ਹੁਸ਼ਿਆਰਪੁਰ, 29 ਸਤੰਬਰ, (ਵਿਜੈ ਕੁਮਾਰ ਰਮਨ) : - ਹੁਸ਼ਿਆਰਪੁਰ-ਦਸੂਹਾ ਮਾਰਗ 'ਤੇ ਪਿੰਡ ਬਸੀ ਨੌ ਨਜ਼ਦੀਕ ਮੁੱਖ ਮਾਰਗ 'ਤੇ ਸਥਿਤ ਭਾਰਤ ਪੈਟਰੋਲੀਅਮ ਦੇ ਐੱਸ ਬਡਵਾਲ ਫਿਲਿੰਗ ਸਟੇਸ਼ਨ 'ਤੇ ਉਸ ਵਕਤ ਜ਼ਬਰਦਸਤ ਹੰਗਾਮਾ ਹੋ ਗਿਆ ਜਦੋਂ ਪੰਪ 'ਤੇ ਬਣੇ ਬਾਥਰੂਮ 'ਚ ਪੰਪ ਦੇ ਹੀ ਕਰਮਚਾਰੀ ਵਲੋਂ ਇਕ ਮਹਿਲਾ ਦੀ ਕਥਿਤ ਤੌਰ 'ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਜਿਵੇਂ ਹੀ ਇਸਦੀ ਭਿਣਕ ਉਸ ਮਹਿਲਾ ਨੂੰ ਪਈ ਤਾਂ ਉਹ ਤੁਰੰਤ ਹਰਕਤ 'ਚ ਆਈ ਤੇ ਨੌਜਵਾਨ ਦਾ ਮੋਬਾਈਲ ਫੋਨ ਖੋਹਿਆ। ਰੌਲ਼ਾ ਸੁਣ ਕੇ ਉਥੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਇਸ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਵਲੋਂ ਪੰਪ ਦੇ ਕਰਿੰਦੇ ਨੂੰ ਦਰੱਖਤ ਨਾਲ ਬੰਨ੍ਹ ਲਿਆ ਤੇ ਉਸਦਾ ਮੂੰਹ ਕਾਲਾ ਕਰ ਕੇ ਮਹਿਲਾ ਵਲੋਂ ਉਸਦੀ ਜੰਮ ਦੇ ਛਿੱਤਰ ਪਰੇਡ ਵੀ ਕੀਤੀ ਗਈ। ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਹਰਿਆਣਾ ਦੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਤੇ ਉਕਤ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਆਪਣੇ ਨਾਲ ਥਾਣੇ ਲੈ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ, ਇਥੋਂ ਨਜ਼ਦੀਕ ਹੀ ਬਡਵਾਲ ਫਿਲਿੰਗ ਸਟੇਸ਼ਨ 'ਤੇ ਦੇਰ ਸ਼ਾਮ ਪੈਟਰੋਲ ਪੰਪ 'ਤੇ ਬਣੇ ਪਖ਼ਾਨਿਆਂ 'ਚ ਲਘੂ ਸ਼ੰਕਾ ਲਈ ਗਈ ਇਕ ਮਹਿਲਾ ਦੀ ਪੈਟਰੋਲ ਪੰਪ ਦੇ ਕਰਿੰਦੇ ਨੌਜਵਾਨ ਮਨਜੀਤ ਸਿੰਘ ਵਾਸੀ ਪਿੰਡ ਬੋਹਣ ਜੋ ਪਿਛਲੇ ਕਈ ਸਾਲਾਂ ਤੋਂ ਫਿਲਿੰਗ ਸਟੇਸ਼ਨ 'ਤੇ ਕੰਮ ਕਰਦਾ ਹੈ, ਨੇ ਕਥਿਤ ਤੌਰ 'ਤੇ ਔਰਤ ਦੀ ਵੀਡਿਓ ਬਣਾਉਣੀ ਸ਼ੁਰੂ ਕਰ ਦਿੱਤੀ। ਔਰਤ ਨੂੰ ਇਸ ਦੀ ਭਿਣਕ ਲੱਗ ਗਈ । ਓਹ ਤੇਜ਼ੀ ਨਾਲ ਬਾਹਰ ਆਈ ਤਾਂ ਉਸ ਨੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਤੁਰੰਤ ਫੋਨ ਖੋਹਣਾ ਸ਼ੁਰੂ ਕਰ ਦਿੱਤਾ ਤਾਂ ਰੌਲ਼ਾ ਸੁਣ ਕੇ ਲੋਕ ਇਕੱਠੇ ਹੋ ਗਏ।
ਲੋਕਾਂ ਨੂੰ ਜਦੋਂ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਕਰਿੰਦੇ ਦਾ ਮੂੰਹ ਕਾਲਾ ਕਰ ਕੇ ਬੰਨ੍ਹ ਲਿਆ। ਜਦੋਂ ਮੌਕੇ 'ਤੇ ਪੱਤਰਕਾਰ ਕਵਰੇਜ ਲਈ ਪਹੁੰਚੇ ਇਸ ਸਾਰੇ ਮਾਮਲੇ ਨੂੰ ਲੈ ਕੇ ਪੰਪ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਵਲੋਂ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਤੇ ਮੀਡੀਆ 'ਤੇ ਹੀ ਰੋਅਬ ਪਾਉਣ ਲੱਗ ਪਏ ਅਤੇ ਉੱਚਾ ਨੀਵਾਂ ਬੋਲਣ ਲੱਗ ਪਏ।
ਇਸ ਮੌਕੇ ਮਹਿਲਾ ਨੇ ਦੱਸਿਆ ਕਿ ਉਹ ਪੰਪ ਦੇ ਨਾਲ ਹੀ ਬਣੇ ਦਫ਼ਤਰ 'ਚ ਕੰਮ ਕਰਦੀ ਹੈ ਤੇ ਜਦੋਂ ਉਹ ਬੀਤੇ ਵੀਰਵਾਰ ਵਾਲੇ ਦਿਨ ਰੋਜਾਨਾਂ ਵਾਂਗ ਪੰਪ ਦੇ ਬਾਥਰੂਮ 'ਚ ਗਈ ਤਾਂ ਪੰਪ ਦੇ ਇਕ ਨੌਜਵਾਨ ਵਲੋਂ ਆਪਣੇ ਮੋਬਾਈਲ ਨਾਲ ਉਸਦੀ ਚੋਰੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਜਦੋਂ ਉਸਨੂੰ ਇਸ ਦਾ ਪਤਾ ਲੱਗਿਆ ਤਾਂ ਉਸ ਵਲੋਂ ਨੌਜਵਾਨ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ।
ਦੂਜੇ ਪਾਸੇ ਮੌਕੇ 'ਤੇ ਪਹੁੰਚੇ ਥਾਣਾ ਹਰਿਆਣਾ ਦੇ ਪੁਲਿਸ ਅਧਿਕਾਰੀ ਗੁਰਬਚਨ ਸਿੰਘ ਨੇ ਦੱਸਿਆ ਕਿ ਮਹਿਲਾ ਵਲੋਂ ਪੁਲਿਸ ਨੂੰ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਸ ਮੁਤਾਬਕ ਹੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

0 Comments