*ਨਕੋਦਰ ਦੇ ਸਿਵਲ ਹਸਪਤਾਲ ਵਿਚ ਦਾਖਲ ਇਕ ਲ਼ੜਕੀ ਦੀ ਇਲਾਜ ਦੇ ਦੌਰਾਨ ਮੌਤ ਤੋਂ ਬਾਦ ਪਰਿਵਾਰਕ ਮੈਂਬਰਾਂ ਵਲੋਂ ਹੰਗਾਮਾਂ*

*ਨਕੋਦਰ ਦੇ ਸਿਵਲ ਹਸਪਤਾਲ ਵਿਚ ਦਾਖਲ ਇਕ ਲ਼ੜਕੀ ਦੀ ਇਲਾਜ ਦੇ ਦੌਰਾਨ ਮੌਤ ਤੋਂ ਬਾਦ ਪਰਿਵਾਰਕ ਮੈਂਬਰਾਂ ਵਲੋਂ ਹੰਗਾਮਾਂ*
ਜਲੰਧਰ, 24 ਸਤੰਬਰ, (ਵਿਜੈ ਕੁਮਾਰ ਰਮਨ): - ਨਕੋਦਰ ਦੇ ਸਿਵਲ ਹਸਪਤਾਲ ਵਿਚ ਦਾਖਲ ਇਕ ਮਰੀਜ ਦੀ ਇਲਾਜ ਦੇ ਦੌਰਾਨ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮਾਨਸੀ ਕੁਮਾਰੀ ਪੁੱਤਰੀ ਦੇਸ ਰਾਜ ਵਾਸੀ ਪਿੰਡ ਕੋਟਲਾ ਦੇ ਰੂਪ ਚ ਹੋਈ ਹੈ। ਮ੍ਰਿਤਕਾ ਦੇ ਪਰਿਵਾਰ ਵੱਲੋਂ ਸਿਵਲ ਹਸਪਤਾਲ ਦੇ ਡਾਕਟਰਾਂ ਉਤੇ ਗੰਭੀਰ ਰੂਪ ਆਰੋਪ ਲਗਾਂਦੇ ਹੋਏ ਕਿਹਾ ਕਿ ਲੜਕੀ ਦੀ ਮੌਤ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈ ਹੈ ਅਤੇ ਪਰਿਵਾਰ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਇਸ ਮਾਮਲੇ ਚ ਨਕੋਦਰ ਦੇ ਸਿਵਲ ਹਸਪਤਾਲ ਦੇ ਐਸ ਐਮ ਓ ਡਾਕਟਰ ਸਜੀਵ ਕੁਮਾਰ ਅਤੇ ਡਾਕਟਰ ਜੇ ਕੇ ਸੰਧੂ ਨੇ ਕਿਹਾ ਕਿ ਲੜਕੀ ਦਾ ਇਲਾਜ ਬਿਲਕੁਲ ਠੀਕ ਕੀਤਾ ਗਿਆ ਹੈ ਲੜਕੀ ਨੂੰ ਬਹੁਤ ਤੇਜ ਬੁਖਾਰ ਚੜੇ ਦੀ ਹਾਲਤ ਚ ਲਿਆਂਦਾ ਗਿਆ ਸੀ। ਜਾਂਚ ਤੋਂ ਬਾਅਦ ਡਾਕ੍ਟਰ ਨੂੰ ਪਤਾ ਲਗਿਆ ਕਿ ਉਸਨੂੰ ਡੇਂਗੂ ਸੀ ਅਤੇ ਮਰੀਜ ਦੇ ਸੈਲ ਘਟੇ ਹੋਏ ਸਨ। ਜਿਸ ਕਾਰਨ ਲੜਕੀ ਦੀ ਮੌਤ ਹੋ ਗਈ । ਹੰਗਾਮੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵਲ਼ੋ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ।

Post a Comment

0 Comments