*ਆਦਮਪੁਰ ਦੇ ਨੌਜਵਾਨ ਦੀ ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਣ ਹੋਈ ਮੌਤ*
ਜਲੰਧਰ/ਆਦਮਪੁਰ, 09 ਸਤੰਬਰ, (ਵਿਜੈ ਕੁਮਾਰ ਰਮਨ) :- ਕਸਬਾ ਆਦਮਪੁਰ ਦੇ ਨਜਦੀਕੀ ਪਿੰਡ ਕਾਲਰਾ ਦੇ ਨੌਜਵਾਨ ਹਰਚਰਨ ਸਿੰਘ ਪਰਹਾਰ ਦੀ ਬੀਤੇ ਦਿਨ ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਹਰਚਰਨ ਸਿੰਘ ਨੂੰ ਉਸ ਦੇ ਪਰਿਵਾਰ ਨੇ ਕਰੀਬ ਇਕ ਮਹੀਨਾ ਪਹਿਲਾਂ ਹੀ 45 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਹ ਕੋਮਾ ’ਚ ਚਲਾ ਗਿਆ ਤੇ ਫਿਰ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ।
0 Comments