*ਪਿੰਡ ਸ਼ੇਖੇ ਚ ਹੋਏ ਪਰਵਾਸੀ ਵਿਅਕਤੀ ਦੇ ਕਤਲ ਦੀ ਗੁੱਥੀ ਪੁਲਿਸ ਸੁਲਝਾਈ,ਦਿਹਾਤੀ ਪੁਲੀਸ ਨੇ ਇਸ ਮਾਮਲੇ ਵਿੱਚ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ*
ਜਲੰਧਰ, 07 ਮਾਰਚ, (ਵਿਜੈ ਕੁਮਾਰ ਰਮਨ): - ਹੁਸ਼ਿਆਰਪੁਰ ਰੋਡ 'ਤੇ ਪਿੰਡ ਸ਼ੇਖੇ ਤੇ ਬਣੇ ਓਵਰ ਬਰਿਁਜ ਦੇ ਨੇੜੇ ਹੋਏ ਪਰਵਾਸੀ ਪੰਜਾਬੀ ਵਿਅਕਤੀ ਦੇ ਕਤਲ ਦੀ ਗੁੱਥੀ ਜਲੰਧਰ ਦਿਹਾਤੀ ਪੁਲਿਸ ਸੁਲਝਾ ਲਈ ਹੈ। ਦਿਹਾਤੀ ਪੁਲੀਸ ਨੇ ਇਸ ਮਾਮਲੇ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅਕਸ਼ਵਰ ਉਰਫ਼ ਵਿਕਰਮ ਉਰਫ਼ ਸ਼ੇਵਰ ਕੁਮਾਰ ਵਾਸੀ ਬਲਰਾਮਪੁਰ, ਉੱਤਰ ਪ੍ਰਦੇਸ਼, ਸ਼ਿਵ ਕੁਮਾਰ ਵਾਸੀ ਦੁਰਗਾਪੁਰ ਉੱਤਰ ਪ੍ਰਦੇਸ਼ ਅਤੇ ਵੀਰੂ ਵਾਸੀ ਕਾਂਗਰਾਮ ਛੇਟਕਾ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਜਲੰਧਰ ਦਿਹਾਤੀ ਪੁਲਿਸ ਸ. ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤਿਆ ਤੇਜ਼ਧਾਰ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਮ੍ਰਿਤਕ ਰਾਕੇਸ਼ ਮੰਡਲ ਪਟੇਲ ਕੋਲ ਬੈਠ ਕੇ ਸ਼ਰਾਬ ਪੀਤੀ ਸੀ। ਇਸ ਦੌਰਾਨ ਸਾਰਿਆਂ ਵਿੱਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਰਾਕੇਸ਼ ਮੰਡਲ ਦਾ ਕਤਲ ਕਰ ਦਿੱਤਾ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਮੁੱਖ ਮੁਲਜ਼ਮ ਵਿਕਰਮ ਸੀ। ਵਿਕਰਮ ਨੂੰ ਸ਼ੱਕ ਸੀ ਕਿ ਮ੍ਰਿਤਕ ਨੇ ਉਸ ਦੇ ਪਰਿਵਾਰਕ ਮੈਂਬਰ ਨਾਲ ਛੇੜਛਾੜ ਕੀਤੀ ਹੈ। ਇਸੇ ਸ਼ੱਕ ਕਾਰਨ ਉਸ ਨੇ ਸਾਥੀਆਂ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ। ਸਾਰੇ ਮੁਲਜ਼ਮ ਇੱਕੋ ਫੈਕਟਰੀ ਵਿੱਚ ਕੰਮ ਕਰਦੇ ਸਨ। ਸ਼ੱਕ ਦੇ ਚੱਲਦਿਆਂ ਪਹਿਲਾਂ ਮੁਲਜ਼ਮਾਂ ਨੇ ਮ੍ਰਿਤਕ ਰਾਕੇਸ਼ ਨੂੰ ਸ਼ਰਾਬ ਪਿਲਾਈ ਅਤੇ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ। ਜਾਂਚ ਦੌਰਾਨ ਅਜੇ ਤੱਕ ਕੋਈ ਅਪਰਾਧਿਕ ਮਾਮਲਾ ਸਾਹਮਣੇ ਨਹੀਂ ਆਇਆ, ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।
0 Comments