ਜਲੰਧਰ, 15 ਅਪੈ੍ਲ, (ਵਿਜੈ ਕੁਮਾਰ ਰਮਨ):- ਡਾ: ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀਮਤੀ ਜਸਰੂਪ ਕੌਰ ਆਈ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ,ਜਲੰਧਰ ਦਿਹਾਤੀ ਅਤੇ ਸ੍ਰੀ ਲਖਵੀਰ ਸਿੰਘ ਉਪ-ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ-ਦਿਹਾਤੀ ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ ਹਾਈਵੇ ਲੁਟੇਰਾ ਗੈਂਗ ਦੇ ਸਰਗਨਾਹ ਸੰਦੀਪ ਕੁਮਾਰ ਉਰਫ ਘੋੜਾ ਤੇ ਰਾਜਾ ਸੰਤੋਖਪੁਰੀਏ ਨੂੰ 01 ਹੋਰ ਸਾਥੀ ਸਮੇਤ ਗ੍ਰਿਫਤਾਰ ਕਰਕੇ ਉਹਨਾ ਦੇ ਕਬਜਾ ਵਿੱਚੋ ਹੱਥਿਆਰਾਂ ਦੀ ਨੋਕ ਤੇ ਖੋਹ ਕੀਤੇ 07 ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਚੋਰੀ ਸ਼ੁਦਾ ਸਮੇਤ 02 ਦਾਤਰ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ: ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਲੋਕ ਸਭਾ ਦੇ ਚੋਣਾ ਨੂੰ ਮੱਦੇ ਨਜਰ ਰੱਖਦੇ ਹੋਏ ਮਿਤੀ 14-04-2024 ਨੂੰ ਬਰਾਏ ਕਰਨੇ ਤਲਾਸ਼ ਸ਼ੱਕੀ ਪੁਰਸ਼ਾਂ ਅਤੇ ਸਪੈਸ਼ਲ ਨਾਕਾ ਬੰਦੀ ਦੇ ਸਬੰਧ ਵਿੱਚ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਅਤੇ ਥਾਣਾ ਭੋਗਪੁਰ ਦੀ ਇਕਠੀ ਟੀਮ ਰਾਣੀ ਭੱਟੀ ਮੋੜ ਮੇਨ ਜੀ.ਟੀ ਰੋਡ ਕਾਲਾ ਬੱਕਰਾ ਮੌਜੂਦ ਸੀ ਜਿੱਥੇ ਉਹਨਾ ਨੂੰ ਇਤਲਾਹ ਮਿੱਲੀ ਸੀ ਕਿ ਸੰਦੀਪ ਕੁਮਾਰ ਉਰਫ ਵਿਸ਼ਾਲ ਉਰਫ ਘੋੜਾ ਪੁੱਤਰ ਨਿਰਮਲ ਸਿੰਘ ਉਰਫ ਘੋੜਾ ਵਾਸੀ ਕਿਰਾਏਦਾਰ ਪਲਾਸਟਿਕ ਫੈਕਟਰੀ ਮੁੱਹਲਾ ਭੀਮ ਨਗਰ ਨੇੜੇ ਨੂਰਪੁਰ ਅੱਡਾ ਜਲੰਧਰ ਆਪਣੇ ਸਾਥੀ ਮੋਹਿਤ ਕੁਮਾਰ ਉਰਫ ਰਾਜਾ ਸੰਤੋਖਪੁਰੀਆ ਪੁੱਤਰ ਸੋਮ ਪਾਲ ਉਰਫ ਨੀਲਾ ਵਾਸੀ B-9 557 ਨਿਊ ਸੰਤੋਖਪੁਰਾ ਨਜਦੀਕ ਪਿਆਰੇ ਦੀ ਹਁਟੀ, ਥਾਣਾ ਡਵੀਜਨ ਨੰਬਰ 8 ਜਿਲ੍ਹਾ ਜਲੰਧਰ
