ਜਲੰਧਰ, 08 ਜੂਨ, (ਵਿਜੈ ਕੁਮਾਰ ਰਮਨ):- ਕਿਸ਼ਨਗੜ - ਕਰਤਾਰਪੁਰ ਸੜਕ ਤੇ ਅੱਜ ਵਾਪਰੇ ਇੱਕ ਕਾਰ ਦੇ ਮੋਟਰਸਾਈਕਲ ਦੇ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਪਤੀ ਦੀ ਮੌਤ ਹੋ ਗਈ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ! ਪ੍ਰਾਪਤ ਜਾਣਕਾਰੀ ਅਨੁਸਾਰ ਲੈਂਹਿਬਰ ਰਾਮ ਵਾਸੀ ਨੋਂਗਜਾ ਜੋ ਕਿ ਕਿਸ਼ਨਗੜ੍ਹ ਕਰਤਾਰਪੁਰ ਰੋਡ ਤੇ ਕਬਾੜ ਦੀ ਦੁਕਾਨ ਕਰਦਾ ਹੈ ਉਹ ਸ਼ਾਮ ਸਮੇਂ ਆਪਣੀ ਪਤਨੀ ਮਨਜੀਤ ਕੌਰ ਨਾਲ ਕਿਸੇ ਨਿੱਜੀ ਕੰਮ ਸਬੰਧੀ ਜਾ ਰਿਹਾ ਸੀ ! ਤਾਂ ਇਕ ਤੇਜ ਰਫਤਾਰ ਸਵਿਫਟ ਕਾਰ ਵੱਲੋਂ ਉਹਨਾਂ ਨੂੰ ਟੱਕਰ ਮਾਰੀ ! ਜਿਸ ਕਾਰਨ ਲੈਂਹਿਬਰ ਰਾਮ ਗੰਭੀਰ ਜਖਮੀ ਹੋ ਗਿਆ ਗੰਭੀਰ ਜਖਮੀ ਹਾਲਤ ਵਿੱਚ ਉਸ ਨੂੰ ਤੇ ਉਸ ਦੀ ਪਤਨੀ ਨੂੰ ਕਾਲਾ ਬੱਕਰਾ ਸਿਵਿਲ ਹਸਪਤਾਲ ਦੇ ਦਾਖਲ ਕਰਾਇਆ ਗਿਆ! ਜਿੱਥੇ ਲੈਂਹਿਬਰ ਰਾਮ ਦੀ ਜੇਰੇ ਇਲਾਜ ਮੌਤ ਹੋ ਗਈ ! ਉਸ ਦੀ ਪਤਨੀ ਮਨਜੀਤ ਕੌਰ ਦੀ ਵੀ ਗੰਭੀਰ ਹਾਲਤ ਬਣੀ ਹੋਈ ਹੈ ! ਇਸ ਸਬੰਧੀ ਸਥਾਨਕ ਕਰਤਾਰਪੁਰ ਪੁਲਿਸ ਵੱਲੋਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਲੈਂਬਰ ਰਾਮ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਵਿਖੇ ਪੋਸਟਮਾਟਮ ਲਈ ਭੇਜ ਦਿੱਤਾ ਗਿਆ ਹੈ।
0 Comments