*'ਪੰਜਾਬ ਬਚਾਓ ਯਾਤਰਾ' ਦੌਰਾਨ ਸੁਖਬੀਰ ਬਾਦਲ ਦੀ ਵਿਗੜੀ ਸਿਹਤ, ਮਜੀਠੀਆ ਨੇ ਸੰਭਾਲੀ ਯਾਤਰਾ ਦੀ ਕਮਾਨ; ਸਾਰੇ ਪ੍ਰੋਗਰਾਮ ਕੀਤੇ ਰੱਦ*

 *'ਪੰਜਾਬ ਬਚਾਓ ਯਾਤਰਾ' ਦੌਰਾਨ ਸੁਖਬੀਰ ਬਾਦਲ ਦੀ ਵਿਗੜੀ ਸਿਹਤ, ਮਜੀਠੀਆ ਨੇ ਸੰਭਾਲੀ ਯਾਤਰਾ ਦੀ ਕਮਾਨ; ਸਾਰੇ ਪ੍ਰੋਗਰਾਮ ਕੀਤੇ ਰੱਦ*

ਖੰਨਾ, 09 ਅਪੈ੍ਲ,  (ਵਿਜੈ ਕੁਮਾਰ ਰਮਨ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੀ ਮੰਗਲਵਾਰ ਸਵੇਰੇ ਅਚਾਨਕ ਤਬੀਅਤ ਵਿਗੜ ਗਈ ਜਿਸ ਕਰਕੇ ਵਿਧਾਨ ਸਭਾ ਹਲਕਾ ਪਾਇਲ ਤੇ ਸਾਹਨੇਵਾਲ 'ਚ ਮੰਗਲਵਾਰ ਨੂੰ ਕੱਢੀ ਜਾਣ ਵਾਲੀ 'ਪੰਜਾਬ ਬਚਾਓ ਯਾਤਰਾ' ਦੀ ਕਮਾਨ ਬਿਕਰਮ ਸਿੰਘ ਮਜੀਠੀਆ ਨੇ ਸੰਭਾਲੀ ਹੈ। ਸੁਖਬੀਰ ਬਾਦਲ ਫਿਲਹਾਲ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਆਰਾਮ ਕਰ ਰਹੇ ਹਨ ਕਿਉਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਫਿਲਹਾਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਬਿਕਰਮਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਪਾਇਲ ਅਤੇ ਸਾਹਨੇਵਾਲ ਹਲਕੇ ਵਿੱਚ 'ਪੰਜਾਬ ਬਚਾਓ ਯਾਤਰਾ' ਕੀਤੀ ਜਾਣੀ ਸੀ ਪਰ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਜਾਣ ਕਰਕੇ ਉਨ੍ਹਾਂ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਉਨ੍ਹਾਂ ਦੀ ਥਾਂ ਬਿਕਰਮ ਸਿੰਘ ਮਜੀਠੀਆ ਦੋਵਾਂ ਹਲਕਿਆਂ 'ਚ 'ਪੰਜਾਬ ਬਚਾਓ ਯਾਤਰਾ' ਕਰਨਗੇ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਜੀਠੀਆ ਨੇ ਅੰਮ੍ਰਿਤਸਰ 'ਚ ਆਪਣੇ ਸਾਰੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਹਨ। ਸੁਖਬੀਰ ਬਾਦਲ ਫਿਲਹਾਲ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਆਰਾਮ ਕਰ ਰਹੇ ਹਨ ਕਿਉਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਫਿਲਹਾਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ।"

Post a Comment

0 Comments