*ਜਲੰਧਰ 'ਚ ਬੈਂਕ 'ਚ ਕਰਜ਼ੇ ਬਾਰੇ ਗੱਲ ਕਰਦੇ ਸਮੇਂ ਬੈਂਕ ਮੈਨੇਜਰ ਨੂੰ ਆਇਆ ਦਿਲ ਦਾ ਦੌਰਾ, ਮੌਤ*

*ਜਲੰਧਰ 'ਚ ਬੈਂਕ 'ਚ ਕਰਜ਼ੇ ਬਾਰੇ ਗੱਲ ਕਰਦੇ ਸਮੇਂ ਬੈਂਕ ਮੈਨੇਜਰ ਨੂੰ ਆਇਆ ਦਿਲ ਦਾ ਦੌਰਾ, ਮੌਤ*
ਜਲੰਧਰ, 20 ਮਾਰਚ, (ਵਿਜੈ ਕੁਮਾਰ ਰਮਨ):- ਬੈਂਕ ਮੈਨੇਜਰ ਦੀ ਇੱਕ ਗਾਹਕ ਨਾਲ ਕਰਜ਼ੇ ਬਾਰੇ ਚਰਚਾ ਕਰਦੇ ਸਮੇਂ ਅਚਾਨਕ ਮੌਤ ਹੋ ਗਈ। ਬੈਂਕ ਮੈਨੇਜਰ ਗੱਲਾਂ ਕਰਦੇ ਹੋਏ ਅਚਾਨਕ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਘਟਨਾ ਜਲੰਧਰ ਦੇ ਬੀਐਮਸੀ ਚੌਕ ਨੇੜੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਹੈ, ਜਿੱਥੇ ਮੈਨੇਜਰ ਦੀ ਮੌਤ ਹੋ ਗਈ।ਮ੍ਰਿਤਕ ਬੈਂਕ ਮੈਨੇਜਰ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।ਉਸ ਦੀ ਉਮਰ 55 ਤੋਂ 58 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।

Post a Comment

0 Comments