*ਮੋਬਾਈਲ ਵਿੰਗ ਜਲੰਧਰ ਨੇ ਰੇਲਵੇ ਸਟੇਸ਼ਨ ਜਲੰਧਰ ਤੋਂ ਬਿਨਾਂ ਬਿੱਲਾਂ ਦੇ 27 ਪੇਟੀਆਂ ਫੜੀਆਂ* *ਮਹਿਕਮੇ ਨੂੰ ਧੋਖਾ ਦੇਣ ਲਈ ਸਵੇਰੇ 5 ਨਗ ਹੀ ਉਤਾਰੇ ਗਏ, ਬਾਕੀ ਵੀ ਰਾਤ ਨੂੰ ਵਾਪਸੀ 'ਤੇ ਫੜੇ ਗਏ*

*ਮੋਬਾਈਲ ਵਿੰਗ ਜਲੰਧਰ ਨੇ ਰੇਲਵੇ ਸਟੇਸ਼ਨ ਜਲੰਧਰ ਤੋਂ ਬਿਨਾਂ ਬਿੱਲਾਂ ਦੇ 27 ਪੇਟੀਆਂ ਫੜੀਆਂ*

 *ਮਹਿਕਮੇ ਨੂੰ ਧੋਖਾ ਦੇਣ ਲਈ ਸਵੇਰੇ 5 ਨਗ ਹੀ ਉਤਾਰੇ ਗਏ, ਬਾਕੀ ਵੀ ਰਾਤ ਨੂੰ ਵਾਪਸੀ 'ਤੇ ਫੜੇ ਗਏ*
ਜਲੰਧਰ, 08 ਸਤੰਬਰ, (ਵਿਜੈ ਕੁਮਾਰ ਰਮਨ) :-  ਟੈਕਸ ਚੋਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਣ ਲਈ ਜੀ.ਐੱਸ.ਟੀ ਦੇ ਮੋਬਾਇਲ ਵਿੰਗ ਹਮੇਸ਼ਾ ਸੜਕੀ ਅਤੇ ਰੇਲ ਮਾਰਗਾਂ 'ਤੇ ਤਿੱਖੀ ਨਜ਼ਰ ਰੱਖਦੇ ਹਨ ਤਾਂ ਜੋ ਪੰਜਾਬ ਦਾ ਮਾਲੀਆ ਗਲਤ ਹੱਥਾਂ 'ਚ ਜਾਣ ਤੋਂ ਬਚਾਇਆ ਜਾ ਸਕੇ।  ਬੀਤੀ ਸਵੇਰ ਮੋਬਾਈਲ ਵਿੰਗ ਜਲੰਧਰ ਦੇ ਈਟੀਓ ਸੁਖਜੀਤ ਸਿੰਘ ਨੇ ਜਲੰਧਰ ਰੇਲਵੇ ਸਟੇਸ਼ਨ ’ਤੇ ਚੈਕਿੰਗ ਕੀਤੀ।  ਜਿਸ ਦੌਰਾਨ ਉਸ ਨੇ ਦਿੱਲੀ ਹੁਸ਼ਿਆਰਪੁਰ ਰੇਲਗੱਡੀ ਤੋਂ ਬੂਟ ਸੋਲ ਦੀਆਂ 5 (ਨਗ) ਪੇਟੀਆਂ ਫੜੀਆਂ ਅਤੇ ਰਾਤ ਸਮੇਂ ਈ.ਟੀ.ਓ ਡੀ.ਐੱਸ.ਚੀਮਾ ਨੇ ਇਸੇ ਦਿੱਲੀ ਹੁਸ਼ਿਆਰਪੁਰ ਐਕਸਪ੍ਰੈਸ ਤੋਂ 22 ਪੇਟੀਆਂ ਮਿਕਸਡ ਗੁਡਸ (ਰਲਿਆ-ਮਿਲਿਆ ਸਮਾਨ) ਫੜਿਆ।
 ਏ.ਈ.ਟੀ.ਸੀ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵੱਲੋਂ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਟੈਕਸ ਚੋਰੀ ਨੂੰ ਪੂਰੀ ਤਰ੍ਹਾਂ ਨਾਲ ਨੱਥ ਪਾਉਣ ਲਈ ਵਿਭਾਗ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਟੈਕਸ ਕਮਿਸ਼ਨਰ ਪੰਜਾਬ ਅਰਸ਼ਦੀਪ ਸਿੰਘ ਥਿੰਦ, ਵਧੀਕ ਕਮਿਸ਼ਨਰ 1 ਜੀਵਨਜੋਤ ਕੌਰ, ਡਾਇਰੈਕਟਰ ਇਨਵੈਸਟੀਗੇਸ਼ਨ ਤੇਜਵੀਰ ਸਿੰਘ ਸਿੱਧੂ ਅਤੇ ਜੁਆਇੰਟ ਡਾਇਰੈਕਟਰ ਜਲੰਧਰ ਦਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਮੋਬਾਈਲ ਵਿੰਗ ਜਲੰਧਰ ਵੱਲੋਂ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।  ਏਈਟੀਸੀ ਨੇ ਦੱਸਿਆ ਕਿ ਸਵੇਰੇ ਈਟੀਓ ਸੁਖਜੀਤ ਸਿੰਘ ਅਚਨਚੇਤ ਚੈਕਿੰਗ ਲਈ ਸਟੇਸ਼ਨ ਗਏ ਸਨ।  ਜਿਨ੍ਹਾਂ ਨੇ ਬਿਨਾਂ ਬਿੱਲ ਤੋਂ 5 ਪੇਟੀਆ ਮਾਲ ਫੜਿਆ ਅਤੇ ਜੁਰਮਾਨਾ ਲਗਾਇਆ।  ਜਦੋਂ ਕਿ ਦੁਬਾਰਾ ਸੂਚਨਾ ਮਿਲੀ ਕਿ ਟਰੇਨ ਦੇ ਜ਼ਿਆਦਾਤਰ ਪੇਟੀਆ ਅਜੇ ਵੀ ਰੇਲ ਗਁਡੀ ਚ ਪਈਆ ਹੋਈਆ ਹਨ ਅਤੇ ਦੇਰ ਰਾਤ ਜਦੋਂ ਰੇਲਗੱਡੀ ਦੁਬਾਰਾ ਜਲੰਧਰ ਸਟੇਸ਼ਨ 'ਤੇ ਰੁਕੀ ਤਾਂ ਈਟੀਓ ਡੀਐਸ ਚੀਮਾ ਨੇ ਸੀਪੀਐਸ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਮਦਦ ਨਾਲ ਵਾਪਸ ਆ ਰਹੀ ਟਰੇਨ ਵਿੱਚੋਂ ਸਾਮਾਨ ਨੂੰ ਬਾਹਰ ਕੱਢਿਆ।  ਜੋ ਕਿ ਮਿਕਸ ਗੁਡਜ (ਰਲਮਿਲੇ ਸਮਾਨ) ਦੀਆਂ 22 ਪੇਟੀਆਂ ਸਨ ਅਤੇ ਪਹਿਲੀਆ 5 ਟੁਕੜਿਆਂ ਨੂੰ ਜੋੜ ਕੇ ਗਿਣਤੀ 27 ਤੱਕ ਪਹੁੰਚ ਗਈ ਹੈ।  ਉਨ੍ਹਾਂ ਦੱਸਿਆ ਕਿ ਇਸ ਮੌਕੇ ਡੀ.ਐਸ.ਚੀਮਾ ਦੇ ਨਾਲ ਇੰਸਪੈਕਟਰ ਭੂਪਿੰਦਰ ਭੱਟੀ ਅਤੇ ਰਾਜੇਸ਼ ਕੁਮਾਰ ਵੀ ਹਾਜ਼ਰ ਸਨ।
 ਏ.ਈ.ਟੀ.ਸੀ ਕਮਲਪ੍ਰੀਤ ਸਿੰਘ ਨੇ ਜਿੱਥੇ ਇੱਕ ਪਾਸੇ ਈਟੀਓ ਡੀ.ਐਸ.ਚੀਮਾ ਦੀ ਸ਼ਲਾਘਾ ਕੀਤੀ, ਉੱਥੇ ਹੀ ਇਸ ਕਾਰਵਾਈ ਨੂੰ ਟੈਕਸ ਚੋਰਾਂ ਲਈ ਸਬਕ ਦੱਸਿਆ।  ਤਾਂ ਜੋ ਟੈਕਸ ਚੋਰੀ ਕਰਨ ਵਾਲੇ ਕਿਸੇ ਵੀ ਤਰ੍ਹਾਂ ਵਿਭਾਗ ਦੀਆਂ ਅੱਖਾਂ ਵਿੱਚ ਧੂੜ ਨਾ ਸੁੱਟ ਸਕਣ।  ਵਿਭਾਗ ਵੱਲੋਂ ਟੈਕਸ ਚੋਰੀ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਰੇਲ ਅਤੇ ਸੜਕੀ ਮਾਰਗਾਂ ’ਤੇ ਹੋਰ ਸਖ਼ਤੀ ਕੀਤੀ ਜਾਵੇਗੀ।

Post a Comment

0 Comments