*ਐਂਤਕੀ ਸਰਗੁਣ ਮਿਊਜ਼ਿਕ ਵਾਲੇ "ਰਮੇਸ਼ ਨੁਸੀਵਾਲ" 13 ਤਰੀਕ ਨੂੰ ਲਾਉਣਗੇ ਡੀਡੀ ਪੰਜਾਬੀ ਚੈਨਲ ਤੇ "ਵੈਸਾਖੀ ਮੇਲਾ 2024"* *ਪ੍ਰੋਗਰਾਮ "ਵੈਸਾਖੀ ਮੇਲਾ 2024"ਦਾ ਹਰ ਗੀਤ ਇਕ ਅਲੱਗ ਹੀ ਛਾਪ ਛੱਡੇਗਾ - ਰਮੇਸ਼ ਨੁਸੀਵਾਲ*

*ਐਂਤਕੀ ਸਰਗੁਣ ਮਿਊਜ਼ਿਕ ਵਾਲੇ "ਰਮੇਸ਼  ਨੁਸੀਵਾਲ" 13 ਤਰੀਕ ਨੂੰ ਲਾਉਣਗੇ ਡੀਡੀ ਪੰਜਾਬੀ ਚੈਨਲ ਤੇ "ਵੈਸਾਖੀ ਮੇਲਾ 2024"* 


*ਪ੍ਰੋਗਰਾਮ "ਵੈਸਾਖੀ ਮੇਲਾ 2024"ਦਾ ਹਰ ਗੀਤ ਇਕ ਅਲੱਗ ਹੀ ਛਾਪ ਛੱਡੇਗਾ - ਰਮੇਸ਼ ਨੁਸੀਵਾਲ*
ਜਲੰਧਰ, 10 ਅਪ੍ਰੈਲ,   (ਵਿਜੈ ਕੁਮਾਰ ਰਮਨ):-  ਸਰਗੁਣ ਮਿਊਜ਼ਿਕ ਅਤੇ ਰਮੇਸ਼ ਨੁਸੀਵਾਲ ਵਲੋ  ਨਵੇਂ ਸਾਲ ਦੇ ਪ੍ਰੋਗਰਾਮ ""ਜੀ ਆਇਆਂ ਨੂੰ 2024"" ਦੀ ਬੇ ਮਿਸਾਲ ਕਾਮਯਾਬੀ ਤੋ ਬਾਅਦ ਵੈਸਾਖੀ ਤੇ ਇਕ ਰੰਗਾ ਰੰਗ ਪ੍ਰੋਗ੍ਰਾਮ"" ਵੈਸਾਖੀ ਮੇਲਾ 2024""ਡੀ ਡੀ ਪੰਜਾਬੀ ਤੇ 13/ 04 /2024 ਨੂੰ ਰਾਤ 10 ਵਜੇ ਤੋਂ 11 ਵਜੇ ਤੱਕ ਪੇਸ਼ ਕੀਤਾ ਜਾ ਰਿਹਾ ਹੈ । ਇਸ ਪ੍ਰੋਗ੍ਰਾਮ ਵਿਚ ਨਵੇਂ ਤੇ ਪੁਰਾਣੇ ਕਲਾਕਾਰਾਂ ਨੂੰ ਇਕ ਗੁਲਦਸਤੇ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ।
ਰਮੇਸ਼ ਨੁਸੀਵਾਲ ਜੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਹਰ ਇਕ ਗੀਤ ਇਕ  ਅਲੱਗ ਹੀ ਛਾਪ ਛੱਡਣ ਵਾਲਾ ਹੈ । ਅਤੇ ਇਹ ਸਾਰੇ ਗੀਤ ਬਹੁਤ ਹੀ ਵਧੀਆ ਲੋਕੇਸ਼ਨਾ ਤੇ ਫਿਲਮਾਏ ਗਏ ਹਨ ਅਤੇ ਸਾਨੂੰ ਇਸ ਪ੍ਰੋਗ੍ਰਾਮ ਤੋ ਬਹੁਤ ਹੀ ਆਸਾ ਹਨ  । ਇਹ ਪ੍ਰੋਗ੍ਰਾਮ ਕਿਸੇ ਨੂੰ ਵੀ ਬੋਰ ਨਹੀਂ ਹੋਣ ਦਏਗਾ ਅਤੇ ਦਰਸ਼ਕਾਂ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਕਦੋਂ ਟਾਇਮ ਨਿਕਲ ਗਿਆ।ਇਹ ਪ੍ਰੋਗਰਾਮ ਮਨੋਰੰਜਨ ਭਰਭੂਰ ਹੋਏਗਾ ਅਤੇ ਅਸੀਂ ਆਸ ਕਰਦੇ ਹਾਂ ਕਿ ਇਹ ਪ੍ਰੋਗਰਾਮ ਆਪ ਜੀ ਨੂੰ ਬਹੁਤ ਪਸੰਦ ਆਏਗਾ।

Post a Comment

0 Comments