*ਰਹਿਨੂਰ ਸਿੱਧੂ ( ਕੈਨੇਡਾ) ਦੀ ਪਲੇਠੀ ਰਚਨਾ*
🌹ਮਾਂ-ਬਾਪ🌹
🌹ਮੋਹ🌹
🌹ਮਾਪੇ - - ਜ਼ਿੰਦਗੀ🌹
ਜਿਵੇਂ ਖੰਡ ਬਿਨਾ ਨਾ ਕਦੇ ਹੁੰਦੀ ਖੀਰ ਮਿੱਠੀ ,
ਉਵੇਂ ਘਿਓ ਬਿਨਾ ਨਾ ਕਦੇ ਕੂੱਟੀ ਦੀਆਂ ਚੂਰੀਆਂ।
ਜਿਵੇਂ ਮਾਂ ਬਿਨਾ ਨਾ ਕਦੇ ਹੁੰਦੇ ਲਾਡ ਪੂਰੇ,
ਉਵੇਂ ਪਿਓ ਬਿਨਾ ਨਾ ਕਦੇ ਹੁੰਦੀਆ ਰੀਝਾਂ ਪੂਰੀਆਂ।
ਚਾਹੇ ਹੋਵਣ ਚਾਚੇ-ਤਾਏ-ਮਾਮੇ-ਫੁੱਫੜ ਬਾਲ੍ਹੇ
ਮਾਂ-ਬਾਪ ਬਿਨਾਂ ਨਾਂ ਹੁੰਦੀਆਂ ਕਦੇ ਸੱਧਰਾਂ ਪੂਰੀਆਂ।
ਜੀਵਨ 'ਚ ਮਿੱਲਣ ਚਾਹੇ ਲੱਖਾਂ ਕਰੋੜਾਂ ਦੇ ਤੋਹਫੇ
ਮਾਪਿਆਂ ਬਾਝੋਂ ਜਿਉਣ ਦੀ ਖੁਸ਼ੀਆਂ ਰਹਿਣ ਅਧੂਰੀਆਂ।
ਸਿੱਧੂ ਸੱਚ ਸੁਣਾਵੇ ਬੱਚੇ ਹੁੰਦੇ ਅੱਖਾਂ ਦੇ ਤਾਰੇ
✍️ ਰਹਿਨੂਰ ਸਿੱਧੂ ( ਕੈਨੇਡਾ)
0 Comments