*ਨਕਾਬਪੋਸ਼ ਲੁਟੇਰਿਆਂ ਵੱਲੋਂ ਐਲਜੀ ਦੇ ਗੋਦਾਮ ਨੂੰ ਬਣਾਇਆ ਨਿਸ਼ਾਨਾ,ਕੇਅਰ ਟੇਕਰਾਂ ਨੂੰ ਬੰਧਕ ਬਣਾ ਕੇ ਲੁਁਟ ਦੀ ਵਾਰਦਾਤ ਨੂੰ ਦਿਁਤਾ ਅੰਜਾਂਮ*

*ਨਕਾਬਪੋਸ਼ ਲੁਟੇਰਿਆਂ ਵੱਲੋਂ ਐਲਜੀ ਦੇ ਗੋਦਾਮ ਨੂੰ ਬਣਾਇਆ ਨਿਸ਼ਾਨਾ,ਕੇਅਰ ਟੇਕਰਾਂ ਨੂੰ ਬੰਧਕ ਬਣਾ ਕੇ ਲੁਁਟ ਦੀ ਵਾਰਦਾਤ ਨੂੰ ਦਿਁਤਾ ਅੰਜਾਂਮ*
ਜਲੰਧਰ, 05 ਅਕਤੁਬਰ,  (ਵਿਜੈ ਕੁਮਾਰ ਰਮਨ):- ਬੀਤੀ ਰਾਤ ਸਥਾਨਕ ਕਰਤਾਰਪੁਰ ਤੋਂ ਕਿਸ਼ਨਗੜ੍ਹ ਰੋਡ ਤੇ ਹਸਨ ਮੁੰਡਾ ਮੋੜ ਨੇੜੇ ਸਥਿਤ ਐਲਜੀ ਦੇ ਗੋਦਾਮ ਚੋਂ ਨਕਾਬਪੋਸ਼ ਲੁਟੇਰਿਆਂ ਵੱਲੋਂ ਉੱਥੇ ਰਹਿੰਦੇ ਕੇਅਰ ਟੇਕਰਾਂ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਦਾ ਇਲੈਕਟਰੋਨਿਕਸ ਸਮਾਨ ਲੁਁਟ ਕੇ ਲੈ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਂਰਾਂਦਰੀ ਬਜਾਰ ਸਥਿਤ ਅਗਰਵਾਲ ਇਲੈਕਟਰਿਕਲਸ ਸ਼ੋਰੂਮ ਦੇ ਮਾਲਕ ਦੀਪਕ ਕੁਮਾਰ ਅਗਰਵਾਲ ਨੇ ਦੱਸਿਆ ਕਿ ਬੀਤੀ ਰਾਤ ਸਥਾਨਕ ਕਿਸ਼ਨਗੜ ਰੋਡ ਸਥਿਤ ਉਹਨਾਂ ਦੇ ਗੋਦਾਮ ਚੋਂ 8-10 ਨਕਾਬਪੋਸ਼ ਲੁਟੇਰੇ ਗੋਦਾਮ ਅੰਦਰ ਦਾਖਲ ਹੋਏ ਅਤੇ ਉੱਥੇ ਰਹਿੰਦੇ ਉਹਨਾਂ ਦੇ ਕੇਅਰ ਟੇਕਰਾਂ ਨੂੰ ਹਥਿਆਰਾਂ ਦੀ ਨੋਕ ਤੇ ਬੰਧਨ ਬਣਾ ਕਮਰਿਆਂ ਚ ਬੰਦ ਕਰ ਦਿੱਤਾ ਅਤੇ ਉਨਾਂ ਦੇ ਮੋਬਾਈਲ ਫੋਨ ਜਬਤ ਕਰ ਲਏ। ਲੁਟੇਰਿਆਂ ਵੱਲੋਂ ਪਹਿਲਾਂ ਕਟਰ ਦੀ ਮਦਦ ਨਾਲ ਮੇਨ ਗੇਟ ਦੇ ਤਾਲੇ ਕੱਟੇ ਗਏ ਅਤੇ ਬਾਅਦ ਚ ਗੋਦਾਮ ਦੇ ਦੀਵਾਰ ਤੇ ਲੱਗੀਆਂ ਸ਼ਟਰ ਦੀਆਂ ਪੱਤੀਆਂ ਨੂੰ ਕੱਟ ਸ਼ਟਰ ਖੋਲ ਕੇ ਬੇਖੌਫ ਹੋ ਬੜੀ ਫੁਰਤੀ ਨਾਲ ਅੰਦਰ ਪਈਆਂ ਕਈ ਐਲਈਡੀ,ਫਰਿਜਾਂ,ਏਸੀ ਅਤੇ ਹੋਰ ਕੀਮਤੀ ਸਮਾਨ ਬਾਹਰ ਕੱਢ ਇੱਕ ਟਰੱਕ ਚ ਲੱਦ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਲੁਟੇਰੇ ਕਰੀਬ 40 ਲੱਖ ਤੋਂ ਵੱਧ ਰੁਪਏ ਦਾ ਕੀਮਤੀ ਸਮਾਨ ਲੁਁਟ ਕੇ ਫਰਾਰ ਹੋ ਗਏ।ਲੁਟੇਰਿਆਂ ਦੇ ਜਾਣ ਮਗਰੋਂ ਇੱਕ ਅਲੱਗ ਕਮਰੇ ਚ ਬੰਦ ਕੀਤੇ ਬੱਚਿਆਂ ਨੂੰ,ਜਿਸ ਦਾ ਦਰਵਾਜ਼ਾ ਟੁੱਟਾ ਹੋਇਆ ਸੀ,ਵਿਁਚੋਂ ਇਕ ਲੜਕੀ ਨੇ ਬਾਹਰ ਆ ਬੰਧਕ ਬਣਾ ਕੇ ਰਁਖੇ ਗਏ ਕਮਰੇ ਦਾ ਦਰਵਾਜ਼ਾ ਖੋਲ ਬਾਹਰ ਕੱਢਿਆ। ਬਾਅਦ ਚ ਕੈਦ ਚੋਂ ਆਜ਼ਾਦ ਹੋਏ ਮੰਗਲ ਪਾਸਵਾਨ ਤੇ ਮਨੀਸ਼ ਰਾਮ ਵਲੋਂ ਗੋਦਾਮ ਦੇ ਮਾਲਕ ਦੀਪਕ ਕੁਮਾਰ ਅਗਰਵਾਲ ਨੂੰ ਇਸ ਲੁੱਟ ਦੀ ਵਾਰਦਾਤ ਸਬੰਧੀ ਸੂਚਿਤ ਕੀਤਾ ਗਿਆ।ਹੈਰਾਨੀ ਦੀ ਗੱਲ ਇਹ ਰਹੀ ਕਿ ਲੁਟੇਰਿਆਂ ਵੱਲੋਂ ਉੱਥੇ ਲੱਗੇ ਸੀਸੀ ਟੀਵੀ ਕੈਮਰਿਆਂ ਨੂੰ ਹੱਥ ਤੱਕ ਵੀ ਨਹੀਂ ਲਗਾਇਆ ਗਿਆ।ਜਿਸ ਕਾਰਨ ਉਹਨਾਂ ਵੱਲੋਂ ਕੀਤੀ ਲੁੱਟ ਦੀ ਪੂਰੀ ਵਾਰਦਾਤ ਕੈਮਰਿਆਂ ਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਚ ਸਾਫ ਸਾਫ ਨਜ਼ਰ ਆ ਰਿਹਾ ਸੀ ਕਿ ਚੋਰਾਂ ਵੱਲੋਂ ਕਿਸ ਤਰ੍ਹਾਂ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ ਜਾਂਦੇ ਸਮੇ ਕੇਅਰ ਟੇਕਰਾਂ ਦੇ ਮੋਬਾਈਲ ਫੋਨ ਵੀ ਕੁਝ ਦੂਰੀ ਤੇ ਹੀ ਬਾਹਰ ਸੁੱਟ ਗਏ।ਜਿਨਾਂ ਨੂੰ ਪੁਲਿਸ ਵਲੋਂ ਲਁਭ ਕੇ ਆਪਣੇ ਕਬਜ਼ੇ ਚ ਲੈ ਲਿਆ ਗਿਆ ਸੀ।ਡੀਐਸਪੀ ਬਲਵੀਰ ਸਿੰਘ,ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਅਤੇ ਫਿੰਗਰ ਪ੍ਰਿੰਟਸ ਮਾਹਿਰ ਟੀਮ ਜਲੰਧਰ ਦੇ ਅਧਿਕਾਰੀ ਮੌਕੇ ਤੇ ਪੁੱਜ ਕੇ ਜਾਂਚ ਕਰ ਰਹੇ ਸਨ।
ਉਧਰ ਡੀਐਸਪੀ ਬਲਵੀਰ ਸਿੰਘ ਸਬ ਡਵੀਜ਼ਨ ਕਰਤਾਰਪੁਰ ਨਾਲ ਇਸ ਲੁੱਟ ਦੀ ਵਾਰਦਾਤ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਇਸ ਵਾਰਦਾਤ ਦੇ ਵੱਖ-ਵੱਖ ਪਹਿਲੂਆਂ ਤੇ ਬੜੀ ਡੁੰਘਾਈ ਨਾਲ ਜਾਂਚ ਕਰ ਰਹੇ ਹਨ ਤੇ ਉਹ ਜਲਦ ਹੀ ਇਸ ਵਾਰਦਾਤ ਨੂੰ ਟਰੇਸ ਕਰ ਲੈਣਗੇ।

Post a Comment

0 Comments