ਅਕਸ਼ੇ ਉਰਫ ਬੁੱਗਾ ਪੁੱਤਰ ਗੋਰਾ ਗਿੱਰੀ ਵਾਸੀ ਹਰਦਿਆਲ ਨਗਰ ਝੁੱਗੀਆਂ ਥਾਣਾ ਡਵੀਜਨ ਨੰਬਰ 8 ਜਲੰਧਰ ਅਤੇ ਜੋ ਕਿ ਲੁੱਟਾਂ ਖੋਹਾਂ ਅਤੇ ਚੋਰੀਆਂ ਕਰਨ ਦੇ ਆਦੀ ਹਨ ਸੰਦੀਪ ਕੁਮਾਰ ਉਰਫ ਘੋੜਾ ਦੇ ਖਿਲਾਫ ਪਹਿਲਾਂ ਵੀ ਕਈ ਮੁੱਕਦਮੇ ਦਰਜ ਹਨ ਅਤੇ ਹੁਣ ਜੇਲ ਵਿੱਚੋ ਜਮਾਨਤ ਪਰ ਬਾਹਰ ਆਇਆ ਹੋਇਆ ਹੈ। ਜੋ ਇਹ ਤਿੰਨੇ ਆਪਣੇ ਹੋਰ ਸਾਥੀਆਂ ਨਾਲ ਮਿੱਲ ਕੇ ਲੁੱਟਾਂ ਖੋਹਾਂ ਕਰਦੇ ਹਨ। ਜੋ ਅੱਜ ਤਿੰਨੋ ਚੋਰੀ ਕੀਤੇ ਮੋਟਰਸਾਈਕਲ ਨੰਬਰੀ PB-08-AH-6745 ਮਾਰਕਾ ਹੀਰੋ ਹਾਂਡਾ ਸਪਲੈਂਡਰ ਪਰ ਸਵਾਰ ਹੋ ਕੇ ਖੋਹ ਕੀਤੇ ਹੋਰ ਮੋਬਾਈਲ ਫੋਨਾਂ ਨੂੰ ਵੇਚਣ ਦੀ ਫਿਰਾਕ ਵਿੱਚ ਜਲੰਧਰ ਸਾਈਡ ਤੋ ਭੋਗਪੁਰ ਵੱਲ ਨੂੰ ਆ ਰਹੇ ਹਨ। ਜਿਸ ਤੇ ਮੁੱਕਦਮਾ ਨੰਬਰ 31 ਮਿਤੀ 14-04-2024 ਜੁਰਮ 379,379-B IPC ਥਾਣਾ ਭੋਗਪੁਰ ਜਿਲ੍ਹਾ ਜਲੰਧਰ-ਦਿਹਾਤੀ ਦਰਜ ਰਜਿਸਟਰ ਕਰਕੇ ਸਪੈਸ਼ਲ ਨਾਕਾ ਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਤਾਂ ਕੁੱਝ ਸਮੇ ਬਾਅਦ ਮੋਟਰਸਾਈਕਲ ਨੰਬਰੀ PB-08- 4-6745 ਮਾਰਕਾ ਹੀਰੋ ਹਾਂਡਾ ਸਪਲੈਂਡਰ ਪਰ ਸਵਾਰ ਤਿੰਨ ਮੋਨੇ ਨੌਜਵਾਨ ਆਉਂਦੇ ਦਿਖਾਈ ਦਿੱਤੇ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੋਕਾ ਤੋ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ ਜਿਹਨਾ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਹਨਾ ਨੇ ਆਪਣੇ ਨਾਮ ਸੰਦੀਪ ਕੁਮਾਰ ਉਰਫ ਵਿਸ਼ਾਲ ਉਰਫ ਘੋੜਾ ਪੁੱਤਰ ਨਿਰਮਲ ਸਿੰਘ ਉਰਫ ਘੋੜਾ ਵਾਸੀ ਕਿਰਾਏਦਾਰ ਪਲਾਸਟਿਕ ਫੈਕਟਰੀ ਮੁੱਹਲਾ ਭੀਮ ਨਗਰ ਨੇੜੇ ਨੂਰਪੁਰ ਅੱਡਾ ਜਲੰਧਰ ਅਤੇ ਅਕਸ਼ੇ ਉਰਫ ਬੁੱਗਾ ਪੁੱਤਰ ਗੋਰਾ ਗਿੱਰੀ ਵਾਸੀ ਹਰਦਿਆਲ ਨਗਰ ਝੁੱਗੀਆਂ ਥਾਣਾ ਡਵੀਜਨ ਨੰਬਰ 8 ਜਲੰਧਰ ਅਤੇ ਮੋਹਿਤ ਕੁਮਾਰ ਉਰਫ ਰਾਜਾ ਪੁੱਤਰ ਸੋਮ ਪਾਲ ਵਾਸੀ B-9 557 ਸੰਤੋਖਪੁਰਾ ਥਾਣਾ ਡਵੀਜਨ ਨੰਬਰ 8 ਜਿਲ੍ਹਾ ਜਲੰਧਰ ਦੱਸਿਆ। ਜਿਹਨਾ ਦੇ ਕਬਜਾ ਵਿੱਚੋ ਇੱਕ ਚੋਰੀ ਕੀਤਾ ਮੋਟਰਸਾਈਕਲ ਨੰਬਰੀ PB-08-A-6745 ਮਾਰਕਾ ਹੀਰੋ ਹਾਂਡਾ ਸਪਲੈਂਡਰ, 07 ਮੋਬਾਈਲ ਫੋਨ ਅਤੇ 02 ਦਾਤਰ ਬ੍ਰਾਮਦ ਕਰਕੇ ਮੁੱਕਦਮਾ ਉਕਤ ਵਿੱਚ ਹਸਬਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਸੰਦੀਪ ਕੁਮਾਰ ਉਰਫ ਘੋੜਾ ਹਾਈਵੇ ਲੁਟੇਰਾ ਗੈਂਗ ਦਾ ਮੁੱਖ ਸਰਗਨਾਹ ਹੈ ਜਿਸ ਨੇ ਆਪਣੇ ਸਾਥੀਆਂ ਨਾਲ ਮਿੱਲ ਕੇ ਧੋਗੜੀ, ਪਠਾਨਕੋਟ ਬਾਈਪਾਸ, ਲਮਾਂ ਪਿੰਡ, ਫੋਕਲ ਪੁਆਇੰਟ, ਟਰਾਂਸਪੋਰਟ ਨਗਰ, ਰਾਮਾ ਮੰਡੀ, ਪਰਾਗਪੁਰ ਰੋਡ ਹਾਈਵੇ ਦੇ ਇਲਾਕਿਆਂ ਵਿੱਚ ਦਹਿਸ਼ਤ ਪਾਈ ਹੋਈ ਸੀ। ਜਿਸਦਾ ਸ਼ਿਕਾਰ ਪ੍ਰਵਾਸੀ ਵਿਅਕਤੀ ਜੋ ਫੈਕਟਰੀਆਂ ਵਿੱਚ ਕੰਮ ਕਰਦੇ ਹਨ ਅਤੇ ਟੱਰਕਾਂ ਵਿੱਚ ਸੁੱਤੇ ਹੋਏ ਡਰਾਈਵਰ ਹੁੰਦੇ ਸੀ। ਸੰਦੀਪ ਕੁਮਾਰ ਉਰਫ ਘੋੜਾ ਉਕਤ ਨੇ ਮਿਤੀ 02-09-2023 ਨੂੰ ਜੇਲ ਤੋ ਆਉਣ ਤੋ ਬਾਅਦ ਆਪਣਾ ਹਾਈਵੇ ਲੁਟੇਰਾ ਗੈਂਗ ਬਣਾਇਆ ਸੀ। ਜਿਹਨਾ ਨੂੰ ਗ੍ਰਿਫਤਾਰ ਕਰਕੇ ਇਲਾਕੇ ਵਿੱਚ ਸ਼ਾਂਤੀ ਦਾ ਮਾਹੌਲ ਪੈਦਾ ਕਰਨ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ
0 Comments