸ਼ਕਰ ਲੈ ਕੇ ਇਸ ਕਲੋਨੀ ਤੇ ਬਾਦ ਦੁਪਿਹਰ ਸਮੇਂ ਪੀਲਾ ਪੰਜਾ ਚਲਾ ਦਿੱਤਾ ਗਿਆ ਇਥੇ ਇਹ ਵੀ ਦੱਸਣ ਯੋਗ ਹੈ ਕਿ ਉਕਤ ਕਲੋਨਾਈਜ਼ਰ ਨੇ ਇਸ ਕਲੋਨੀ ਦੀ ਆਲੇ ਦੁਆਲੇ ਬਾਉਂਡਰੀ ਵਾਲ ਕੀਤੀ ਹੋਈ ਸੀ ਜਿਸ ਨੂੰ ਪੂਰੀ ਤਰ੍ਹਾਂ ਤਹਿਸ - ਨਹਿਸ ਕਰ ਦਿੱਤਾ ਗਿਆ। ਕਾਰਵਾਈ ਕਰਨ ਵਾਲੇ ਜੇਡੀਏ ਦੇ ਅਫਸਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਨਜਾਇਜ਼ ਉਸਾਰੀ ਜਾਂ ਨਜਾਇਜ਼ ਕਲੋਨੀ ਬਣਾਏਗਾ ਉਸ ਖਿਲਾਫ ਇਸੇ ਤਰ੍ਹਾਂ ਹੀ ਸਖਤ ਤੋਂ ਸਖਤ ਕਾਰਵਾਈ ਦੇ ਨਾਲ -ਨਾਲ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

Post a Comment

0 Comments